Welcome to Canadian Punjabi Post
Follow us on

05

July 2020
ਟੋਰਾਂਟੋ/ਜੀਟੀਏ

ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆਇਆ ਬਰਫੀਲਾ ਤੂਫਾਨ, ਹਾਦਸੇ ਵਧੇ

December 02, 2019 08:40 AM

ਟੋਰਾਂਟੋ, 1 ਦਸੰਬਰ (ਪੋਸਟ ਬਿਊਰੋ) : ਐਤਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ।
ਐਤਵਾਰ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਤੇ ਸੈਂਟਰਲ ਓਨਟਾਰੀਓ ਵਿੱਚ ਮੋਟਰਿਸਟਸ ਲਈ ਗੱਡੀ ਚਲਾਉਣ ਵਾਸਤੇ ਹਾਲਾਤ ਕਾਫੀ ਖਰਾਬ ਦੱਸੇ ਗਏ। ਇਸ ਤੋਂ ਇਲਾਵਾ ਸਥਾਨਕ ਵਾਸੀਆਂ ਲਈ ਵੈਦਰ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ। ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਐਤਵਾਰ ਨੂੰ ਜੀਟੀਏ ਵਿੱਚ 400 ਗੱਡੀਆਂ ਆਪਸ ਵਿੱਚ ਟਕਰਾ ਗਈਆਂ।
ਉਨ੍ਹਾਂ ਦੱਸਿਆ ਕਿ ਜੀਟੀਏ ਤੇ ਪ੍ਰੋਵਿੰਸ ਭਰ ਵਿੱਚ ਅਧਿਕਾਰੀਆਂ ਲਈ ਇਹ ਕਾਫੀ ਮਸ਼ਰੂਫ ਦਿਨ ਰਿਹਾ। ਸ਼ਮਿਡਟ ਨੇ ਆਖਿਆ ਕਿ ਅੱਧੇ ਤੋਂ ਵੱਧ ਹਾਦਸਿਆਂ ਦੀ ਸਾਰ ਲੈਣ ਲਈ ਤਾਂ ਪੁਲਿਸ ਪਹੁੰਚੀ ਤੇ ਬਾਕੀਆਂ ਨਾਲ ਟੋਅ ਟਰੱਕਜ਼ ਤੇ ਡਰਾਈਵਰਾਂ ਨੂੰ ਹੀ ਮੱਥਾ ਲਾਉਣਾ ਪਿਆ। ਸ਼ਮਿਡਟ ਨੇ ਆਖਿਆ ਕਿ ਵਾਹਨ ਚਾਲਕਾਂ ਨੂੰ ਅਜਿਹੇ ਮੌਸਮ ਵਿੱਚ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਫੁੱਲ ਹੈੱਡ ਲਾਈਟ ਸਿਸਟਮ ਹਨ੍ਹੇਰੇ ਵਿੱਚ ਗੱਡੀ ਚਲਾਉਂਦੇ ਸਮੇਂ ਆਨ ਹੋਵੇ।
ਉਨ੍ਹਾਂ ਆਖਿਆ ਕਿ ਭਾਵੇਂ ਅੱਜ ਰਾਤ ਇਹ ਤੂਫਾਨ ਸਾਡੇ ਰੀਜਨ ਤੋਂ ਦੂਰ ਚਲਾ ਜਾਵੇਗਾ ਪਰ ਡਰਾਈਵਰਾਂ ਨੂੰ ਰਾਤ ਭਰ ਤੇ ਸੋਮਵਾਰ ਨੂੰ ਵੀ ਬਰਫ, ਚਿੱਕੜ ਤੇ ਹੱਢ ਜਮਾ ਦੇਣ ਵਾਲੇ ਤਾਪਮਾਨ ਦਾ ਸਾਹਮਣਾ ਕਰਨਾ ਪਵੇਗਾ। ਐਨਵਾਇਰਮੈਂਟ ਕੈਨੇਡਾ ਨੇ ਵੀ ਇਹ ਚਿਤਾਵਨੀ ਜਾਰੀ ਕੀਤੀ ਹੈ ਕਿ ਰਾਤ ਭਰ ਬਰਫੀਲੀ ਬੂੰਦਾ ਬਾਂਦੀ ਹੋ ਸਕਦੀ ਹੈ।

 

Have something to say? Post your comment