Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਹੇਰਾਨ ਗੇਟ ਇਲਾਕੇ ਚੱਲੀ ਗੋਲੀ, ਵਿਅਕਤੀ ਦੀ ਮੌਤਨਾਰਥ ਯਾਰਕ ਵਿੱਚ ਦੋਹਰੇ ਕਤਲਕਾਂਡ ਦੇ ਸ਼ੱਕੀ ਦੀ ਪੁਲਿਸ ਨੂੰ ਭਾਲਟੋਰਾਂਟੋ ਦੇ ਪੱਛਮ ਇੰਡ `ਤੇ ਵਾਹਨ ਇੱਕ ਘਰ ਨਾਲ ਟਕਰਾਇਆ, ਡਰਾਈਵਰ ਗ੍ਰਿਫ਼ਤਾਰਨਾਰਥ ਯਾਰਕ ਵਿੱਚ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆਇਆ, ਹਸਪਤਾਲ ਦਾਖਲਦਰਹਮ ਬਸ ਵਿੱਚ ਯੌਨ ਸ਼ੋਸ਼ਣ ਤੋਂ ਬਾਅਦ ਸ਼ੱਕੀ ਦੀ ਭਾਲਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
 
ਦੇਸ਼ ਦੁਨੀਆ

ਮਾਲ ਜੀ ਨਨਕਾਣਾ ਸਾਹਿਬ

December 03, 2019 05:03 AM


ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਲੜੀਵਾਰ ਛਾਪੀ ਜਾ ਰਹੀ ਹੈ। ਲੜੀ ਨੂੰ ਜੋੜਨ ਲਈ ਪਿਛਲੇ ਅੰਕ ਦੇਖੇ ਜਾ ਸਕਦੇ ਹਨ। ਪਾਠਕ ਇਸ ਲੜੀ ਨੂੰ ਸਾਡੀ ਵੈੱਬਸਾਈਟ punjabipost.ca`ਤੇ ਦੇਸ਼ ਤੇ ਦੁਨੀਆਂ ਵਾਲੇ ਕੌਲਮ `ਚ ਪੜ੍ਹ ਸਕਦੇ ਹਨ। ਅੱਜ ਦੀ ਇਤਿਹਾਸਿਕ ਤਸਵੀਰ ਗੁਰਦੁਆਰਾ ਮਾਲ ਜੀ ਨਨਕਾਣਾ ਸਾਹਿਬ ਦੀ ਹੈ।

ਇਹ ਪਾਵਨ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਕੋਈ ਡੇਢ ਕੁ ਕਿਲੋਮੀਟਰ ਸ਼ੇਖੁਪੁਰਾ ਨੂੰ ਜਾਣ ਵਾਲੀ ਸੜਕ ਉੱਤੇ ਨਨਕਾਣਾ ਸਾਹਿਬ ਸ਼ਹਿਰ ਵਿੱਚ ਹੀ ਹੈ। ਇੱਥੋਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਨੇੜੇ ਹੈ। ਸਤਿਗੁਰ ਨਾਨਕ ਦੇਵ ਜੀ ਦੇ ਵੇਲੇ ਇੱਥੇ ਵਣਾਂ ਦਾ ਘਣਾ ਜੰਗਲ ਹੁੰਦਾ ਸੀ। ਆਪ ਬਾਲ ਉਮਰੇ ਇੱਥੇ ਹੀ ਮੱਝਾਂ ਚਾਰਨ ਆਉਂਦੇ। ਇੱਕ ਵਾਰ ਆਪ ਜੀ ਇੱਕ ਵਣ ਦੀ ਠੰਢੀ ਛਾਵੇਂ ਸੌਂ ਗਏ, ਦਿਨ ਦਲ ਗਿਆ ਤਾਂ ਆਪ ਦੇ ਮੁੱਖ ਉੱਤੇ ਧੁੱਪ ਆ ਗਈ। ਇੱਕ ਕਾਲੇ ਨਾਗ ਨੇ ਆਪ ਦੇ ਮੁੱਖ ਉੱਤੇ ਆਪਣੀ ਛੱਜਲੀ ਖਲਾਰ ਕੇ ਛਾਂ ਕੀਤੀ ਰੱਖੀ। ਇਹ ਵਣ ਦਾ ਰੁੱਖ ਹੁਣ ਵੀ ਮੌਜੂਦ ਹੈ । ਇਸ ਯਾਦ ਵਿੱਚ ਇੱਥੇ ਗੁਰਦੁਆਰਾ ਮਾਲ ਜੀ ਸਾਹਿਬ ਬੜਾ ਸੁੰਦਰ ਬਣਿਆ ਹੋਇਆ ਹੈ। ਇਸਦਾ ਸਰੋਵਰ ਜੋ ਕਿ ਜ਼ਮੀਨ ਤੋਂ ੫ ਫੁੱਟ ਉੱਚਾ ਹੈ, ਇਹ 1935 ਵਿੱਚ ਗੁਰਦੁਆਰਾ ਕਮੇਟੀ ਨੇ ਸਰਦਾਰ ਬਹਾਦਰ ਮਹਿਤਾਬ ਸਿੰਘ ਜੀ ਦੀ ਪ੍ਰਧਾਨਗੀ ਹੇਠ ਬਣਵਾਇਆ ਸੀ। ਇਸ ਪਾਵਨ ਅਸਥਾਨ ਦੇ ਨਾਂ ਤੇ ੩ ਹਜ਼ਾਰ ਏਕੜ ਰਕਬਾ ਹੈ। ਹੁਣ ਇੱਥੇ ਪ੍ਰਕਾਸ਼ ਨਹੀਂ ਹੁੰਦਾ, ਯਾਤਰੀ ਦਰਸ਼ਨ ਕਰਕੇ ਆਤਮਿਕ ਅਨੰਦ ਮਾਣਦੇ ਹਨ ।

 
Have something to say? Post your comment