Welcome to Canadian Punjabi Post
Follow us on

03

July 2020
ਕੈਨੇਡਾ

ਟੋਰਾਂਟੋ ਵਿੱਚ ਇੱਕ ਵਿਅਕਤੀ ਨੂੰ ਅਗਵਾ ਕਰਕੇ ਲੁੱਟਮਾਰ ਕਰਨ ਦੇ ਦੋਸ਼ ਵਿੱਚ 3 ਗ੍ਰਿਫਤਾਰ, 3 ਹੋਰਨਾਂ ਦੀ ਭਾਲ

December 03, 2019 04:46 AM

ਟੋਰਾਂਟੋ, 2 ਦਸੰਬਰ (ਪੋਸਟ ਬਿਊਰੋ) : ਇਸ ਮਹੀਨੇ ਦੇ ਸ਼ੁਰੂ ਵਿੱਚ ਵਾਪਰੇ ਅਗਵਾਕਾਂਡ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਤਿੰਨ ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ 16 ਨਵੰਬਰ ਨੂੰ ਯੂਨੀਵਰਸਿਟੀ ਆਫ ਟੋਰਾਂਟੋ ਦੇ ਡਾਊਨਟਾਊਨ ਕੈਂਪਸ ਨੇੜੇ ਇੱਕ 21 ਸਾਲਾ ਵਿਅਕਤੀ ਉੱਤੇ ਚਾਰ ਵਿਅਕਤੀਆਂ ਨੇ ਪਿੱਛੋਂ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਦਾ ਪਹਿਲਾਂ ਗਲ ਘੁੱਟਿਆ ਗਿਆ ਤੇ ਉਸ ਨੂੰ ਟੇਜਰ ਵੀ ਲਾਇਆ ਗਿਆ। ਫਿਰ ਉਸ ਨੂੰ ਬੈਂਕ ਮਸ਼ੀਨ ਵਿੱਚੋਂ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ। ਅਖੀਰ ਹਮਲਾਵਰ ਉਸ ਨੂੰ ਪੂਰਬੀ ਹਿੱਸੇ ਵਿੱਚ ਸਥਿਤ ਮੋਟਲ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨੂੰ ਉਦੋਂ ਤੱਕ ਬੰਦੀ ਬਣਾ ਕੇ ਰੱਖਿਆ ਜਦੋਂ ਤੱਕ ਉਸ ਨੇ ਆਪਣੀ ਕ੍ਰੈਡਿਟ ਲਿਮਿਟ ਵਿੱਚ ਵਾਧਾ ਨਹੀਂ ਕਰ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਉਦੋਂ ਛੱਡਿਆ ਗਿਆ ਜਦੋਂ ਮਸ਼ਕੂਕਾਂ ਨੇ ਉਸ ਦਾ ਸਾਰਾ ਬੈਂਕ ਐਕਾਊਂਟ ਖਾਲੀ ਕਰ ਲਿਆ। ਇਸ ਸਬੰਧ ਵਿੱਚ 18 ਸਾਲਾ ਦਾਇਸਾਅਨ ਗ੍ਰਾਂਟ, 21 ਸਾਲਾ ਕੇਲਿਨ ਸੰਕਰ ਨੂੰ ਜੁਰਮ ਨਾਲ ਹਾਸਲ ਕੀਤੇ ਗਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਜਦਕਿ 21 ਸਾਲਾ ਤਾਨਿਕਾ ਗੈਲੋਵੇਅ ਨੂੰ ਅਗਵਾ ਕਰਨ, ਜ਼ਬਰਦਸਤੀ ਬੰਧੀ ਬਣਾ ਕੇ ਰੱਖਣ, ਡਾਕਾ ਮਾਰਨ ਤੇ ਹਮਲਾ ਕਰਨ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ।
ਪੁਲਿਸ ਨੇ ਇਸ ਜੁਰਮ ਦੇ ਸਬੰਧ ਵਿੱਚ ਤਿੰਨ ਹੋਰਨਾਂ ਮਸ਼ਕੂਕਾਂ ਦੀ ਪਛਾਣ ਕੀਤੀ ਹੈ। 20 ਸਾਲਾ ਐਡਿਸੂਨ ਐਡਮੂਨ ਤੇ ਆਰਥਰ ਮੈਕਲੀਨ ਦੀ ਪੁਲਿਸ ਨੂੰ ਕਿਡਨੈਪਿੰਗ, ਜ਼ਬਰਦਸਤੀ ਕਿਸੇ ਨੂੰ ਬੰਧੀ ਬਣਾ ਕੇ ਰੱਖਣ, ਡਾਕਾ ਮਾਰਨ ਤੇ ਜੁਰਮ ਨਾਲ ਹਾਸਲ ਕੀਤੇ ਗਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੇ ਪੰਜ ਮਾਮਲਿਆਂ ਵਿੱਚ ਭਾਲ ਹੈ। ਛੇਵਾਂ ਮਸ਼ਕੂਕ ਸਿਆਹ ਨਸਲ ਦਾ 20 ਤੋਂ 25 ਸਾਲ ਦਾ ਛੇ ਫੁੱਟ ਲੰਮਾਂ ਦਰਮਿਆਨੀ ਕੱਦਕਾਠੀ ਵਾਲਾ ਵਿਅਕਤੀ ਦੱਸਿਆ ਜਾਂਦਾ ਹੈ। ਉਸ ਦੇ ਫੇਡ ਕੀਤੀ ਹੋਈ ਜੀਨਜ਼, ਗ੍ਰੇਅ/ਬੇਜ ਰੰਗ ਦੀ ਜੈਕੇਟ, ਗ੍ਰੇਅ ਹੁਡੀ, ਲਾਲ ਰੰਗ ਦੀ ਬੇਸਬਾਲ ਹੈਟ ਤੇ ਚਿੱਟਾ ਸਿੰਬਲ ਤੇ ਕਾਲੇ ਜੁੱਤੇ ਪਾਏ ਦੱਸੇ ਜਾਂਦੇ ਹਨ।
ਪੁਲਿਸ ਨੇ ਦੱਸਿਆ ਕਿ ਤਿੰਨਾਂ ਮਸ਼ਕੂਕਾਂ ਕੋਲ ਹਥਿਆਰ ਹਨ ਤੇ ਇਹ ਖਤਰਨਾਕ ਹੋ ਸਕਦੇ ਹਨ। ਜਾਂਚਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਸ਼ਕੂਕਾਂ ਦੇ ਹੋਰ ਲੋਕ ਵੀ ਸਿ਼ਕਾਰ ਹੋਏ ਹੋ ਸਕਦੇ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਨਕੂਵਰ ਏਅਰਪੋਰਟ ਉੱਤੇ ਲੈਂਡ ਕੀਤੇ 3 ਜਹਾਜ਼ਾਂ ਵਿੱਚ ਸਨ ਕੋਵਿਡ-19 ਸੰਕ੍ਰਮਿਤ ਯਾਤਰੀ?
16 ਮਹੀਨੇ ਮਿਸਰ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਘਰ ਪਰਤਿਆ ਓਕਵਿੱਲੇ ਦਾ ਵਿਅਕਤੀ
ਟੀਟੀਸੀ ਉੱਤੇ ਸਫਰ ਕਰਨ ਵਾਲਿਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਰੀਡੋ ਹਾਲ ਨੇੜੇ ਗ੍ਰਿਫਤਾਰ ਵਿਅਕਤੀ ਫੌਜ ਦਾ ਸਰਗਰਮ ਮੈਂਬਰ ਨਿਕਲਿਆ
ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਫਰਸਟ ਨੇਸ਼ਨਜ਼ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਖਾਰਜ
ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ
ਮਾਰਖਮ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ
ਵਿੰਡਸਰ-ਐਸੈਕਸ ਦੇ ਫਾਰਮ ਉੱਤੇ ਆਊਟਬ੍ਰੇਕ, 191 ਕੇਸ ਮਿਲੇ
ਫੇਸਬੁੱਕ ਉੱਤੇ ਇਸ਼ਤਿਹਾਰਾਂ ਦਾ ਬਾਈਕਾਟ ਕਰਨ ਵਾਲਿਆਂ ਵਿੱਚ ਕੈਨੇਡਾ ਦੇ ਪੰਜ ਬੈਂਕ ਵੀ ਸ਼ਾਮਲ
ਆਪਣੇ ਨਾਲ ਹੋ ਰਹੀ ਨਾਇਨਸਾਫੀ ਲਈ ਆਵਾਜ਼ ਉਠਾਉਣਗੇ ਮੂਲਵਾਸੀ