Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਲਾਈਫ ਸਟਾਈਲ

ਮਟਰ ਮਸ਼ਰੂਮ

November 27, 2019 09:06 AM

ਸਮੱਗਰੀ-ਮਸ਼ਰੂਮ ਡੇਢ ਕੱਪ ਕੱਟੇ ਹੋਏ, ਤਾਜਾ ਮਟਰ ਇੱਕ ਕੱਪ, ਤੇਜ ਪੱਤਾ ਇੱਕ, ਜੀਰਾ ਅੱਧਾ ਛੋਟਾ ਚਮਚ, ਪਿਆਜ ਦੋ ਵੱਡੇ ਕੱਦੂਕਸ ਕੀਤੇ ਹੋਏ, ਟਮਾਟਰ ਚਾਰ (ਪਿਊਰੀ ਕੀਤੇ ਹੋਏ), ਅਦਰਕ-ਲਸਣ ਪੇਸਟ ਇੱਕ ਵੱਡਾ ਚਮਚ, ਘਿਓ/ਤੇਲ ਤਿੰਨ ਵੱਡੇ ਚਮਚ, ਨਮਕ ਸਵਾਦ ਅਨੁਸਾਰ, ਲਾਲ ਮਿਰਚ ਇੱਕ ਛੋਟਾ ਚਮਚ, ਧਨੀਆ ਪਾਊਡਰ ਅੱਧਾ ਛੋਟਾ ਚਮਚ, ਕਾਜੂ ਪੇਸਟ ਦੋ ਛੋਟੇ ਚਮਚ, ਚੀਨੀ ਇੱਕ ਛੋਟਾ ਚਮਚ, ਮਲਾਈ 1/4 ਕਪ, ਮੱਖਣ ਦੋ ਛੋਟੇ ਚਮਚ, ਗਰਮ ਮਸਾਲਾ ਅੱਧਾ ਛੋਟਾ ਚਮਚ, ਹਰਾ ਧਨੀਆ ਕੱਟਿਆ ਹੋਇਆ ਇੱਕ ਵੱਡਾ ਚਮਚ।
ਵਿਧੀ-ਇੱਕ ਪੈਨ ਵਿੱਚ ਥੋੜ੍ਹਾ ਜਿਹਾ ਮੱਖਣ ਗਰਮ ਕਰ ਕੇ ਮਸ਼ਰੂਮ ਤੇ ਮਟਰ ਨੂੰ ਯੈਲੋ ਫਰਾਈ ਕਰ ਕੇ ਅਲੱਗ ਰੱਖ ਦਿਓ। ਇੱਕ ਨਾਨਸਟਿਕ ਪੈਨ ਵਿੱਚ ਘਿਓ ਜਾਂ ਤੇਲ ਗਰਮ ਕਰ ਕੇ ਤੇਜ਼ ਪੱਤਾ ਤੇ ਜੀਰਾ ਤੜਕਾਓ। ਅਦਰਕ ਲਸਣ ਦਾ ਪੇਸਟ ਪਾਓ ਅਤੇ ਕੱਦੂਕਸ ਕੀਤੇ ਪਿਆਜ ਦੇ ਨਾਲ ਭੁੰਨੋ। ਹੁਣ ਉਸ ਵਿੱਚ ਧਨੀਆ ਲਾਲ ਮਿਰਚ ਪਾਊਡਰ ਤੇ ਨਮਕ ਪਾਓ। ਟਮਾਟਰ ਪਿਊਰੀ ਤੇ ਚੀਨੀ ਪਾਓ, ਤਿੰਨ ਚਾਰ ਮਿੰਟ ਤੱਕ ਘਿਓ ਛੱਡਣ ਤੱਕ ਪਕਾਓ। ਹੁਣ ਇਸ ਮਿਸ਼ਰਣ ਵਿੱਚ ਇੱਕ ਇੱਕ ਕਰ ਕੇ ਕਾਜੂ ਪੇਸਟ, ਗਰਮ ਮਸਾਲਾ, ਮਲਾਈ ਮਿਕਸ ਕਰੋ। ਤਿੰਨ ਚਾਰ ਮਿੰਟ ਤੱਕ ਪਕਣ ਦਿਓ। ਮਸ਼ਰੂਮ ਤੇ ਮਟਰ ਪਾਓ ਅਤੇ ਹਲਕੇ ਸੇਕ 'ਤੇ ਪਕਾਓ।

 
Have something to say? Post your comment