Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਦੁਲਹਨ ਮਹਿੰਦੀ ਸਜਾ ਕੇ ਬੈਠੀ ਰਹੀ, ਮੁੰਡਾ ਪਰਵਾਰ ਸਮੇਤ ਕਿਸੇ ਪਾਸੇ ਖਿਸਕ ਗਿਆ

December 02, 2019 09:03 AM

ਅੰਮ੍ਰਿਤਸਰ, 1 ਦਸੰਬਰ (ਪੋਸਟ ਬਿਊਰੋ)- ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਪਿੱਛੋਂ ਫਿਰ ਵਿਆਹ ਤੋਂ ਇਨਕਾਰ ਕਰਨ ਵਾਲੇ ਨੌਜਵਾਨ ਉੱਤੇ ਬਲਾਤਕਾਰ ਦਾ ਕੇਸ ਦਰਜ ਹੋਣ ਲੱਗਾ ਤਾਂ ਉਸ ਨੇ ਵਿਆਹ ਦਾ ਸਮਝੌਤਾ ਕਰਨ ਦੀ ਗੱਲ ਕਹਿ ਕੇ ਪੁਲਸ ਕਾਰਵਾਈ ਰੁਕਵਾ ਲਈ। ਕੱਲ੍ਹ ਦੁਲਹਨ ਹੱਥਾਂ 'ਚ ਮਹਿੰਦੀ ਲਾ ਕੇ ਲਾਲ ਜੋੜੇ ਵਿੱਚ ਸਜੀ ਬੈਠੀ ਰਹੀ, ਪਰ ਨਾ ਬਾਰਾਤ ਪਹੁੰਚੀ ਅਤੇ ਨਾ ਲਾੜਾ। ਥਾਣਾ ਬੀ ਡਵੀਜ਼ਨ ਵਿੱਚ ਨਵੀਂ ਸ਼ਿਕਾਇਤ ਦਰਜ ਕੀਤੀ ਗਈ ਹੈ। ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਛਮਣਸਰ ਚੌਕ ਦੇ ਰੋਹਿਤ ਸਹਿਗਲ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਪਰ ਦੋਸ਼ੀ ਦਾ ਮੋਬਾਈਲ ਬੰਦ ਹੈ, ਉਸ ਦੇ ਪਰਵਾਰ ਨਾਲ ਗੱਲਬਾਤ ਚੱਲ ਰਹੀ ਹੈ।
ਇਸ ਮਹਾਨਗਰ ਦੇ ਇੱਕ ਇਲਾਕੇ ਦੀ ਵਸਨੀਕ ਪੀੜਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਫੇਸਬੁਕ 'ਤੇ ਉਸ ਦੀ ਮੁਲਾਕਾਤ ਰੋਹਿਤ ਸਹਿਗਲ ਨਾਲ ਹੋਈ ਸੀ। ਰੋਹਿਤ ਨੇ ਪੀੜਤਾ ਨੂੰ ਦੱਸਿਆ ਕਿ ਉਹ ਫੈਕਟਰੀ ਦਾ ਮਾਲਕ ਹੈ ਤੇ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ। ਰੋਹਿਤ ਨੇ ਉਸ ਨੂੰ ਪਿਆਰ ਦੇ ਜਾਲ 'ਚ ਫਸਾਉਣਾ ਸ਼ੁਰੂ ਕਰ ਦਿੱਤਾ। ਮੌਕਾ ਪਾ ਕੇ ਉਸ ਨੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ। ਕੁਝ ਸਮਾਂ ਬਾਅਦ ਦੋਸ਼ੀ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਉਸ ਨੂੰ ਜਾ ਕੇ ਮਿਲੀ ਤਾਂ ਉਸ ਨੇ ਦੱਸਿਆ ਕਿ ਉਹ ਵਿਆਹ ਨਹੀਂ ਕਰ ਸਕਦਾ, ਉਸ ਦੇ ਪਰਵਾਰ ਵਾਲੇ ਵਿਆਹ ਨੂੰ ਰਾਜ਼ੀ ਨਹੀਂ ਹਨ। ਪੀੜਤਾ ਨੇ ਸਾਰੀ ਗੱਲ ਆਪਣੇ ਪਰਵਾਰ ਨੂੰ ਦੱਸੀ ਤਾਂ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਸ਼ਿਕਾਇਤ ਕੀਤੀ ਗਈ। ਇਸ ਦੀ ਜਾਂਚ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਸੌਂਪੀ ਗਈ ਤਾਂ ਜਾਂਚ ਵਿੱਚ ਰੋਹਿਤ ਉਤੇ ਦੋਸ਼ ਸਾਬਤ ਹੋ ਗਏ। ਜਦੋਂ ਉਸ ਨੂੰ ਲੱਗਾ ਕਿ ਪੁਲਸ ਉਸ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰੇਗੀ ਤਾਂ ਉਸ ਨੇ ਥਾਣੇ 'ਚ ਸਮਝੌਤਾ ਕੀਤਾ ਕਿ ਉਹ 30 ਨਵੰਬਰ ਨੂੰ ਇਸ ਕੁੜੀ ਨਾਲ ਵਿਆਹ ਕਰਵਾ ਲਵੇਗਾ। ਪੀੜਤਾ ਦੇ ਪਰਵਾਰ ਨੇ ਹੈਸੀਅਤ ਮੁਤਾਬਕ ਵਿਆਹ ਦਾ ਬੰਦੋਬਸਤ ਕਰ ਲਿਆ ਤੇ ਸਾਰਾ ਪਰਵਾਰ ਸ਼ੁੱਕਰਵਾਰ ਉਡੀਕਦਾ ਰਿਹਾ, ਪਰ ਨਾ ਲਾੜਾ ਬਰਾਤ ਲੈ ਕੇ ਨਹੀਂ ਪੁੱਜਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ ਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕ