Welcome to Canadian Punjabi Post
Follow us on

06

August 2020
ਕੈਨੇਡਾ

ਨਾਟੋ ਦੇ ਭਵਿੱਖ ਬਾਰੇ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ ਟਰੂਡੋ

December 03, 2019 08:02 AM

ਓਟਵਾ, 2 ਦਸੰਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਸਾਥੀ ਨਾਟੋ ਆਗੂਆਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਹ ਕੈਨੇਡਾ ਵੱਲੋਂ ਡਿਫੈਂਸ ਉੱਤੇ ਕੀਤੇ ਜਾਣ ਵਾਲੇ ਖਰਚ ਸਬੰਧੀ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਬਚਣ ਦੀ ਕੋਸਿ਼ਸ਼ ਕਰਨਗੇ। ਇਸ ਦੇ ਨਾਲ ਹੀ ਇਸ ਫੌਜੀ ਗੱਠਜੋੜ ਵਿੱਚ ਕੈਨੇਡਾ ਵੱਲੋਂ ਪਾਏ ਜਾ ਰਹੇ ਹੋਰ ਯੋਗਦਾਨ ਨੂੰ ਚੇਤੇ ਕਰਵਾਉਣ ਤੋਂ ਵੀ ਟਰੂਡੋ ਪਾਸੇ ਨਹੀਂ ਹਟਣਗੇ।
ਨਾਟੋ ਦੀ 70ਵੀਂ ਵਰ੍ਹੇਗੰਢ ਮਨਾਉਣ ਲਈ 29 ਨਾਟੋ ਮੈਂਬਰ ਮੁਲਕਾਂ ਦੇ ਆਗੂ ਲੰਡਨ ਵਿੱਚ ਢੁਕਣੇ ਸ਼ੁਰੂ ਹੋ ਗਏ ਹਨ। ਜਿ਼ਕਰਯੋਗ ਹੈ ਕਿ ਨਾਟੋ ਦੀ ਸ਼ੁਰੂਆਤ ਨੌਰਥ ਅਮਰੀਕੀ ਤੇ ਪੱਛਮੀ ਯੂਰਪ ਨੂੰ ਸੋਵੀਅਤ ਯੂਨੀਅਨ ਤੋਂ ਬਚਾਉਣ ਲਈ ਸੀਤ ਯੁੱਧ ਤੋਂ ਬਾਅਦ ਹੋਈ ਸੀ। ਪਿੱਛੇ ਜਿਹੇ ਇਸ ਗੱਠਜੋੜ ਨੇ ਅਫਗਾਨਿਸਤਾਨ ਵਿੱਚ ਸੰਘਰਸ਼ ਕੀਤਾ, ਲਿਬਿਆਈ ਤਾਨਾਸ਼ਾਹ ਮੁਅੰਮਰ ਗੱਦਾਫੀ ਨੂੰ ਬਾਹਰ ਦਾ ਰਸਤਾ ਦਿਖਾਇਆ, ਹੌਰਨ ਆਫ ਅਫਰੀਕਾ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਉਣ ਲਈ ਗਸ਼ਤ ਕੀਤਾ ਤੇ ਰੂਸ ਦੇ ਗੁੱਸੇ ਦੇ ਖਿਲਾਫ ਪੂਰਬੀ ਯੂਰਪ ਵਿੱਚ ਲਾਈਨ ਆਫ ਡਿਫੈਂਸ ਕਾਇਮ ਕੀਤੀ।
ਇਨ੍ਹਾਂ ਸਾਰੇ ਮਿਸ਼ਨਜ਼ ਵਿੱਚ ਕੈਨੇਡਾ ਵੀ ਸ਼ਾਮਲ ਰਿਹਾ। ਇਸ ਤੋਂ ਇਲਾਵਾ ਇਰਾਕ ਵਿੱਚ ਨਾਟੋ ਦੇ ਟਰੇਨਿੰਗ ਮਿਸ਼ਨ ਵਿੱਚ ਵੀ ਕੈਨੇਡਾ ਨੇ ਅਹਿਮ ਭੂਮਿਕਾ ਨਿਭਾਈ ਤੇ ਰੋਮਾਨੀਆ ਦੀ ਹਵਾਈ ਸਪੇਸ ਵਿੱਚ ਗਸ਼ਤ ਕਰਨ ਲਈ ਆਪਣੇ ਲੜਾਕੂ ਜਹਾਜ਼ ਭੇਜੇ। ਇਸ ਦੇ ਨਾਲ ਹੀ ਮੈਡੀਟੇਰੇਨੀਅਨ ਤੇ ਕਾਲਾ ਸਾਗਰ ਵਿੱਚ ਗਸ਼ਤ ਕਰਨ ਲਈ ਵੀ ਜੰਗੀ ਬੇੜੇ ਘੱਲੇ।
ਮੰਗਲਵਾਰ ਨੂੰ ਆਪਣੇ ਹਮਰੁਤਬਾ ਡੱਚ ਅਧਿਕਾਰੀ ਨਾਲ ਗੱਲਬਾਤ ਸ਼ੁਰੂ ਕਰਨ ਸਮੇਂ ਪ੍ਰਧਾਨ ਮੰਤਰੀ ਟਰੂਡੋ ਕੈਨੇਡਾ ਦੀਆਂ ਇਨ੍ਹਾਂ ਪ੍ਰਾਪਤੀਆਂ ਦਾ ਗੁਣਗਾਣ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਸ ਤੋਂ ਬਾਅਦ ਬੁੱਧਵਾਰ ਨੂੰ ਨਾਟੋ ਦੇ ਭਵਿੱਖ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸਾਰੇ ਨਾਟੋ ਮੈਂਬਰ ਮੁਲਕਾਂ ਦੇ ਲੀਡਰਾਂ ਦੀ ਬੰਦ ਦਰਵਾਜ਼ਾ ਮੀਟਿੰਗ ਹੋਵੇਗੀ। ਜਿ਼ਕਰਯੋਗ ਹੈ ਕਿ ਕੈਨੇਡਾ ਉੱਤੇ ਨਾਟੋ ਤੇ ਅਮਰੀਕਾ ਵੱਲੋਂ ਹੋਰ ਮਿਲਟਰੀ ਯੋਗਦਾਨ ਪਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਇਸੇ ਲਈ ਟਰੂਡੋ ਥੋੜ੍ਹਾ ਡਿਫੈਂਸਿਵ ਪਹੁੰਚ ਅਪਣਾ ਰਹੇ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 2014 ਵਿੱਚ ਸਾਰੇ ਨਾਟੋ ਮੈਂਬਰ ਮੁਲਕ ਆਪਣੇ ਕੁੱਲ ਘਰੇਲੂ ਉਤਪਾਦ ਦਾ ਦੋ ਫੀ ਸਦੀ ਹਿੱਸਾ ਡਿਫੈਂਸ ਉੱਤੇ ਖਰਚਣ ਲਈ ਸਹਿਮਤ ਹੋਏ ਸਨ। ਇਹ ਟੀਚਾ ਇੱਕ ਦਹਾਕੇ ਵਿੱਚ ਪੂਰਾ ਕਰਨ ਲਈ ਮਿਥਿਆ ਗਿਆ ਸੀ। ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੋਲਨਬਰਗ ਨੇ ਇਸ ਨੂੰ ਭਾਰ ਵੰਡਾਉਣ ਵਜੋਂ ਪਰਿਭਾਸ਼ਤ ਕੀਤਾ ਹੈ। ਇਸ ਦੇ ਬਾਵਜੂਦ ਕੈਨੇਡਾ ਵੱਲੋਂ ਲਗਾਤਾਰ ਦੂਜੇ ਸਾਲ ਆਪਣੇ ਕੁੱਲ ਘਰੇਲੂ ਉਤਪਾਦ ਦਾ 1.31 ਫੀ ਸਦੀ ਡਿਫੈਂਸ ਉੱਤੇ ਖਰਚਿਆ ਜਾ ਰਿਹਾ ਹੈ। ਇਸ ਹਿਸਾਬ ਨਾਲ ਕੈਨੇਡਾ ਇਸ ਮਾਮਲੇ ਵਿੱਚ ਗੱਠਜੋੜ ਦੇ ਮੈਂਬਰ ਮੁਲਕਾਂ ਵਿੱਚ ਹੇਠਲੇ ਪਾਇਦਾਨ ਉੱਤੇ ਹੈ। ਉਹ 29 ਮੁਲਕਾਂ ਵਿੱਚੋਂ 20ਵੇਂ ਨੰਬਰ ਉੱਤੇ ਹੈ। ਕੈਨੇਡਾ ਨੂੰ ਡਿਫੈਂਸ ਉੱਤੇ ਖਰਚਾ ਵਧਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵੀ ਦਬਾਅ ਪਾਇਆ ਜਾਂਦਾ ਰਿਹਾ ਹੈ। ਇਸ ਬਾਬਤ ਅਮਰੀਕਾ ਵੱਲੋਂ ਕੈਨੇਡਾ ਨੂੰ ਚਿੱਠੀਆਂ ਵੀ ਪਾਈਆਂ ਗਈਆਂ।
ਪਿਛਲੇ ਮਹੀਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਨੇ ਨਾਟੋ ਦੇ ਭਵਿੱਖ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਕੀਤੀ ਸੀ। ਇਸ ਵਿੱਚ ਉਨ੍ਹਾਂ ਆਖਿਆ ਸੀ ਕਿ ਆਪਸੀ ਸਹਿਯੋਗ ਤੇ ਤਾਲਮੇਲ ਦੀ ਘਾਟ ਕਾਰਨ ਨਾਟੋ ਗੱਠਜੋੜ ਦੀ ਹੌਲੀ ਹੌਲੀ ਮੌਤ ਹੋ ਰਹੀ ਹੈ। ਸੀਰੀਆ ਵਿੱਚੋਂ ਅਮਰੀਕਾ ਵੱਲੋਂ ਆਪਣੀਆਂ ਫੌਜਾਂ ਵਾਪਿਸ ਸੱਦ ਲਏ ਜਾਣ ਤੇ ਨਾਟੋ ਮੈਂਬਰਾਂ ਨਾਲ ਸਲਾਹ ਕੀਤੇ ਬਗੈਰ ਹੀ ਤੁਰਕੀ ਦੇ ਹਿੱਸੇ ਵਿੱਚ ਚੜ੍ਹਾਈ ਕਰਨ ਦੀਆਂ ਉਦਾਹਰਨਾਂ ਤੋਂ ਹੀ ਮੈਕਰੌਨ ਨੇ ਇਹ ਸੰਕੇਤ ਦਿੱਤਾ ਕਿ ਇਹ ਗੱਠਜੋੜ ਟੁੱਟ ਰਿਹਾ ਹੈ।
ਇਸ ਨਾਟੋ ਸਿਖਰ ਵਾਰਤਾ ਵਿੱਚ ਟਰੂਡੋ ਵੱਲੋਂ ਕੋਈ ਵਚਨਬੱਧਤਾ ਪ੍ਰਗਟਾਏ ਜਾਣ ਦੀ ਸੰਭਾਵਨਾ ਨਹੀਂ ਹੈ। ਬੁੱਧਵਾਰ ਰਾਤ ਨੂੰ ਉਹ ਕੈਨੇਡਾ ਪਰਤ ਆਉਣਗੇ ਕਿਉਂਕਿ ਵੀਰਵਾਰ ਤੋਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ
ਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨ
ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ
ਓਟਵਾ ਰਿਵਰ 'ਚੋ ਮਿਲੀ ਇੱਕ ਵਿਅਕਤੀ ਦੀ ਲਾਸ਼
ਮਾਈਗ੍ਰੈਂਟ ਵਰਕਰਜ਼ ਦੀ ਹਾਲਤ ਸੁਧਾਰਨ ਲਈ ਫੈਡਰਲ ਸਰਕਾਰ ਖਰਚੇਗੀ 58æ6 ਮਿਲੀਅਨ ਡਾਲਰ
ਕੋਵਿਡ-19 ਦੌਰਾਨ ਅਚਨਚੇਤੀ ਚੋਣਾਂ ਨਹੀਂ ਚਾਹੁੰਦੇ ਬਹੁਤੇ ਕੈਨੇਡੀਅਨ : ਨੈਨੋਜ਼ ਸਰਵੇ
ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਨਾ ਕਰਨ ਦੇ ਬਾਵਜੂਦ ਕੈਨੇਡਾ ਜਾਰੀ ਰੱਖੇਗਾ ਪੀਸਕੀਪਿੰਗ ਮਿਸ਼ਨ
ਫੈਡਰਲ ਸਰਕਾਰ ਨੇ ਕੁੱਝ ਪਾਸਪੋਰਟ ਸੇਵਾਵਾਂ ਕੀਤੀਆਂ ਸ਼ੁਰੂ
ਮਈ ਵਿੱਚ ਅਰਥਚਾਰੇ ਵਿੱਚ ਹੋਇਆ 4æ5 ਫੀ ਸਦੀ ਦਾ ਵਾਧਾ : ਸਟੈਟੇਸਟਿਕਸ ਕੈਨੇਡਾ