Welcome to Canadian Punjabi Post
Follow us on

05

July 2020
ਕੈਨੇਡਾ

ਨਾਟੋ ਦੀ 70ਵੀਂ ਵਰ੍ਹੇਗੰਢ ਉੱਤੇ ਆਪਣੇ ਭਾਈਵਾਲਾਂ ਨਾਲ ਮੁਲਾਕਾਤ ਕਰਨਗੇ ਟਰੂਡੋ

November 29, 2019 05:14 PM

ਓਟਵਾ, 29 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫਤੇ ਯੂਕੇ ਵਿੱਚ ਹੋਣ ਜਾ ਰਹੀ ਨਾਟੋ ਆਗੂਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੰਡਨ ਵਿੱਚ ਟਰੂਡੋ ਨੌਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ ਦੀ 70ਵੀਂ ਵਰ੍ਹੇਗੰਢ ਦੇ ਜਸ਼ਨ ਮਨਾਉਣ ਲਈ ਆਪਣੇ ਭਾਈਵਾਲਾਂ ਨਾਲ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਟਰੂਡੋ ਨਾਟੋ, ਟਰਾਂਸ ਐਟਲਾਂਟਿਕ ਸਕਿਊਰਿਟੀ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਣਾ ਚਾਹੁੰਦੇ ਹਨ ਤੇ ਇਸ ਦੇ ਨਾਲ ਹੀ ਗੱਠਜੋੜ ਨੂੰ ਵੀ ਆਧੁਨਿਕ ਰੰਗਤ ਦੇਣ ਲਈ ਕੰਮ ਕਰਨਾ ਚਾਹੁੰਦੇ ਹਨ।
ਮੀਟਿੰਗ ਦੇ ਏਜੰਡੇ ਵਿੱਚ ਡਿਫੈਂਸ ਦੇ ਖੇਤਰ ਵਿੱਚ ਗੱਠਜੋੜ ਦੀਆਂ ਪ੍ਰਾਪਤੀਆਂ ਨੂੰ ਹਾਈਲਾਈਟ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ। ਲੀਡਰਜ਼ ਵੱਲੋਂ ਏਕਤਾ ਬਣਾਈ ਰੱਖਣ ਦੀ ਅਹਿਮੀਅਤ ਤੇ ਭਵਿੱਖ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਟਰੂਡੋ ਨੇ ਆਖਿਆ ਕਿ 70 ਸਾਲਾਂ ਤੱਕ ਨਾਟੋ ਕੈਨੇਡਾ ਦੀ ਡਿਫੈਂਸ ਤੇ ਸਕਿਊਰਿਟੀ ਪਾਲਿਸੀ ਲਈ ਮੀਲਪੱਥਰ ਰਿਹਾ ਹੈ।
ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਟਰੂਡੋ ਨੇ ਆਖਿਆ ਕਿ ਉਹ ਨਾਟੋ ਆਗੂਆਂ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਕਾਫੀ ਉਤਸਾਹਿਤ ਹਨ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਠਜੋੜ ਪ੍ਰਤਿ ਕੈਨੇਡਾ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਗੱਠਜੋੜ ਦੀਆਂ ਕਦਰਾਂ ਕੀਮਤਾਂ ਉੱਤੇ ਕਾਇਮ ਰਹਿਣ ਦਾ ਤਹੱਈਆ ਪ੍ਰਗਟਾਇਆ। ਇਹ ਮੁਲਾਕਾਤ 3 ਤੇ 4 ਦਸੰਬਰ ਨੂੰ ਰੱਖੀ ਗਈ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਦੇ ਵਾਲੰਟੀਅਰ ਪ੍ਰੋਗਰਾਮ ਨੂੰ ਨਹੀਂ ਚਲਾ ਪਾਵੇਗਾ ਵੁਈ ਗਰੱੁਪ
ਰੀਡੋ ਹਾਲ ਦੇ ਬਾਹਰ ਗ੍ਰਿਫਤਾਰ ਵਿਅਕਤੀ ਨੂੰ ਕਰਨਾ ਹੋਵੇਗਾ ਕਈ ਚਾਰਜਿਜ਼ ਦਾ ਸਾਹਮਣਾ
ਵੈਨਕੂਵਰ ਏਅਰਪੋਰਟ ਉੱਤੇ ਲੈਂਡ ਕੀਤੇ 3 ਜਹਾਜ਼ਾਂ ਵਿੱਚ ਸਨ ਕੋਵਿਡ-19 ਸੰਕ੍ਰਮਿਤ ਯਾਤਰੀ?
16 ਮਹੀਨੇ ਮਿਸਰ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਘਰ ਪਰਤਿਆ ਓਕਵਿੱਲੇ ਦਾ ਵਿਅਕਤੀ
ਟੀਟੀਸੀ ਉੱਤੇ ਸਫਰ ਕਰਨ ਵਾਲਿਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਰੀਡੋ ਹਾਲ ਨੇੜੇ ਗ੍ਰਿਫਤਾਰ ਵਿਅਕਤੀ ਫੌਜ ਦਾ ਸਰਗਰਮ ਮੈਂਬਰ ਨਿਕਲਿਆ
ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਫਰਸਟ ਨੇਸ਼ਨਜ਼ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਖਾਰਜ
ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ
ਮਾਰਖਮ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ
ਵਿੰਡਸਰ-ਐਸੈਕਸ ਦੇ ਫਾਰਮ ਉੱਤੇ ਆਊਟਬ੍ਰੇਕ, 191 ਕੇਸ ਮਿਲੇ