Welcome to Canadian Punjabi Post
Follow us on

20

January 2020
ਟੋਰਾਂਟੋ/ਜੀਟੀਏ

ਫੈਡਰਲ ਸਰਕਰ ਨਾਲ ਸਬੰਧਾਂ ਬਾਰੇ ਸਾਂਝੇ ਏਜੰਡੇ ਨੂੰ ਆਕਾਰ ਦੇਣ ਲਈ ਅੱਜ ਮੀਟਿੰਗ ਕਰਨਗੇ ਪ੍ਰੀਮੀਅਰਜ਼

December 02, 2019 08:43 AM

ਓਟਵਾ, 1 ਦਸੰਬਰ (ਪੋਸਟ ਬਿਊਰੋ) : ਫੈਡਰਲ ਸਰਕਰ ਨਾਲ ਆਪਣੇ ਸਬੰਧਾਂ ਬਾਰੇ ਸਾਂਝੇ ਏਜੰਡੇ ਨੂੰ ਆਕਾਰ ਦੇਣ ਲਈ ਸਾਰੀਆਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੇ ਪ੍ਰੀਮੀਅਰਜ਼ ਸੋਮਵਾਰ ਨੂੰ ਟੋਰਾਂਟੋ ਵਿੱਚ ਇੱਕਠੇ ਹੋਣਗੇ।
ਅਕਤੂਬਰ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਲਿਬਰਲਾਂ ਦੀ ਘੱਟ ਗਿਣਤੀ ਸਰਕਾਰ ਬਣਨ ਮਗਰੋਂ ਕਈ ਆਗੂ ਤਾਂ ਆਪਣੇ ਪੱਧਰ ਉੱਤੇ ਮੀਟਿੰਗ ਕਰ ਚੁੱਕੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਫੈਡਰਲ ਚੋਣਾਂ ਤੋਂ ਬਾਅਦ ਪ੍ਰੇਰੀਜ਼ ਤੋਂ ਕੋਈ ਲਿਬਰਲ ਐਮਪੀ ਨਹੀਂ ਬਣਿਆ ਤੇ ਇਸ ਦੇ ਨਾਲ ਹੀ ਬਲਾਕ ਕਿਊਬਿਕੁਆ ਵੀ ਪੁਨਰ ਸੁਰਜੀਤੀ ਵੱਲ ਵੱਧ ਰਹੀ ਹੈ। ਇਸ ਤੋਂ ਇਲਾਵਾ ਕੁੱਝ ਆਗੂ ਨਿਜੀ ਤੌਰ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਚੁੱਕੇ ਹਨ।
ਕਾਉਂਸਲ ਆਫ ਦ ਫੈਡਰੇਸ਼ਨ ਦੇ ਮੌਜੂਦਾ ਚੇਅਰ ਤੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ, ਜੋ ਦੋ ਹਫਤੇ ਪਹਿਲਾਂ ਟਰੂਡੋ ਨਾਲ ਮੁਲਾਕਾਤ ਕਰਕੇ ਹਟੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੁੱਝ ਵੀ ਸੁਣਨ ਨੂੰ ਨਹੀਂ ਮਿਲਿਆ ਜਿਸ ਤੋਂ ਉਨ੍ਹਾਂ ਨੂੰ ਇਹ ਯਕੀਨ ਹੁੰਦਾ ਕਿ ਲਿਬਰਲ ਪੱਛਮ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸ ਬਾਬਤ ਕੁੱਝ ਕਰਨ ਲਈ ਤਿਆਰ ਹਨ।
ਪਰ ਸੋਮਵਾਰ ਨੂੰ ਹੋਣ ਜਾ ਰਹੀ ਇਸ ਮੀਟਿੰਗ ਦੌਰਾਨ ਉਹ ਆਮ ਰਾਇ ਹਾਸਲ ਕਰਨ ਲਈ ਵਿਚਾਰ ਵਾਸਤੇ ਤਿੰਨ ਮੁੱਦੇ ਰੱਖਣਗੇ। ਪਹਿਲਾ ਮੁੱਦਾ ਹੋਵੇਗਾ ਵਿੱਤੀ ਸਥਿਰਤਾ ਪ੍ਰੋਗਰਾਮ, ਜਿਸ ਤਹਿਤ ਆਰਥਿਕ ਗਿਰਾਵਟ ਨਾਲ ਜੂਝ ਰਹੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਤਜਵੀਜ਼ ਹੈ, ਵਿੱਚ ਸੋਧ ਕਰਨਾ। ਉਹ ਫੈਡਰਲ ਕਾਰਬਨ ਟੈਕਸ ਬਾਰੇ ਵੀ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਨ ਤੇ ਇਹ ਵੀ ਵਿਚਾਰਨਾ ਚਾਹੁੰਦੇ ਹਨ ਕਿ ਨਵੇਂ ਫੈਡਰਲ ਐਨਵਾਇਰਮੈਂਟਲ ਅਸੈੱਸਮੈਂਟ ਲੈਜਿਸਲੇਸ਼ਨ, ਜਿਸ ਨੂੰ ਬਿੱਲ ਸੀ-69 ਅਤੇ ਇਸ ਦੇ ਵੱਡੇ ਆਲੋਚਕ ਜਿਵੇਂ ਕਿ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ “ਨੋ ਮੋਰ ਪਾਈਪਲਾਈਨ ਬਿੱਲ” ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਵੇ।
ਇਸ ਮੀਟਿੰਗ ਤੋਂ ਪਹਿਲਾਂ ਮੋਅ ਨੇ ਆਖਿਆ ਕਿ ਅਕਤੂਬਰ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਦੇ ਮੱਦੇਨਜ਼ਰ ਹੀ ਇਸ ਤਰ੍ਹਾਂ ਦੀ ਮੀਟਿੰਗ ਰੱਖੀ ਗਈ ਹੈ। ਇਹ ਵੀ ਲੱਗਦਾ ਹੈ ਕਿ ਹਰ ਕੋਈ ਇਸ ਮੀਟਿੰਗ ਵਿੱਚ ਸਪਸ਼ਟ ਤੇ ਨਿਰਪੱਖ ਗੱਲਬਾਤ ਦਾ ਨਜ਼ਰੀਆ ਲੈ ਕੇ ਆਵੇਗਾ। ਮੋਅ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ਼ ਦੇ ਵੱਖ ਵੱਖ ਪ੍ਰੋਵਿੰਸਾਂ ਦੇ ਪ੍ਰੀਮੀਅਰਜ਼ ਹੋਣ ਨਾਤੇ ਅਸੀਂ ਇੱਕ ਦੋ ਮੁੱਦਿਆਂ ਉੱਤੇ ਸਾਂਝੀ ਰਾਇ ਕਾਇਮ ਕਰਨ ਵਿੱਚ ਕਾਮਯਾਬ ਹੋਵਾਂਗੇ। ਇਸ ਦੇ ਨਾਲ ਹੀ ਅਸੀਂ ਆਪਣੀ ਫੈਡਰਲ ਸਰਕਾਰ ਨੂੰ ਥੋੜ੍ਹੀ ਸੇਧ ਦੇ ਸਕਾਂਗੇ।
ਇੱਥੇ ਦੱਸਣਾ ਬਣਦਾ ਹੈ ਕਿ ਕੇਨੀ ਦੀ ਮਦਦ ਨਾਲ ਮੋਅ ਨੇ ਇਹ ਮੰਗ ਕੀਤੀ ਸੀ ਕਿ ਟਰੂਡੋ ਈਕੁਅਲਾਈਜਿੰਗ ਫਾਰਮੂਲੇ ਨੂੰ ਬਦਲਣ। ਇਹ ਅਜਿਹਾ ਪ੍ਰੋਗਰਾਮ ਹੈ ਜਿਹੜਾ ਫੈਡਰਲ ਟਰਾਂਸਫਰਜ਼ ਰਾਹੀਂ ਪ੍ਰੋਵਿੰਸਾਂ ਦੀ ਖਰਚੇ ਦੀ ਸਮਰੱਥਾ ਨੂੰ ਕੁੱਝ ਮਾਪਦੰਡਾਂ ਰਾਹੀਂ ਸੰਤੁਲਿਤ ਕਰਨ ਲਈ ਘੜਿਆ ਗਿਆ ਹੈ। ਪਿਛਲੇ ਹਫਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਇਹ ਸੱਭ ਨਹੀਂ ਚੱਲਣ ਵਾਲਾ। ਇਸ ਤੋਂ ਸਿੱਧਾ ਭਾਵ ਇਹ ਹੈ ਕਿ ਇੱਕ ਪ੍ਰੋਵਿੰਸ ਤੋਂ ਲੈ ਕੇ ਦੂਜੀ ਪ੍ਰੋਵਿੰਸ ਨੂੰ ਦੇ ਦੇਣਾ ਤੇ ਇਸ ਤਰ੍ਹਾਂ ਕੌਮੀ ਏਕਤਾ ਹਾਸਲ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਆਖਿਆ ਕਿ ਅਜਿਹਾ ਵੀ ਨਹੀਂ ਹੋ ਸਕਦਾ ਕਿ ਪ੍ਰੋਵਿੰਸ ਆਪਸ ਵਿੱਚ ਇਸ ਗੱਲ ਲਈ ਲੜੀ ਜਾਣ ਕਿ ਅਸੀਂ ਤੁਹਾਨੂੰ ਥੋੜ੍ਹਾ ਹਿੱਸਾ ਦੇਵਾਂਗੇ ਤਾਂ ਕਿ ਅਸੀਂ ਬਹੁਤਾ ਰੱਖ ਸਕੀਏ। ਸਾਨੂੰ ਇਸ ਦੀ ਥਾਂ ਨਵਾਂ ਪ੍ਰੋਗਰਾਮ ਲਿਆਉਣਾ ਚਾਹੀਦਾ ਹੈ ਜਿਹੜਾ ਸਾਡੀਆਂ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਵੇ। ਬੀਤੇ ਵੀਰਵਾਰ ਮੋਅ ਨੇ ਇਹ ਸਵੀਕਾਰ ਕੀਤਾ ਸੀ ਕਿ ਇਕੁਅਲਾਈਜ਼ੇਸ਼ਨ ਵੰਡੀਆਂ ਪਾਉਣ ਵਾਲਾ ਮੁੱਦਾ ਹੈ। ਉਨ੍ਹਾਂ ਆਖਿਆ ਕਿ ਇਸ ਮੁੱਦੇ ਦਾ ਮੁਲਾਂਕਣ ਕੀਤਾ ਜਾਣਾ ਅਜੇ ਬਾਕੀ ਹੈ ਪਰ ਨੇੜ ਭਵਿੱਖ ਵਿੱਚ ਵਿੱਤੀ ਸਥਿਰਤਾ ਸਬੰਧੀ ਪ੍ਰੋਗਰਾਮ ਲਿਆਉਣਾ ਤੇ ਲਾਗੂ ਕਰਨਾ ਸਮੇਂ ਦੀ ਮੰਗ ਹੈ। ਕੇਨੀ ਦਾ ਵੀ ਇਹੋ ਮੰਨਣਾ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਮੀਗ੍ਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਦਾ ਦੌਰਾ
ਬਰੈਂਪਟਨ ਵਿੱਚ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਹੁਣ ਕੈਨੇਡਾ ਦਾ ਵੀਜ਼ਾ ਦੇਣਗੇ ਰੋਬੋਟ
ਬੱੁਧਵਾਰ ਨੂੰ ਹੜਤਾਲ ਕਾਰਨ ਬੰਦ ਰਹਿਣਗੇ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਦੇ ਸਕੂਲ
ਮਿਸੀਸਾਗਾ ਵਿੱਚ ਟਰੈਕਟਰ ਟਰੇਲਰ ਤੇ ਗੱਡੀ ਵਿੱਚ ਹੋਈ ਟੱਕਰ ਵਿੱਚ 1 ਹਲਾਕ, 2 ਜ਼ਖ਼ਮੀ
ਓਂਟਾਰੀਓ ਖਾਲਸਾ ਦਰਬਾਰ ਅਤੇ ਗੁਰੂ ਨਾਨਕ ਮਿਸ਼ਨ ਨੇ ਕੌਂਸਲ ’ਚੋਂ ਆਪਣਾ ਨਾਂ ਕਢਵਾਇਆ
ਟਰੱਕ ਤੇ ਟੈਕਰ ਦੀ ਟੱਕਰ ਵਿਚ ਦੋ ਪੰਜਾਬੀਆਂ ਸਮੇਤ 4 ਜਣਿਆ ਦੀ ਮੌਤ
ਰਿਆਲਟੈਰ ਸਤਵੀਰ ਧਾਲੀਵਾਲ ਨੂੰ ਸਦਮਾ, ਪਿਤਾ ਪਲਵਿੰਦਰ ਧਾਲੀਵਾਲ ਦਾ ਦੇਹਾਂਤ
ਡਾ. ਭੰਡਾਲ ਦੀਆਂ ਦੋ ਪੁਸਤਕਾਂ 'ਰੂਹ ਰੇਜ਼ਾ' ਤੇ 'ਧੁੱਪ ਦੀਆਂ ਕਣੀਆਂ' ਲੋਕ-ਅਰਪਿਤ
ਨਵੇਂ ਸਾਲ ਦੇ ਪਹਿਲੇ ਦਿਨ ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ 'ਹੇਅਰ ਆਫ਼ 'ਦ ਡੌਗ ਫ਼ਨ ਰੱਨ' ਵਿਚ ਲਿਆ ਹਿੱਸਾ