Welcome to Canadian Punjabi Post
Follow us on

11

December 2019
ਅੰਤਰਰਾਸ਼ਟਰੀ

ਖ਼ਾਦਮ ਹੁਸੈਨ ਰਿਜ਼ਵੀ ਕਹਿੰਦੈ: ਜਿਨ੍ਹਾਂ ਪਾਕਿਸਤਾਨੀਆਂ ਨੂੰ ਸਿੱਖਾਂ ਨਾਲ ਪਿਆਰ ਹੈ, ਅੰਮ੍ਰਿਤਸਰ ਹੀ ਚਲੇ ਜਾਣ

December 02, 2019 09:00 AM

ਲਾਹੌਰ, 1 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਕੱਟੜਪੰਥੀ ਤਹਿਰੀਕ-ਏ-ਲਬੈਕ ਪਾਰਟੀ (ਟੀ ਐੱਲ ਪੀ) ਦੇ ਮੁਖੀ ਖ਼ਾਦਮ ਹੁਸੈਨ ਰਿਜ਼ਵੀ ਨੇ ਸੰਮੇਲਨ ਦੌਰਾਨ ਸਿੱਖਾਂ ਪ੍ਰਤੀ ਜ਼ਹਿਰ ਉਗਲਦਿਆਂ ਕਿਹਾ ਕਿ ਜਿਨ੍ਹਾਂ (ਪਾਕਿਸਤਾਨੀਆਂ) ਨੂੰ ਸਿੱਖਾਂ ਨਾਲ ਪਿਆਰ ਹੈ, ਉਹ ਅੰਮ੍ਰਿਤਸਰ ਚਲੇ ਜਾਣ ਤੇ ਉਥੇ ਸਿੱਖਾਂ ਦੇ ਹੱਥਾਂ 'ਚ ਹੱਥ ਪਾ ਕੇ ਗਾਣੇ ਗਾਉਣ। ਉਸ ਦੇ ਇਸ ਤਰ੍ਹਾਂ ਦੇ ਪ੍ਰਚਾਰ ਦੇ ਨਾਲ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ।
ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਵੱਖ-ਵੱਖ ਸੰਬੋਧਨਾਂ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿੱਖ ਕੌਮ ਦਾ ਮਦੀਨਾ ਅਤੇ ਸ੍ਰੀ ਨਨਕਾਣਾ ਸਾਹਿਬ ਨੂੰ ਮੱਕਾ ਦੱਸ ਰਹੇ ਹਨ। ਸਿੱਖਾਂ ਪ੍ਰਤੀ ਉਨ੍ਹਾਂ ਦੀ ਇਸ ਭਾਵਨਾ ਦਾ ਮਜ਼ਾਕ ਬਣਾ ਕੇ ਖਾਦਮ ਹੁਸੈਨ ਰਿਜ਼ਵੀ ਨੇ ਵਿਰੋਧ ਕਰਦਿਆਂ ਕਿਹਾ ਕਿ ਪਾਕਿਸਤਾਨ ਸਿੱਖਾਂ ਦੀਆਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨੂੰ ਰਾਹਦਾਰੀਆ (ਕਰਤਾਰਪੁਰ ਲਾਂਘਾ) ਦੇਣ ਲਈ ਨਹੀਂ ਬਣਿਆ ਅਤੇ ਨਾ ਸਿੱਖਾਂ ਦੇ ਕਿਸੇ ਅਸਥਾਨ ਦੀ ਮੱਕਾ ਮਦੀਨਾ ਨਾਲ ਤੁਲਨਾ ਕਰਨ ਲਈ ਬਣਿਆ ਹੈ।
ਪਤਾ ਲੱਗਾ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਪਿੱਛੋਂ ਸਿੱਖ ਅਤੇ ਮੁਸਲਿਮ ਭਾਈਚਾਰੇੇ ਵਿੱਚ ਵਧ ਰਹੀ ਨੇੜਤਾ ਤੇ ਭਾਈਚਾਰਕ ਸਾਂਝ ਤੋਂ ਘਬਰਾਹਟ ਵਿੱਚ ਆਏ ਕੱਟੜਪੰਥੀ ਰਿਜ਼ਵੀ ਨੇ ਆਪਣੀ ਪਿਛਲੀ ਵੀਡੀਓ ਵਿੱਚ ਸਿੱਖ ਸ਼ਰਧਾਲੂਆਂ ਪ੍ਰਤੀ ਇਤਰਾਜ਼ ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਉਸ ਨੇ ਇਮਰਾਨ ਖਾਨ ਨੂੰ ਕਿਸੇ ਸ਼ਹਿਰ ਜਾਂ ਕਿਸੇ ਹੋਰ ਧਰਮ ਦੇ ਅਸਥਾਨ ਦੀ ਤੁਲਾਨ ਮੱਕਾ ਮਦੀਨਾ ਨਾਲ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਵੀ ਗਲਤ ਸ਼ਬਦਾਵਲੀ ਵਰਤੀ ਅਤੇ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨੀ ਸਿੱਖਾਂ ਸਮੇਤ ਸਮੁੱਚੇ ਸਿੱਖ ਜਗਤ ਨੇ ਰਿਜ਼ਵੀ ਵੱਲੋਂ ਸਿੱਖ ਗੁਰੂ ਸਾਹਿਬਾਨ, ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਪ੍ਰਤੀ ਇਤਰਾਜ਼ ਯੋਗ ਸ਼ਬਦਾਵਲੀ ਵਰਤੇ ਜਾਣ ਦੀ ਨਿੰਦਾ ਕੀਤੀ ਤੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੁਸਲਿਮ ਤੇ ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਰਿਜ਼ਵੀ ਵਰਗੇ ਨਫਰਤ ਪੈਦਾ ਕਰਨ ਵਾਲੇ ਧਾਰਮਿਕ ਆਗੂਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਛੇ ਮਹੀਨੇ ਪੂਰੇ ਹੋਣ 'ਤੇ ਲੋਕਾਂ ਵੱਲੋਂ ਮਾਰਚ
ਮੈਕਸੀਕੋ ਦੇ ਰਾਸ਼ਟਰਪਤੀ ਪੈਲੇਸ ਨੇੜੇ ਗੋਲ਼ੀਬਾਰੀ, ਚਾਰ ਦੀ ਮੌਤ
ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਬਿਡੇਨ ਸਭ ਤੋਂ ਅੱਗੇ
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਮੈਂ ਭਾਰਤ ਨਾਲ ਹਾਂ, ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਬਰਦਾਸ਼ਤ ਨਹੀਂ ਕਰਾਂਗੇ
ਕਸ਼ਮੀਰ ਮਾਮਲਾ ਭਾਰਤੀ ਮੂਲ ਦੀ ਅਮਰੀਕੀ ਐੱਮ ਪੀ ਵੱਲੋਂ ਭਾਰਤ ਸਰਕਾਰ ਦੀਆਂ ਪਾਬੰਦੀਆਂ ਵਿਰੁੱਧ ਮਤਾ ਪੇਸ਼
ਚੀਨ ਨੇ ਅਮਰੀਕੀ ਡਿਪਲੋਮੈਟਾਂ ਉੱਤੇ ਜਵਾਬੀ ਪਾਬੰਦੀਆਂ ਲਾਈਆਂ
ਸੁਰੱਖਿਆ ਦੇ ਸਾਂਝੇ ਖਤਰੇ ਨਾਲ ਨਜਿੱਠਣ ਲਈ ਡੋਨਾਲਡ ਟਰੰਪ ਦੀ ਅਪੀਲ
ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ
ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ
ਡੋਨਾਲਡ ਟਰੰਪ ਦਾ ਸਹੀ ਸਵਾਗਤ ਨਾ ਕਰਨ ਉੱਤੇ ਮਹਾਰਾਣੀ ਨੇ ਧੀ ਨੂੰ ਝਿੜਕਿਆ