Welcome to Canadian Punjabi Post
Follow us on

11

August 2020
ਪੰਜਾਬ

ਕਬੱਡੀ ਫੈਡਰੇਸ਼ਨ ਨੇ ਪੁਲਸ ਮੁਖੀ ਨੂੰ ਮਿਲ ਕੇ ਨਸਿ਼ਆਂ ਬਾਰੇ ਖਾਸ ਖੁਲਾਸੇ ਕੀਤੇ

November 29, 2019 10:09 PM

* ਗੈਂਗਸਟਰ ਭਗਵਾਨਪੁਰੀਆ ਉੱਤੇ ‘ਮੇਜਰ ਕਬੱਡੀ ਲੀਗ' ਬਣਾਉਣ ਦਾ ਦੋਸ਼

ਚੰਡੀਗੜ੍ਹ, 29 ਨਵੰਬਰ (ਪੋਸਟ ਬਿਊਰੋ)- ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਕੱਲ੍ਹ ਪੰਜਾਬ ਪੁਲਸ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੂੰ ਮਿਲ ਕੇ ਪੰਜਾਬ ਵਿੱਚ ਕਬੱਡੀ ਮੈਚਾਂ ਵਿੱਚ ਗੈਂਗਸਟਰਾਂ ਵੱਲੋਂ ‘ਡਰੱਗ ਮਨੀ' ਲਾਉਣ ਬਾਰੇ ਖਾਸ ਖੁਲਾਸੇ ਕੀਤੇ ਹਨ।
ਇਸ ਸੰਬੰਧ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਸੁਰਜਣ ਸਿੰਘ ਦੀ ਅਗਵਾਈ ਵਿੱਚ ਮਿਲੇ ਵਫਦ ਨੇ ਕਿਹਾ ਕਿ ਰਾਜ ਦੇ ਕਬੱਡੀ ਖਿਡਾਰੀਆਂ ਅਤੇ ਕਬੱਡੀ ਫੈਡਰੇਸ਼ਨ ਨੂੰ ਧਮਕਾ ਕੇ ਆਪਣੇ ਅਨੁਸਾਰ ਕੰਮ ਕਰਨ ਲਈ ਗੈਂਗਸਟਰਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਰਵਾਏ ਜਾ ਰਹੇ ਕਬੱਡੀ ਮੁਕਾਬਲਿਆਂ ਵਿੱਚ ਏਥੋਂ ਦੇ ਸਰਗਰਮ ਗੈਂਗਸਟਰ ਪੈਸਾ ਲਾ ਰਹੇ ਹਨ ਅਤੇ ਇਨ੍ਹੀ ਦਿਨੀਂ ਚਰਚਾ 'ਚ ਆਏ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੇ ਜੇਲ੍ਹ ਵਿੱਚ ਹੁੰਦਿਆਂ ਹੀ ਪੰਜਾਬ 'ਚ ਆਪਣੀ ਵੱਖਰੀ ਫੈਡਰੇਸ਼ਨ ‘ਮੇਜਰ ਕਬੱਡੀ ਲੀਗ' ਬਣਾ ਲਈ ਹੈ, ਜਿਸ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਰਾਜ ਦੀਆਂ ਹੋਰ ਕਬੱਡੀ ਫੈਡਰੇਸ਼ਨਾਂ ਨੇ ਪਾਜਿ਼ਟਿਵ ਡੋਪ ਟੈੱਸ ਕਾਰਨ ਪਾਬੰਦੀ ਲਾ ਕੇ ਪਾਸੇ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਤੇ ਉਸ ਦੇ ਸਾਥੀਆਂ ਵੱਲੋਂ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਡਰਾ ਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਮੁਕਾਬਲੇ ਵਿੱਚ ਖਿਡਾਇਆ ਜਾਵੇ। ਫੈਡਰੇਸ਼ਨ ਦੇ ਆਗੂਆਂ ਨੇ ਡੀ ਜੀ ਪੀ ਨੂੰ ਇਹੋ ਜਿਹੇ ਮੋਬਾਈਲ ਨੰਬਰ ਵੀ ਦਿੱਤੇ ਹਨ, ਜਿਨ੍ਹਾਂ ਦੀ ਵਰਤੋਂ ਗੈਂਗਸਟਰ ਕਰਦੇ ਹਨ।
ਫੈਡਰੇਸ਼ਨ ਵੱਲੋਂ ਡੀ ਜੀ ਪੀ ਨੂੰ ਸੌਪੇ ਪੱਤਰ ਵਿੱਚ ਕਿਹਾ ਕਈ ਵੱਡੇ ਗੈਂਗਸਟਰ ਵੀ ਕਬੱਡੀ ਨਾਲ ਜੁੜ ਗਏ ਹਨ, ਜਿਨ੍ਹਾਂ ਵਿੱਚ ਏ ਸ਼੍ਰੇਣੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਹੈ। ਇਸ ਸਮੇਂ ਭਗਵਾਨਪੁਰੀਆ ਜੇਲ੍ਹ ਤੋਂ ਗਿੱਦੜਬਾਹਾ ਦੇ ਕਬੱਡੀ ਰੈਕੇਟ ਨੂੰ ਫੋਨ ਉੱਤੇ ਚਲਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਸਾਲ ਉਸ ਨੇ ਪਿੰਡ ਭਗਵਾਨਪੁਰ 'ਚ ਕਬੱਡੀ ਮੁਕਾਬਲੇ ਕਰਵਾਏ ਸਨ, ਜਿਸ ਲਈ ਡਰੱਗ ਮਨੀ ਵਰਤਿਆ ਗਿਆ ਸੀ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਖਿਡਾਰੀਆਂ ਵਿੱਚ ਨਸ਼ੇ ਦੀ ਆਦਤ ਤੇ ਖੇਡ ਵਿੱਚ ਡਰੱਗ ਮਨੀ ਦੀ ਵਰਤੋਂ 'ਤੇ ਲਗਾਮ ਕੱਸਣ ਲਈ ਖਿਡਾਰੀਆਂ ਦੇ ਡੋਪ ਟੈਸਟ ਸ਼ੁਰੂ ਕੀਤੇ ਤਾਂ ਨਤੀਜਾ ਇਹ ਹੋਇਆ ਕਿ ਪੰਜਾਬ ਫੈਡਰੇਸ਼ਨ ਇੰਗਲੈਂਡ ਅਤੇ ਕੈਨੇਡਾ 'ਚ ਮੈਚਾਂ ਦਾ ਪ੍ਰਬੰਧ ਨਹੀਂ ਕਰ ਸਕੀ ਤੇ ਜੱਗੂ ਭਗਵਾਨਪੁਰੀਆ ਨੇ ਨਵੀਂ ਫੈਡਰੇਸ਼ਨ ‘ਮੇਜਰ ਕਬੱਡੀ ਲੀਗ' ਬਣਾ ਲਈ, ਜਿਸ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਲਿਆ ਹੈ, ਜਿਨ੍ਹਾਂ ਨੂੰ ਫੈਡਰੇਸ਼ਨਾਂ ਨੇ ਪਾਜ਼ੀਟਿਵ ਡੋਪ ਟੈਸਟ ਦੇ ਕਾਰਨ ਮਨ੍ਹਾਂ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵਾਨਪੁਰੀਆ ਆਪਣੇ ਨਾਂਅ 'ਤੇ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਕਬੱਡੀ ਟੀਮਾਂ ਬਣਾਉਂਦਾ ਹੈ ਅਤੇ ਉਸ ਦਾ ਸਾਥੀ ਕੇਵਲ ਸਿੰਘ ਇਸ ਸਮੇਂ ਨਿਊਜ਼ੀਲੈਂਡ ਵਿੱਚੋਂ ਇਹ ਰੈਕੇਟ ਚਲਾ ਰਿਹਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਅਮਰਿੰਦਰ ਨੇ ਕਿਹਾ: ਬਾਜਵਾ ਦੀ ਸੁਰੱਖਿਆ ਦੀ ਤੁਲਨਾ ਬਾਦਲਾਂ ਨਾਲ ਨਹੀਂ ਹੋ ਸਕਦੀ
267 ਸਰੂਪ ਗਾਇਬ ਹੋਣ ਦਾ ਮਾਮਲਾ: ਜਥੇਦਾਰ ਨੂੰ ਭਰੋਸਾ ਕਿ ਜਾਂਚ ਕਮੇਟੀ ਦਾ ਫ਼ੈਸਲਾ ਸੰਗਤ ਦੀ ਆਸ ਉੱਤੇ ਖਰਾ ਉਤਰੇਗਾ
ਪੰਜਾਬ ਵਿੱਚ ਭਲਕੇ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ
ਉਧਾਰ ਦਿੱਤੇ ਪੈਸੇ ਵਾਪਸ ਨਾ ਮਿਲੇ ਤਾਂ ਹੈਂਡਲੂਮ ਵਪਾਰੀ ਨੇ ਫਾਹਾ ਲੈ ਲਿਆ
ਹਨੇਰੇ ਵਿੱਚ ਲਿਜਾ ਕੇ ਰਾਹਗੀਰਾਂ ਨੂੰ ਲੁੱਟਣ ਵਾਲੀਆਂ ਤਿੰਨ ਔਰਤਾਂ ਗ੍ਰਿਫਤਾਰ
ਕੋਰੋਨਾ ਟੈਸਟ ਦੀਆਂ ਵੱਖੋ ਵੱਖ ਰਿਪੋਰਟਾਂ ਆਉਣ ਨਾਲ ਪੀੜਤ ਨੂੰ ਦੁਚਿੱਤੀ ਪਈ
ਮਹਿੰਗੀ ਪਈ ਫੇਸਬੁਕ ਦੀ ਦੋਸਤੀ, ਡਾਲਰਾਂ ਲਈ ਦੋ ਲੱਖ ਗਵਾਏ
ਅੰਮ੍ਰਿਤਸਰ ਜ਼ੇਲ੍ਹ ਵਿੱਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ 'ਚ ਮਾਂ ਭੇਜੀ ਤਾਂ ਫੜੀ ਗਈ
ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਕੋਰੋਨਾ ਦੀ ਪੀੜਤਾ ਬਚਾਈ ਨਹੀਂ ਜਾ ਸਕੀ
ਪੰਜਾਬੀ ਨੌਜਵਾਨ ਦੀ ਮਸਕਟ 'ਚ ਭੇਤਭਰੀ ਹਾਲਤ 'ਚ ਮੌਤ