Welcome to Canadian Punjabi Post
Follow us on

11

August 2020
ਭਾਰਤ

ਪੁਲਸ ਨੇ ਪਾਕਿਸਤਾਨੀ ਕਹਿ ਕੇ ਅੱਧਾ ਘੰਟਾ ਬੇਰਹਿਮੀ ਨਾਲ ਕੁੱਟਣ ਵੇਲੇ 30 ਹਜ਼ਾਰ ਲੁੱਟੇ

December 02, 2019 09:05 AM

ਫਰੀਦਾਬਾਦ, 1 ਦਸੰਬਰ (ਪੋਸਟ ਬਿਊਰੋ)- ਕਸ਼ਮੀਰੀ ਡਰਾਈਵਰ ਨੂੰ ਪਾਕਿਸਤਾਨੀ ਕਹਿ ਕੇ ਬੇਰਹਿਮੀ ਨਾਲ ਤੀਹ ਮਿੰਟ ਤੱਕ ਕੁੱਟਣ ਅਤੇ ਤੀਹ ਹਜ਼ਾਰ ਰੁਪਏ ਖੋਹਣ ਵਾਲੇ ਟਰੈਫਿਕ ਪੁਲਸ ਦੇ ਏ ਐੱਸ ਆਈ ਧਰਮਵੀਰ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਸਮੇਂ ਮੌਕੇ 'ਤੇ ਮੌਜੂਦ ਦੋ ਹੈਡ ਕਾਂਸਟੇਬਲ ਸਮੇਤ ਚਾਰ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਤੇ ਤਿੰਨ ਹੋਮਗਾਰਡਾਂ ਨੂੰ ਡਿਊਟੀ ਤੋਂ ਹਟਾ ਕੇ ਉਨ੍ਹਾਂ ਖਿਲਾਫ ਕਾਰਵਾਈ ਲਈ ਲਿਖਿਆ ਗਿਆ ਹੈ। ਇਸ ਘਟਨਾ ਨੂੰ ਪੁਲਸ ਹੈੱਡ ਕੁਆਰਟਰ ਵਿੱਚ ਗੰਭੀਰਤਾ ਨਾਲ ਲਿਆ ਗਿਆ ਹੈ।
ਡਰਾਈਵਰ ਨੇ ਟਰੈਫਿਕ ਪੁਲਸ ਦੀ ਇਸ ਗੁੰਡਾਗਰਦੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ। ਇਸ ਪਿੱਛੋਂ ਪੁਲਸ ਅਧਿਕਾਰੀ ਹਰਕਤ ਵਿੱਚ ਆਏ ਤੇ ਡਰਾਈਵਰ ਦੀ ਤਲਾਸ਼ ਕੀਤੀ। ਪੀੜਤ ਡਰਾਈਵਰ ਮੁਹੰਮਦ ਮਕਬੂਲ ਜੇ ਐਂਡ ਕੇ ਦੇ ਕੁਲਗਾਂਵ ਜ਼ਿਲੇ ਦਾ ਰਹਿਣ ਵਾਲਾ ਹੈ। ਉਹ ਕੋਲਕਾਤਾ ਤੋਂ ਮਾਲ ਟਰੱਕ ਵਿੱਚ ਲੱਦ ਕੇ ਇਸ ਰਸਤੇ ਸ੍ਰੀਨਗਰ ਜਾ ਰਹੇ ਸਨ। ਮੌਜਪੁਰ ਟੋਲ ਪਲਾਜ਼ਾ ਨੇੜੇ ਟਰੈਫਿਕ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਪਹਿਲਾਂ ਟਰੱਕ ਦਾ 18 ਹਜ਼ਾਰ ਰੁਪਏ ਦਾ ਚਲਾਨ ਕੀਤਾ। ਫਿਰ ਤੀਹ ਹਜ਼ਾਰ ਰੁਪਏ ਖੋਹ ਲਏ। ਪੁਲਸ ਬਚਾਅ ਵਿੱਚ ਪੀੜਤ ਡਰਾਈਵਰ 'ਤੇ ਚਲਾਨ ਦਾ ਵਿਰੋਧ ਕਰਦੇ ਹੋਏ ਕੁੱਟਮਾਰ ਕਰਨ ਤੇ ਸਿਪਾਹੀ ਦਾ ਗਲਾ ਫੜਨ ਦਾ ਦੋਸ਼ ਲਾ ਰਹੀ ਹੈ।
ਪੀੜਤ ਡਰਾਈਵਰ ਮੁਹੰਮਦ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਜੰਮੂ-ਕਸ਼ਮੀਰ ਦੇ ਕੁਲਗਾਂਵ ਜ਼ਿਲੇ ਦਾ ਵਸਨੀਕ ਹੈ ਅਤੇ 13 ਨਵੰਬਰ ਨੂੰ ਉਹ ਕਸ਼ਮੀਰ ਤੋਂ ਸੇਬ ਟਰੱਕ ਵਿੱਚ ਲੋਡ ਕਰ ਕੇ ਕੋਲਕਾਤਾ ਲਈ ਨਿਕਲੇ ਸਨ। ਉਸ ਦੇ ਨਾਲ ਦੋ ਹੋਰ ਸਾਥੀ ਆਦਿਲ ਅਤੇ ਸਮੀਰ ਸਨ। ਕੋਲਕਾਤਾ ਵਿੱਚ ਸੇਬ ਖਾਲੀ ਕਰ ਕੇ ਉਥੋਂ 21 ਨਵੰਬਰ ਨੂੰ ਸ੍ਰੀਨਗਰ ਦੇ ਲਈ ਐਚ ਐਮ ਟੀ ਦਾ ਮਾਲ ਲੋਡ ਕਰ ਕੇ ਹਾਈਵੇ ਦੇ ਰਸਤੇ ਸ੍ਰੀਨਗਰ ਜਾ ਰਹੇ ਸਨ। ਸ਼ੁੱਕਰਵਾਰ ਸਵੇਰੇ ਉਹ ਛਾਂਇਸਾ ਥਾਣਾ ਖੇਤਰ ਵਿੱਚ ਮੌਜਪੁਰ ਟੋਲ ਪਲਾਜ਼ਾ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਇਹ ਘਟਨਾ ਹੋਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਗੂਗਲ ਆਵਾਜ਼ ਰਿਕਾਰਡ ਕਰਦਾ ਰਿਹੈ, ਅੱਗੇ ਤੋਂ ਬਿਨਾਂ ਪੁੱਛੇ ਸੇਵ ਨਹੀਂ ਕਰੇਗਾ
ਤੁਰਕੀ ਦੀਆਂ ਯੂਨੀਵਰਸਿਟੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਕੇਂਦਰ ਬਣੀਆਂ
ਅਸਾਲਟ ਰਾਈਫਲਾਂ, ਤੋਪਾਂ ਤੇ ਮਿਜ਼ਾਈਲਾਂ ਸਮੇਤ 101 ਹਥਿਆਰਾਂ ਦੀ ਇੰਪੋਰਟ ਭਾਰਤ ਬੰਦ ਕਰੇਗਾ
ਜੰਮੂ-ਕਸ਼ਮੀਰ ਵਾਸੀਆਂ ਦੇ ਜ਼ਮੀਨੀ ਹੱਕਾਂ ਦੀ ਰੱਖਿਆ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ
ਅਕਾਲੀ ਦਲ ਬਾਦਲ ਤੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚਲਾ ਦਫ਼ਤਰ ਖ਼ਾਲੀ ਕਰਾਉਣ ਦੀ ਮੰਗ
ਲੋਕਲ ਰੇਲ ਵਿੱਚ ਗ਼ਵਾਚਾ ਬਟੂਆ ਪੁਲਸ ਨੂੰ 14 ਸਾਲ ਪਿੱਛੋਂ ਮਿਲ ਗਿਆ
ਭਾਜਪਾ ਵਿਧਾਇਕ ਦਾ ਕਾਤਲ, ਇੱਕ ਲੱਖ ਰੁਪਏ ਦੇ ਇਨਾਮ ਵਾਲਾ ਬਦਮਾਸ਼ ਮਾਰਿਆ ਗਿਆ
ਆਂਧਰਾ ਦੇ ਕੋਵਿਡ ਸੈਂਟਰ ਵਿੱਚ ਅੱਗ ਨਾਲ 10 ਕੋਰੋਨਾ ਮਰੀਜ਼ਾਂ ਦੀ ਮੌਤ
ਰਾਮ ਮੰਦਰ ਅਤੇ ਧਾਰਾ 370 ਮਗਰੋਂ ਭਾਜਪਾ ਦਾ ਤੀਸਰਾ ਏਜੰਡਾ ਵੀ ਚਰਚਾ ਵਿੱਚ
ਨਰਿੰਦਰ ਮੋਦੀ ਵੱਲੋਂ ਇਕ ਲੱਖ ਕਰੋੜ ਦੇ ‘ਖੇਤੀ ਬੁਨਿਆਦੀ ਢਾਂਚਾ ਫੰਡ` ਦੀ ਸ਼ੁਰੂਆਤ