Welcome to Canadian Punjabi Post
Follow us on

11

December 2019
ਅੰਤਰਰਾਸ਼ਟਰੀ

ਪਰਵਾਸੀਆਂ ਦੀ ਗਿਣਤੀ ਵਿੱਚ ਭਾਰਤੀ ਲੋਕ ਪਹਿਲੇ ਨੰਬਰ 'ਤੇ

November 29, 2019 10:26 PM

ਯੂ ਐਨ, 29 ਨਵੰਬਰ (ਪੋਸਟ ਬਿਊਰੋ)- ਸੰਸਾਰ ਪੱਧਰ 'ਤੇ ਪਰਵਾਸੀਆਂ ਦੀ ਗਿਣਤੀ 'ਚ ਭਾਰਤ ਪਹਿਲੇ ਨੰਬਰ ਉੱਤੇ ਕਾਇਮ ਹੈ। ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਦੁਨੀਆ ਦੇ ਵੱਖ-ਵੱਖ ਦੇਸ਼ 'ਚ ਕੁੱਲ ਇੱਕ ਕਰੋੜ 75 ਲੱਖ ਹੈ। ਇਸ ਤੋਂ ਇਲਾਵਾ ਘਰ ਪੈਸੇ ਭੇਜਣ ਵਾਲਿਆਂ ਵਿੱਚ ਵੀ ਭਾਰਤੀਆਂ ਦਾ ਨੰਬਰ ਪਹਿਲਾ ਹੈ।
ਯੂ ਐਨ ਓ ਦੀ ਏਜੰਸੀ ਮੁਤਾਬਕ ‘ਗਲੋਬਲ ਮਾਈਗ੍ਰੇਸ਼ਨ ਰਿਪੋਰਟ 2020' ਦੱਸਦੀ ਹੈ ਕਿ ਆਪਣੇ ਅਸਲ ਦੇਸ਼ ਤੋਂ ਬਾਹਰ ਹੋਰਨਾਂ ਮੁਲਕਾਂ 'ਚ ਫੈਲੇ ਤੇ ਰਹਿ ਰਹੇ ਪਰਵਾਸੀਆਂ ਦੀ ਕੁੱਲ ਗਿਣਤੀ 27 ਕਰੋੜ ਹੈ। ਇਨ੍ਹਾਂ ਦੀ ਪਹਿਲੀ ਪਸੰਦ ਅਮਰੀਕਾ ਹੈ ਤੇ ਗਿਣਤੀ ਪੰਜ ਕਰੋੜ ਤੋਂ ਵੱਧ ਹੈ। ਉਂਜ ਇਹ ਦੁਨੀਆ ਦੀ ਕੁੱਲ ਆਬਾਦੀ ਦਾ ਬਹੁਤ ਛੋਟਾ ਹਿੱਸਾ ਹੈ ਅਤੇ 96.5 ਫੀਸਦੀ ਆਬਾਦੀ ਆਪਣੇ ਜਨਮ ਵਾਲੇ ਦੇਸ਼ਾਂ ਵਿੱਚ ਹੀ ਰਹਿੰਦੀ ਹੈ। ਕੁੱਲ ਪਰਵਾਸੀਆਂ ਦਾ ਅੱਧਾ ਹਿੱਸਾ ਯੂਰਪ ਤੇ ਉਤਰੀ ਅਮਰੀਕਾ ਵਿੱਚ ਰਹਿੰਦਾ ਹੈ। ਇਨ੍ਹਾਂ ਵਿੱਚ 52 ਫੀਸਦੀ ਪੁਰਸ਼ ਹਨ। ਦੋ-ਤਿਹਾਈ ਹਿੱਸਾ ਕੰਮ ਦੀ ਭਾਲ ਵਿੱਚ ਹੈ।
ਪਰਵਾਸੀਆਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ ਤੋਂ ਬਾਅਦ ਮੈਕਸਿਕੋ (ਇੱਕ ਕਰੋੜ 18 ਲੱਖ) ਅਤੇ ਚੀਨ (ਇੱਕ ਕਰੋੜ) ਦਾ ਨੰਬਰ ਹੈ। ਪਿੱਛੇ ਪਰਵਾਰਾਂ-ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਵਿੱਚ ਚੀਨ ਦੂਜੇ ਅਤੇ ਮੈਕਸਿਕੋ ਤੀਜੇ ਨੰਬਰ 'ਤੇ ਹੈ। ਅਮਰੀਕਾ ਤੋਂ ਸਭ ਤੋਂ ਵੱਧ ਪੈਸੇ ਭੇਜੇ ਜਾਂਦੇ ਹਨ। ਦੂਜੇ ਨੰਬਰ ਉੱਤੇ ਯੂ ਏ ਈ ਅੇ ਤੀਜੇ ਨੰਬਰ ਉੱਤੇ ਸਾਊਦੀ ਅਰਬ ਵੀ ਪਰਵਾਸੀਆਂ ਦੀ ਪਸੰਦ ਹਨ। ਰਿਪੋਰਟ ਮੁਤਾਬਕ ਇਹ ਵਰਤਾਰਾ ਭਵਿੱਖ ਵਿੱਚ ਵੀ ਕਈ ਸਾਲਾਂ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ। ਵਿਕਾਸਸ਼ੀਲ ਦੇਸ਼ਾਂ ਵਿੱਚ ਆਬਾਦੀ ਦਾ ਵਾਧਾ ਭਵਿੱਖੀ ਪੀੜ੍ਹੀਆਂ 'ਤੇ ਪਰਵਾਸ ਲਈ ਦਬਾਅ ਬਣਾਏਗਾ। ਕੰਮਕਾਰ ਦੇ ਸਿਲਸਿਲੇ 'ਚ ਆਰਜ਼ੀ ਵਰਕਰ ਸਭ ਤੋਂ ਜ਼ਿਆਦਾ ਅਜੇ ਵੀ ਯੂ ਏ ਈ ਦਾ ਰੁਖ ਕਰਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਛੇ ਮਹੀਨੇ ਪੂਰੇ ਹੋਣ 'ਤੇ ਲੋਕਾਂ ਵੱਲੋਂ ਮਾਰਚ
ਮੈਕਸੀਕੋ ਦੇ ਰਾਸ਼ਟਰਪਤੀ ਪੈਲੇਸ ਨੇੜੇ ਗੋਲ਼ੀਬਾਰੀ, ਚਾਰ ਦੀ ਮੌਤ
ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਬਿਡੇਨ ਸਭ ਤੋਂ ਅੱਗੇ
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਮੈਂ ਭਾਰਤ ਨਾਲ ਹਾਂ, ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਬਰਦਾਸ਼ਤ ਨਹੀਂ ਕਰਾਂਗੇ
ਕਸ਼ਮੀਰ ਮਾਮਲਾ ਭਾਰਤੀ ਮੂਲ ਦੀ ਅਮਰੀਕੀ ਐੱਮ ਪੀ ਵੱਲੋਂ ਭਾਰਤ ਸਰਕਾਰ ਦੀਆਂ ਪਾਬੰਦੀਆਂ ਵਿਰੁੱਧ ਮਤਾ ਪੇਸ਼
ਚੀਨ ਨੇ ਅਮਰੀਕੀ ਡਿਪਲੋਮੈਟਾਂ ਉੱਤੇ ਜਵਾਬੀ ਪਾਬੰਦੀਆਂ ਲਾਈਆਂ
ਸੁਰੱਖਿਆ ਦੇ ਸਾਂਝੇ ਖਤਰੇ ਨਾਲ ਨਜਿੱਠਣ ਲਈ ਡੋਨਾਲਡ ਟਰੰਪ ਦੀ ਅਪੀਲ
ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ
ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ
ਡੋਨਾਲਡ ਟਰੰਪ ਦਾ ਸਹੀ ਸਵਾਗਤ ਨਾ ਕਰਨ ਉੱਤੇ ਮਹਾਰਾਣੀ ਨੇ ਧੀ ਨੂੰ ਝਿੜਕਿਆ