Welcome to Canadian Punjabi Post
Follow us on

28

March 2024
 
ਸੰਪਾਦਕੀ

ਟਰੂਡੋ ਦੀ ਵਜ਼ਾਰਤ ਵਿੱਚੋਂ ਬਰੈਂਪਟਨ ਦੀ ਗੈਰ-ਮੌਜੂਦਗੀ ਕਿਉਂ?

December 02, 2019 09:12 AM

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਬਰੈਂਪਟਨ ਨਿਵਾਸੀਆਂ ਵੱਲੋਂ ਲਿਬਰਲ ਪਾਰਟੀ ਨਾਲ ਨਿਭਾਈ ਵਫ਼ਾ ਬਦੌਲਤ ਇੱਥੇ ਤੋਂ ਘੱਟ ਤੋਂ ਘੱਟ ਇੱਕ ਮੈਂਬਰ ਪਾਰਲੀਮੈਂਟ ਨੂੰ ਫੈਡਰਲ ਵਜ਼ਾਰਤ ਵਿੱਚ ਸਥਾਨ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਸਾਢੇ 6 ਲੱਖ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਦੇ ਦੁੱਖ ਸੁੱਖ ਸਰਕਾਰ ਦੇ ਗਲਿਆਰਿਆਂ ਵਿੱਚ ਪਹੁੰਚਾਉਣ ਵਾਲੀ ਕਿਸੇ ਵੀ ਆਵਾਜ਼ ਦਾ ਲਗਾਤਾਰ ਗੈਰ-ਹਾਜ਼ਰ ਹੋਣਾ ਹੈਰਾਨੀਜਨਕ ਗੱਲ ਹੈ।

ਵਜ਼ਾਰਤ ਚੁਣਨ ਵੇਲੇ ਪ੍ਰਧਾਨ ਮੰਤਰੀਆਂ ਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੁੰਦਾ ਹੈ। ਮਿਸਾਲ ਵਜੋਂ ਜੋ ਮੰਤਰੀ ਪਹਿਲਾਂ ਵਜ਼ਾਰਤ ਵਿੱਚ ਸਨ, ਉਹਨਾਂ ਨੂੰ ਜਲਦੀ ਕੀਤਿਆਂ ਬਾਹਰ ਨਹੀਂ ਰੱਖਿਆ ਜਾ ਸਕਦਾ। ਇਹ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਕੈਨੇਡਾ ਦੇ ਹਰ ਖੇਤਰ ਨੂੰ ਸਹੀ ਨੁਮਾਇੰਦਗੀ ਮਿਲੇ, ਮਿਸਾਲ ਵਜੋਂ ਬੇਸ਼ੱਕ ਪੱਛਮੀ ਕੈਨੇਡਾ ਵਿੱਚੋਂ ਲਿਬਰਲ ਐਮ ਪੀ ਨਹੀਂ ਚੁਣੇ ਗਏ ਪਰ ਉਸ ਇਲਾਕੇ ਨੂੰ ਨੁਮਾਇੰਦਗੀ ਦੇਣਾ ਲਾਜ਼ਮੀ ਹੈ। ਇਹ ਕੈਨੇਡਾ ਦੀ ਏਕਤਾ ਅਤੇ ਅਖੰਡਤਾ ਦੇ ਨਾਲ ਜੁੜੀ ਗੱਲ ਹੈ। ਵਜ਼ਾਰਤ ਵਿੱਚ ਲਏ ਜਾਣ ਵਾਲੇ ਵਿਅਕਤੀ ਦਾ ਅਨੁਭਵ ਵੀ ਮਾਅਨੇ ਰੱਖਦਾ ਹੈ ਤਾਂ ਜੋ ਉਹ ਦਿੱਤੀ ਜਾਣ ਵਾਲੀ ਜੁੰਮੇਵਾਰੀ ਨਾਲ ਇਨਸਾਫ ਕਰ ਸਕੇ।

ਕੋਈ ਸ਼ੱਕ ਨਹੀਂ ਕਿ ਮਿਸੀਸਾਗਾ-ਮਾਲਟਨ ਤੋਂ ਮੈਂਬਰ ਪਾਰਲੀਮੈਂਟ ਨਵਦੀਪ ਬੈਂਸ ਨੂੰ ਇੱਕ ਸਤਕਾਰਤ ਦਰਜ਼ਾ ਵਜ਼ਾਰਤ ਵਿੱਚ ਦਿੱਤਾ ਗਿਆ ਹੈ ਪਰ ਜਦੋਂ ਗੱਲ ਖੇਤਰੀ ਨੁਮਾਇੰਦਗੀ ਦੀ ਆਉਂਦੀ ਹੈ ਤਾਂ ਬਰੈਂਪਟਨ ਦੀਆਂ ਵਿਸ਼ੇਸ਼ ਲੋੜਾਂ ਅਤੇ ਆਸ਼ਾਵਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਤਰਕ ਨਾਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ ਕਿ ਬਰੈਂਪਟਨ ਤੋਂ ਚੁਣੇ ਗਏ ਐਮ ਪੀਆਂ ਕੋਲ ਅਨੁਭਵ ਦੀ ਕਮੀ ਹੈ। ਰੂਬੀ ਸਹੋਤਾ ਇੱਕ ਅਨੁਭਵੀ ਵਕੀਲ ਹੈ ਅਤੇ ਦੂਜੀ ਵਾਰ ਇੱਥੇ ਤੋਂ ਚੁਣ ਕੇ ਪਾਰਲੀਮੈਂਟ ਵਿੱਚ ਪੁੱਜੀ ਹੈ। ਵੈਸੇ ਵੀ ਪਿਛਲੀ ਵਾਰ ਜਦੋਂ ਬਰਦੀਸ਼ ਚੱਗੜ ਜਾਂ ਮਰੀਅਮ ਮੁਨਸਫ਼ ਆਦਿ ਨੂੰ ਵਜ਼ੀਰ ਬਣਾਇਆ ਗਿਆ ਸੀ ਤਾਂ ਉਹਨਾਂ ਕੋਲ ਕਿਹੜਾ ਕੋਈ ਪਿਛਲਾ ਅਨੁਭਵ ਸੀ?

ਚਰਚਾ ਇਹ ਵੀ ਚੱਲਦੀ ਹੈ ਕਿ ਬਰੈਂਪਟਨ ਨੂੰ ਅਣਗੌਲਿਆ ਕੀਤੇ ਜਾਣ ਵਿੱਚ ਇੱਥੇ ਤੋਂ ਚੁਣੇ ਗਏ ਸਾਰੇ ਐਮ ਪੀਆਂ ਦਾ ਸਿੱਖ ਹੋਣਾ ਵੀ ਹੈ। ਟਰੂਡੋ ਹੋਰਾਂ ਦੀ ਵਜ਼ਾਰਤ ਵਿੱਚ ਪਹਿਲਾਂ ਹੀ ਤਿੰਨ ਸਿੱਖ ਵਜ਼ੀਰ ਨਵਦੀਪ ਬੈਂਸ, ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗੜ ਹਨ। ਕੀ ਇਹ ਬਰੈਂਪਟਨ ਵਾਸੀਆਂ ਦਾ ਕਸੂਰ ਹੈ ਕਿ ਇੱਥੇ ਮੌਜੂਦ ਸਾਰੇ ਹਲਕਿਆਂ ਚੋਂ ਸਿੱਖ ਉਮੀਦਵਾਰ ਚੁਣ ਕੇ ਭੇਜੇ ਗਏ ਹਨ? ਸੋ ਜਿਹੜੀ ਗੱਲ ਬਰੈਂਪਟਨ ਨਿਵਾਸੀਆਂ ਦੇ ਹੱਕ ਵਿੱਚ ਜਾਣੀ ਚਾਹੀਦੀ ਸੀ, ਉਸ ਸਗੋਂ ਉਸਦੇ ਹਿੱਤਾਂ ਦੇ ਵਿਰੋਧ ਵਿੱਚ ਭੁਗਤ ਰਹੀ ਹੈ?

ਇਸ ਸਾਲ ਚੋਣ ਪ੍ਰਚਾਰ ਦੇ ਦਿਨਾਂ ਵਿੱਚ ਪੰਜਾਬੀ ਪੋਸਟ ਵਿੱਚ ਕਈ ਲੜੀਵਾਰ ਆਰਟੀਕਲ ਲਿਖ ਕੇ ਜੱਗ ਜ਼ਾਹਰ ਕੀਤਾ ਗਿਆ ਸੀ ਕਿ ਕਿਸ ਤਰਾਂ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਵਿੱਚ ਪਾਰਟੀ ਉਮੀਦਵਾਰ ਚੁਣਨ ਵੇਲੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ। ਕਈ ਕੇਸਾਂ ਵਿੱਚ ਚੋਣ ਬਾਰੇ ਨੇਮਾਂ ਦੀਆਂ ਧੱਜੀਆਂ ਵੀ ਉਡਾਈਆਂ। ਫੈਡਰਲ ਟੋਰੀਆਂ ਨੇ ਇਸਦਾ ਖਾਮਿਆਜ਼ਾ ਵੀ ਖੂਬ ਭੁਗਤਿਆ। ਸਮੁੱਚੇ ਗਰੇਟਰ ਟੋਰਾਂਟੋ ਏਰੀਆ ਵਿੱਚੋਂ ਜੇ ਕਿਧਰੇ ਕੰਜ਼ਰਵੇਟਿਵਾਂ ਦਾ ਸੀਟ ਜਿੱਤਣ ਦਾ ਚਾਂਸ ਬਣ ਸਕਦਾ ਸੀ, ਉਹ ਬਰੈਂਪਟਨ ਸੀ ਪਰ ਉਹਨਾਂ ਨੇ ਖੁਦ ਪੈਰੀਂ ਕੁਹਾੜਾ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਕੀ ਕਿਸੇ ਨੂੰ ਚੇਤਾ ਹੈ ਕਿ ਉਹ ਕਿਹੜਾ ਸਾਲ ਸੀ ਜਦੋਂ ਬਰੈਂਪਟਨ ਤੋਂ ਕੋਈ ਵਿਅਕਤੀ ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਮੰਤਰੀ ਰਿਹਾ ਸੀ? ਇਹ ਤੱਥ ਇਸ ਲਈ ਜਿ਼ਆਦਾ ਪਰੇਸ਼ਾਨ ਕਰਨ ਵਾਲਾ ਹੈ ਕਿ ਇਸ ਸ਼ਹਿਰ ਨੂੰ ਕੈਨੇਡਾ ਦੀ ਸਿਆਸੀ ਪ੍ਰਯੋਗਸ਼ਾਲਾ ਕਿਹਾ ਜਾਂਦਾ ਹੈ। ਰਾਜਨੀਤਕ ਸਾਇੰਸਦਾਨਾਂ ਦਾ ਖਿਆਲ ਹੈ ਕਿ ਜੋ ਸਿਆਸੀ ਰੁਝਾਨ ਬਰੈਂਪਟਨ ਵਿੱਚ ਪਾਇਆ ਜਾਂਦਾ ਹੈ, ਤਕਰੀਬਨ ਉਹ ਹੀ ਪਰਵਾਸੀਆਂ ਦੇ ਪ੍ਰਭਾਵ ਵਾਲੀਆਂ ਰਾਈਡਿੰਗਾਂ ਵਿੱਚ ਪਾਇਆ ਜਾਂਦਾ ਹੈ।

ਕੋਈ ਸ਼ੱਕ ਨਹੀਂ ਕਿ ਹਰ ਖੇਤਰ ਨੂੰ ਵਜ਼ਾਰਤ ਵਿੱਚ ਨੁਮਾਇੰਦਗੀ ਦੇਣਾ ਨਾਮੁਮਕਿਨ ਕੰਮ ਹੈ ਅਤੇ ਵਜ਼ਾਰਤ ਚੁਣਨਾ ਜਿੱਥੇ ਪ੍ਰਧਾਨ ਮੰਤਰੀ ਦਾ ਅਧਿਕਾਰ ਹੈ, ਉੱਥੇ ਉਸ ਲਈ ਇਹ ਵੱਡੀ ਸਿਰਦਰਦੀ ਵੀ ਹੈ। ਹਾਲਾਂਕਿ ਜਸਟਿਨ ਟਰੂਡੋ ਮਲਟੀਕਲਚਰਿਜ਼ਮ ਨੂੰ ਮਜ਼ਬੂਤ ਕਰਨ ਲਈ ਮਸ਼ਹੂਰ ਹੈ ਪਰ ਬਰੈਂਪਟਨ ਵਿੱਚ ਪਾਈ ਜਾਂਦੀ ਐਥਨਿਕ ਵੰਨ-ਸੁਵੰਨਤਾ ਇਸਦੀ ਕਮਜ਼ੋਰੀ ਬਣ ਗਈ ਜਾਪਦੀ ਹੈ। ਇਸ ਕਮਜ਼ੋਰੀ ਦੇ ਚੱਲਦੇ ਇਹ ਆਸ ਕਰਨੀ ਮੁਸ਼ਕਲ ਹੈ ਕਿ ਨੇੜ ਭੱਵਿਖ ਵਿੱਚ ਇੱਥੇ ਤੋਂ ਕੋਈ ਮੈਂਬਰ ਪਾਰਲੀਮੈਂਟ ਵਜ਼ਾਰਤੀ ਕੁਰਸੀ ਉੱਤੇ ਸ਼ੁਸ਼ੋਭਿਤ ਹੋ ਸਕੇਗਾ।    

trUzo dI vjLfrq ivwcoN brYNptn dI gYr-mOjUdgI ikAuN?

pMjfbI post sMpfdkI

pRDfn mMqrI jsitn trUzo qoN ieh AumId kIqI jFdI sI ik brYNptn invfsIaF vwloN ilbrl pfrtI nfl inBfeI vPLf bdOlq iewQy qoN Gwt qoN Gwt iewk mYNbr pfrlImYNt nUM PYzrl vjLfrq ivwc sQfn idwqf jfvygf pr aijhf nhIN hoieaf. sfZy 6 lwK qoN vwD afbfdI vfly ies sLihr dy duwK suwK srkfr dy gilafiraF ivwc phuMcfAux vflI iksy vI afvfjL df lgfqfr gYr-hfjLr hoxf hYrfnIjnk gwl hY.

 

vjLfrq cuxn vyly pRDfn mMqrIaF nUM keI gwlF df iKafl rwKxf pYNdf huMdf hY. imsfl vjoN jo mMqrI pihlF vjLfrq ivwc sn, AuhnF nUM jldI kIiqaF bfhr nhIN rwiKaf jf skdf. ieh vI iDafn ivwc rwiKaf jFdf hY ik kYnyzf dy hr Kyqr nUM shI numfieMdgI imly, imsfl vjoN bysLwk pwCmI kYnyzf ivwcoN ilbrl aYm pI nhIN cuxy gey pr Aus ielfky nUM numfieMdgI dyxf lfjLmI hY. ieh kYnyzf dI eykqf aqy aKMzqf dy nfl juVI gwl hY. vjLfrq ivwc ley jfx vfly ivakqI df anuBv vI mfany rwKdf hY qF jo Auh idwqI jfx vflI juMmyvfrI nfl iensfP kr sky.

 

koeI sLwk nhIN ik imsIsfgf-mfltn qoN mYNbr pfrlImYNt nvdIp bYNs nUM iewk sqkfrq drjLf vjLfrq ivwc idwqf igaf hY pr jdoN gwl KyqrI numfieMdgI dI afAuNdI hY qF brYNptn dIaF ivsLysL loVF aqy afsLfvF nUM awKoN proKy nhIN kIqf jf skdf. ies qrk nfl vI sihmq nhIN hoieaf jf skdf ik brYNptn qoN cuxy gey aYm pIaF kol anuBv dI kmI hY. rUbI shoqf iewk anuBvI vkIl hY aqy dUjI vfr iewQy qoN cux ky pfrlImYNt ivwc puwjI hY. vYsy vI ipClI vfr jdoN brdIsL cwgV jF mrIam munsPL afid nUM vjLIr bxfieaf igaf sI qF AuhnF kol ikhVf koeI ipClf anuBv sI?

 

crcf ieh vI cwldI hY ik brYNptn nUM axgOilaf kIqy jfx ivwc iewQy qoN cuxy gey sfry aYm pIaF df iswK hoxf vI hY. trUzo horF dI vjLfrq ivwc pihlF hI iqMn iswK vjLIr nvdIp bYNs, hrjIq isMG swjx aqy brdIsL cwgV hn. kI ieh brYNptn vfsIaF df ksUr hY ik iewQy mOjUd sfry hlikaF coN iswK AumIdvfr cux ky Byjy gey hn? so ijhVI gwl brYNptn invfsIaF dy hwk ivwc jfxI cfhIdI sI, Aus sgoN Ausdy ihwqF dy ivroD ivwc Bugq rhI hY?

 

ies sfl cox pRcfr dy idnF ivwc pMjfbI post ivwc keI lVIvfr afrtIkl ilK ky jwg jLfhr kIqf igaf sI ik iks qrF kMjLrvyitv pfrtI ny brYNptn ivwc pfrtI AumIdvfr cuxn vyly sQfnk lokF dIaF BfvnfvF nUM awKoN proKy kIqf. keI kysF ivwc cox bfry nymF dIaF DwjIaF vI AuzfeIaF. PYzrl torIaF ny iesdf KfimafjLf vI KUb Bugiqaf. smuwcy grytr torFto eyrIaf ivwcoN jy ikDry kMjLrvyitvF df sIt ijwqx df cFs bx skdf sI, Auh brYNptn sI pr AuhnF ny Kud pYrIN kuhfVf mfrn ivwc koeI ksr bfkI nhIN CwzI.

kI iksy nUM cyqf hY ik Auh ikhVf sfl sI jdoN brYNptn qoN koeI ivakqI kYnyzf dI PYzrl srkfr ivwc mMqrI irhf sI? ieh qwQ ies leI ijLafdf prysLfn krn vflf hY ik ies sLihr nUM kYnyzf dI isafsI pRXogsLflf ikhf jFdf hY. rfjnIqk sfieMsdfnF df iKafl hY ik jo isafsI ruJfn brYNptn ivwc pfieaf jFdf hY, qkrIbn Auh hI prvfsIaF dy pRBfv vflIaF rfeIizMgF ivwc pfieaf jFdf hY.

 

koeI sLwk nhIN ik hr Kyqr nUM vjLfrq ivwc numfieMdgI dyxf nfmumikn kMm hY aqy vjLfrq cuxnf ijwQy pRDfn mMqrI df aiDkfr hY, AuWQy Aus leI ieh vwzI isrdrdI vI hY. hflFik jsitn trUzo mltIklcirjLm nUM mjLbUq krn leI msLhUr hY pr brYNptn ivwc pfeI jFdI aYQink vMn-suvMnqf iesdI kmjLorI bx geI jfpdI hY. ies kmjLorI dy cwldy ieh afs krnI musLkl hY ik nyV BwivK ivwc iewQy qoN koeI mYNbr pfrlImYNt vjLfrqI kursI AuWqy sLusLoiBq ho skygf.  

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ