Welcome to Canadian Punjabi Post
Follow us on

11

August 2020
ਮਨੋਰੰਜਨ

ਬਾਬ ਵਿਸ਼ਵਾਸ ਬਣਨਗੇ ਅਭਿਸ਼ੇਕ ਬੱਚਨ

November 28, 2019 08:05 AM

ਸੁਜਾਏ ਘੋਸ਼ ਦੇ ਨਿਰਦੇਸ਼ਨ ਵਾਲੀ ਫਿਲਮ ‘ਕਹਾਣੀ’ ਦੇ ਪ੍ਰੀਕਵਲ ਵਿੱਚ ਅਭਿਸ਼ੇਕ ਬੱਚਨ ਵੱਲੋਂ ਨਕਾਰਾਤਮਕ ਕਿਰਦਾਰ ਨਿਭਾਉਣ ਦੀਆਂ ਖਬਰਾਂ ਸੁਰਖੀਆਂ ਵਿੱਚ ਸਨ। ਫਿਰ ਇਸ ਤੋਂ ਪਰਦਾ ਹਟ ਗਿਆ। ਇਹ ਖੁਲਾਸਾ ਖੁਦ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਕੀਤਾ ਹੈ। ਇਹ ਫਿਲਮ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਰੈਡ ਚਿਲੀ ਹੇਠ ਬਣਾਈ ਜਾਏਗੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਬਾਬ ਵਿਸ਼ਵਾਸ ਜਾਨ ਲੈਣ ਲਈ ਆ ਰਿਹਾ ਹੈ। ਨਾਲ ਹੀ ਬਾਉਂਡ ਸਕ੍ਰਿਪਟ ਪ੍ਰੋਡਕਸ਼ਨ ਨਾਲ ਜੁੜਨ 'ਤੇ ਖੁਸ਼ੀ ਜਤਾਈ, ਜਿਨ੍ਹਾਂ ਨਾਲ ਮਿਲ ਕੇ ਉਹ ‘ਬਾਬ ਵਿਸ਼ਵਾਸ’ ਬਣਾ ਰਹੇ ਹਨ। ਬਾਬ ਵਿਸ਼ਵਾਸ ਦੀ ਭੂਮਿਕਾ ਨੂੰ ਅਭਿਸ਼ੇਕ ਬੱਚਨ ਨਿਭਾਉਣਗੇ। ਫਿਲਮ ਦਾ ਨਿਰਦੇਸ਼ਨ ਸੁਜਾਏ ਘੋਸ਼ ਦੀ ਬੇਟੀ ਦੀਆ ਅੰਨਪੂਰਨਾ ਘੋਸ਼ ਕਰੇਗੀ। ਇਹ ਬਤੌਰ ਡਾਇਰੈਕਟਤਰ ਉਸ ਦੀ ਡੈਬਿਊ ਫਿਲਮ ਹੋਵੇਗੀ।
ਫਿਲਮ ‘ਕਹਾਣੀ' ਵਿੱਚ ਬਾਬ ਵਿਸ਼ਵਾਸ ਦਾ ਰਹੱਸਮਈ ਕਿਰਦਾਰ ਸੀ। ਕਹਾਣੀ ਉਸ ਦੇ ਆਲੇ ਦੁਆਲੇ ਘੁੰਮਦੀ ਸੀ। ‘ਮਨਮਰਜੀਆਂ' ਦੇ ਬਾਅਦ ਸਕਰੀ ਤੋਂ ਦੂਰ ਰਹੇ ਅਭਿਸ਼ੇਕ ਬੱਚਨ ਨੇ ਖੁਦ ਵੀ ਸੋਸ਼ਲ ਮੀਡੀਆ 'ਤੇ ਇਸ ਫਿਲਮ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, ਆਪਣੀ ਅਗਲੀ ਇੰਟੈਂਸ ਡਰਾਮਾ ਫਿਲਮ ‘ਬਾਬ ਵਿਸ਼ਵਾਸ’ ਦੇ ਐਲਾਨ ਨੂੰ ਉਤਸ਼ਾਹਤ ਹਾਂ। ਅਜੇ ਇਹ ਸਪੱਸ਼ਟ ਨਹੀਂ ਕਿ ਵਿਦਿਆ ਬਾਲਨ ਫਿਲਮ ਦਾ ਹਿੱਸਾ ਬਣੇਗੀ ਜਾਂ ਨਹੀਂ। ਜੇ ਵਿਦਿਆ ਫਿਲਮ ਦਾ ਹਿੱਸਾ ਬਣਦੀ ਹੈ ਤਾਂ ‘ਪਾ’ ਦੇ ਬਾਅਦ ਦੋਵੇਂ ਇੱਕ ਵਾਰ ਫਿਰ ਸਿਲਵਰ ਸਕਰੀਨ 'ਤੇ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਦੇ ਐਲਾਨ 'ਤੇ ਵਧਾਈ ਦਿੰਦੇ ਹੋਏ ਰਿਤੇਸ਼ ਦੇਸ਼ਮੁਖ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਅਭਿਸ਼ੇਕ, ਸ਼ਾਹਰੁਖ, ਸੁਜਾਏ ਮੇਰੇ ਸਾਰੇ ਪਸੰਦੀਦਾ ਲੋਕ ਇੱਕੋ ਫਿਲਮ ਵਿੱਚ ਕੰਮ ਕਰ ਰਹੇ ਹਨ। ਮੈਂ ਛੋਟੀ ਜਿਹੀ ਦੀਆ ਘੋਸ਼ ਬਾਰੇ ਉਤਸ਼ਾਹਤ ਹਾਂ, ਜੋ ਆਪਣੀ ਪਹਿਲੀ ਫਿਲਮ ਨਿਰਦੇਸ਼ਤ ਕਰੇਗੀ।

 

Have something to say? Post your comment