Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਹੇਗ ਵਿੱਚ ਚਾਕੂਬਾਜ਼ੀ ਦੇ ਕਾਰਨ ਤਿੰਨ ਨਾਬਾਲਗ ਜ਼ਖਮੀ

December 02, 2019 09:00 AM

ਹੇਗ, 1 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ ਦੇ ਵਾਂਗ ਨੀਦਰਲੈਂਡ ਦੇ ਹੇਗ ਵਿੱਚ ਵੀ ਇੱਕ ਹੋਰ ਹਮਲਾਵਰ ਨੇ ਅਚਾਨਕ ਚਾਕੂ ਨਾਲ ਲੋਕਾਂ 'ਤੇ ਹਮਲਾ ਕਰ ਦਿੱਤਾ। ਸ਼ੁੱਕਰਵਾਰ ਸ਼ਾਮ ਹੇਗ ਦੇ ਮੁੱਖ ਸ਼ਾਪਿੰਗ ਇਲਾਕੇ ਵਿੱਚ ਹੋਈ ਇਸ ਘਟਨਾ ਵਿੱਚ ਤਿੰਨ ਨਾਬਾਲਗ ਜ਼ਖਮੀ ਹੋ ਗਏ। ਇੱਕ ਡਿਪਾਰਟਮੈਂਟ ਸਟੋਰ ਵਿੱਚ ਹੋਈ ਇਸ ਵਾਰਦਾਤ ਪਿੱਛੋਂ ਹਮਲਾਵਰ ਫਰਾਰ ਹੋ ਗਿਆ, ਘਟਨਾ ਪਿੱਛੋਂ ਦੁਕਾਨਦਾਰ ਦਹਿਸ਼ਤ ਵਿੱਚ ਹਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇਸ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਘਟਨਾ ਸਥਾਨ ਤੋਂ ਦੂਰ ਰਹਿਣ ਨੂੰ ਕਿਹਾ ਹੈ।
ਵਰਨਣ ਯੋਗ ਹੈ ਕਿ ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਬ੍ਰਿਟੇਨ ਦੇ ਲੰਡਨ ਬ੍ਰਿਜ 'ਤੇ ਚਾਕੂਬਾਜ਼ੀ ਦੀ ਘਟਨਾ ਹੋਈ ਸੀ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਲੰਡਨ ਪੁਲਸ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ। ਪੁਲਸ ਨੇ ਸ਼ੱਕੀ ਹਮਲਾਵਰ ਉਸਮਾਨ ਖਾਨ ਨੂੰ ਵੀ ਮਾਰ ਦਿੱਤਾ ਸੀ। ਨੀਦਰਲੈਂਡ ਪੁਲਸ ਹੇਗ ਹਮਲੇ ਦਾ ਫਿਲਹਾਲ ਕੋਈ ਅੱਤਵਾਦੀ ਕੁਨੈਕਸ਼ਨ ਨਹੀਂ ਲੱਭ ਰਹੀ ਹੈ। ਹੇਗ ਵਿੱਚ ਇਹ ਘਟਨਾ ਪਾਰਲੀਮੈਂਟ ਤੋਂ ਕੁਝ ਦੂਰ ਸ਼ਹਿਰ ਦੇ ਗ੍ਰੀਟ ਬਾਜ਼ਾਰ ਚੌਕ ਇਲਾਕੇ ਵਿੱਚ ਹਡਸਨ ਬੇ ਡਿਪਾਰਟਮੈਂਟਲ ਸਟੋਰ ਵਿੱਚ ਹੋਈ। ਇਥੇ ਸਾਰੇ ਵੱਡੇ ਬਰਾਂਡ ਦੀਆਂ ਦੁਕਾਨਾਂ ਹਨ।
ਹਮਲੇ ਦੇ ਸੰਬੰਧ ਵਿੱਚ ਪੁਲਸ ਦੇ ਬੁਲਾਰੇ ਮਰੀਜੇ ਕੁਈਪਰ ਨੇ ਕਿਹਾ ਕਿ ਸਾਰੇ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਸਾਰੇ ਜ਼ਖਮੀ ਨਾਬਾਲਗ ਹਨ ਅਤੇ ਹਮਲੇ ਪਿੱਛੋਂ ਇਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਸਮੇਂ ਵਾਰਦਾਤ ਦੇ ਪਿੱਛੇ ਕਿਸੇ ਅੱਤਵਾਦੀ ਸਾਜ਼ਿਸ਼ ਦੀ ਗੱਲ ਦਿਖਾਈ ਨਹੀਂ ਦੇ ਰਹੀ ਹੈ। ਇੱਕ ਚਸ਼ਮਦੀਦ ਨੇ ਦੱਸਿਆ ਕਿ ਛੁਰੇਬਾਜ਼ੀ ਪਿੱਛੋਂ ਦੋ ਨਾਬਾਲਗ ਲੜਕੀਆਂ ਭੱਜਦੀਆਂ ਸਟੋਰ ਵਿੱਚ ਆਈਆਂ। ਇੱਕ ਹੋਰ ਨੇ ਦੱਸਿਆ ਕਿ ਉਸ ਨੇ ਦੋ ਲੜਕੀਆਂ ਨੂੰ ਚੀਕਦੇ ਹੋਏ ਭੱਜਦਿਆਂ ਦੇਖਿਆ। ਚਸ਼ਮਦੀਦ ਮੁਤਾਬਕ ਵਾਰਦਾਤ ਪਿੱਛੋਂ ਹਮਲਾਵਰ ਚੀਤੇ ਦੀ ਫੁਰਤੀ ਨਾਲ ਭੱਜ ਨਿਕਲਿਆ। ਸ਼ੁਰੂ ਵਿੱਚ ਪੁਲਸ ਨੇ ਹਮਲਵਾਰ ਦੀ ਉਮਰ ਚਾਲੀ ਤੋਂ ਪੰਜਾਹ ਦੇ ਆਸਪਾਸ ਦੱਸੀ, ਪਰੰਤੂ ਬਾਅਦ ਵਿੱਚ ਉਸ ਨੇ ਆਪਣਾ ਬਿਆਨੇ ਇਹ ਕਹਿੰਦੇ ਹੋਏ ਵਾਪਸ ਲੈ ਲਿਆ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਦਿਨਾਂ ਵਿੱਚ ਨੀਦਰਲੈਂਡ ਵਿੱਚ ਕਈ ਅੱਤਵਾਦੀ ਹਮਲੇ ਹੋਏ ਸਨ। ਮਾਰਚ ਵਿੱਚ ਯੂਟ੍ਰੈਕਟ ਸ਼ਹਿਰ ਦੀ ਟ੍ਰਾਮ ਵਿੱਚ ਫਾਇਰਿੰਗ ਵਿੱਚ ਚਾਰ ਲੋਕ ਮਾਰੇ ਗਏ ਸਨ। ਇਹ ਵਾਰਦਾਤ ਤੁਰਕੀ ਵਿੱਚ ਜਨਮੇ ਇੱਕ ਵਿਅਕਤੀ ਨੇ ਕੀਤੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪਾਕਿਸਤਾਨੀ ਨੂੰ ਡੱਚ ਡਿਪਲੋਮੈਟ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ