Welcome to Canadian Punjabi Post
Follow us on

02

July 2025
 
ਲਾਈਫ ਸਟਾਈਲ

ਦਹੀਂ ਨਾਲ ਸੁੰਦਰਤਾ ਨੂੰ ਵੀ ਰੱਖੋ ਬਰਕਰਾਰ

November 27, 2019 09:04 AM

ਦਹੀਂ ਦਾ ਰੋਜ਼ਾਨਾ ਸੇਵਨ ਸਿਹਤ ਲਈ ਤਾਂ ਚੰਗਾ ਹੁੰਦਾ ਹੀ ਹੈ ਬਲਕਿ ਇਹ ਸੁੰਦਰਤਾ ਲਈ ਵਰਦਾਨ ਹੈ। ਚਿਹਰੇ ਉਤੇ ਦਹੀਂ ਲਾਉਣ ਨਾਲ ਚਮੜੀ ਮੁਲਾਇਮ ਰਹਿੰਦੀ ਹੈ ਅਤੇ ਚਮੜੀ ਵਿੱਚ ਨਿਖਾਰ ਆਉਂਦੀ ਹੈ।
ਦਹੀਂ ਨਾਲ ਚਿਹਰੇ ਦੀ ਮਾਲਿਸ਼ ਕੀਤੀ ਜਾਵੇ ਤਾਂ ਇਹ ਬਲੀਚ ਵਰਗਾ ਕੰਮ ਕਰਦਾ ਹੈ। ਇਸ ਦਾ ਪ੍ਰਯੋਗ ਵਾਲਾਂ ਵਿੱਚ ਕੰਡੀਸ਼ਨਰ ਦੇ ਤੌਰ 'ਤੇ ਵੀ ਕੀਤਾ ਜਾ ਸਕਦਾ ਹੈ।
ਦਹੀਂ ਵਿੱਚ ਵੇਸਣ ਮਿਲਾ ਕੇ ਲਾਉਣ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ ਅਤੇ ਮੁਹਾਸੇ ਦੂਰ ਹੁੰਦੇ ਹਨ। ਚਮੜੀ ਦਾ ਰੁੱਖਾਪਨ ਦੂਰ ਕਰਨ ਲਈ ਦਹੀਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੈਤੂਨ ਦੇ ਤੇਲ ਅਤੇ ਨਿੰਬੂ ਦੇ ਰਸ ਨਾਲ ਦਹੀਂ ਦਾ ਚਿਹਰੇ ਉਤੇ ਲਾਉਣ ਨਾਲ ਚਿਹਰੇ ਦਾ ਰੁੱਖਾਪਣ ਖਤਮ ਹੁੰਦਾ ਹੈ।

 
Have something to say? Post your comment