Welcome to Canadian Punjabi Post
Follow us on

02

July 2025
 
ਕੈਨੇਡਾ

ਟਰੂਡੋ ਤੇ ਫਰੀਲੈਂਡ ਯੂਐਸਐਮਸੀਏ ਬਾਰੇ ਮੈਕਸਿਕੋ ਦੇ ਡਿਪਲੋਮੈਟ ਨਾਲ ਕਰਨਗੇ ਮੁਲਾਕਾਤ

November 29, 2019 07:22 PM

ਓਟਵਾ, 29 ਨਵੰਬਰ (ਪੋਸਟ ਬਿਊਰੋ) : ਜਸਟਿਨ ਟਰੂਡੋ ਤੇ ਕ੍ਰਿਸਟੀਆ ਫਰੀਲੈਂਡ ਓਟਵਾ ਵਿੱਚ ਮੈਕਸਿਕੋ ਦੇ ਉੱਘੇ ਡਿਪਲੋਮੈਟ ਨਾਲ ਮੁਲਾਕਾਤ ਕਰਨਗੇ। ਜਿ਼ਕਰਯੋਗ ਹੈ ਕਿ ਨਵੇਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਦੀ ਮਨਜ਼ੂਰੀ ਲਈ ਕੋਸਿ਼ਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਇਸ ਟਰੇਡ ਡੀਲ ਲਈ ਨਿਯੁਕਤ ਮੈਕਸਿਕੋ ਦੇ ਉੱਘੇ ਡਿਪਲੋਮੈਟ ਜੀਜ਼ਸ ਸੀਡ ਨਾਲ ਅੱਜ ਸਵੇਰੇ ਮੁਲਾਕਾਤ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਤਿੰਨਾਂ ਦੇਸ਼ਾਂ ਨੇ ਭਾਵੇਂ ਯੂਨਾਈਟਿਡ ਮੈਕਸਿਕੋ ਕੈਨੇਡਾ ਅਗਰੀਮੈਂਟ ਉੱਤੇ ਸਹੀ ਪਾ ਦਿੱਤੀ ਹੈ ਪਰ ਇਸ ਡੀਲ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਸਬੰਧਤ ਲੈਜਿਸਲੇਚਰਜ਼ ਤੋਂ ਮਨਜ਼ੂਰ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਤੱਕ ਇਸ ਡੀਲ ਨੂੰ ਸਿਰਫ ਮੈਕਸਿਕੋ ਵੱਲੋਂ ਹੀ ਹਰੀ ਝੰਡੀ ਦਿੱਤੀ ਗਈ ਹੈ।
ਇਹ ਡੀਲ ਫਿਲਹਾਲ ਅਮਰੀਕਾ ਵਿੱਚ ਸਿਰੇ ਨਹੀਂ ਚੜ੍ਹ ਸਕੀ ਜਿੱਥੇ ਕਾਂਗਰਸ ਵਿੱਚ ਡੈਮੋਕ੍ਰੈਟਸ ਲੇਬਰ ਤੇ ਐਨਵਾਇਰਮੈਂਟ ਮਾਪਦੰਡਾਂ ਲਈ ਸਖ਼ਤ ਮਾਪਦੰਡ ਅਪਨਾਉਣ ਲਈ ਦਬਾਅ ਪਾ ਸਕਦੇ ਹਨ। ਬਹੁਤੀ ਸਮੱਸਿਆ ਅਮਰੀਕਾ ਤੇ ਮੈਕਸਿਕੋ ਵਿੱਚ ਹੈ ਪਰ ਕੈਨੇਡਾ ਹਾਲਾਤ ਨੂੰ ਸਾਜ਼ਗਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਅਮਰੀਕੀ ਥੈਂਕਸਗਿਵਿੰਗ, ਜੋ ਕਿ ਕੱਲ੍ਹ ਸੀ, ਤੱਕ ਇਸ ਡੀਲ ਨੂੰ ਸਿਰੇ ਚੜ੍ਹਾਉਣ ਲਈ ਗੱਲ ਵੀ ਕੀਤੀ ਗਈ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ