Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਮਨੋਰੰਜਨ

ਆਪਣੀ ਸ਼ਰਤ ਉੱਤੇ ਕਾਇਮ ਹਾਂ : ਤਮੰਨਾ ਭਾਟੀਆ

November 27, 2019 08:58 AM

ਸਾਲ 2005 'ਚ ਫਿਲਮ ‘ਚਾਂਦ ਸਾ ਰੌਸ਼ਨ ਚਿਹਰਾ’ ਨਾਲ ਬਾਲੀਵੁੱਡ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਤਮੰਨਾ ਭਾਟੀਆ ਨੇ ਪਹਿਲਾਂ ਬਾਲੀਵੁੱਡ ਵਿੱਚ ਸਿੱਕਾ ਨਾ ਚੱਲਣ ਕਾਰਨ ਸਾਊਥ ਫਿਲਮ ਨਗਰੀ ਦਾ ਰੁਖ਼ ਕਰ ਲਿਆ, ਜਿੱਥੇ ਅੱਜ ਉਹ ਸਭ ਤੋਂ ਹਿੱਟ ਹੀਰੋਇਨਾਂ 'ਚੋਂ ਇੱਕ ਹੈ। ਉਸ ਨੇ ਸਾਲ 2013 ਵਿੱਚ ਫਿਲਮ ‘ਹਿੰਮਤਵਾਲਾ’ ਨਾਲ ਬਾਲੀਵੁੱਡ 'ਚ ਵਾਪਸੀ ਕੀਤੀ ਅਤੇ ਉਦੋਂ ਤੋਂ ਲੈ ਕੇ ਕਈ ਹਿੰਦੀ ਫਿਲਮਾਂ ਦਾ ਹਿੱਸਾ ਬਣ ਚੁੱਕੀ ਹੈ। ਖਾਸ ਗੱਲ ਇਹ ਕਿ ਲਗਭਗ ਡੇਢ ਦਹਾਕੇ ਲੰਬੇ ਆਪਣੇ ਕਰੀਅਰ ਦੌਰਾਨ ਉਸ ਨੇ ਕਦੇ ਆਪਣੇ ਸਿਧਾਂਤਾਂ ਨੂੰ ਨਹੀਂ ਤੋੜਿਆ। ਉਸ ਬਾਰੇ ਜੋ ਗੱਲ ਬਿਲਕੁਲ ਨਹੀਂ ਬਦਲੀ, ਉਹ ਇਹ ਕਿ ਕਿਸੇ ਫਿਲਮ ਨੂੰ ਸਾਈਨ ਕਰਦੇ ਸਮੇਂ ਉਸ ਦੇ ਕਾਂਟ੍ਰੈਕਟ ਦੀ ਸ਼ਰਤ। ਤਮੰਨਾ ਨੇ ਕਰੀਅਰ ਦੀ ਸ਼ੁਰੂਆਤ 'ਚ ਹੀ ਆਪਣੇ ਕਾਂਟ੍ਰੈਕਟ 'ਚ ਸ਼ਰਤ ਰੱਖੀ ਸੀ ਕਿ ਉਹ ਆਨਸਕਰੀਨ ਕਿੱਸ ਨਹੀਂ ਕਰੇਗੀ।
ਪਿੱਛੇ ਜਿਹੇ ਤੇਲਗੂ ਅਤੇ ਹਿੰਦੀ ਵਿੱਚ ਰਿਲੀਜ਼ ਫਿਲਮ ‘ਸੇ ਰਾ ਨਰਸਿਮਹਾ ਰੈੱਡੀ’ ਵਿੱਚ ਅਮਿਤਾਬ ਬੱਚਨ ਅਤੇ ਚਿਰੰਜੀਵੀ ਵਰਗੇ ਵੱਡੇ ਸਿਤਾਰਿਆਂ ਨਾਲ ਨਜ਼ਰ ਆਈ ਤਮੰਨਾ ਦੀ ਝੋਲੀ ਫਿਲਮਾਂ ਨਾਲ ਭਰੀ ਪਈ ਹੈ। ਬਾਲੀਵੁੱਡ ਵਿੱਚ ਉਹ ਫਿਲਮ ‘ਬੋਲੇ ਚੂੜੀਆਂ' ਵਿੱਚ ਨਜ਼ਰ ਆਏਗੀ ਤਾਂ ਸਾਊਥ ਦੀਆਂ ਕੁਝੇ ਵੱਡੀਆਂ ਫਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਤੁਸੀਂ ਪਿੱਛੇ ਜਿਹੇ ਫਿਰ ਕਿਹਾ ਹੈ ਕਿ ਤੁਸੀਂ ਪਰਦੇ 'ਤੇ ਕਿਸਿੰਗ ਨਹੀਂ ਕਰੋਗੇ? ਇਸ ਬਾਰੇ ਕੁਝ ਦੱਸੋ?
- ਮੈਂ ਅੱਜ ਤੱਕ ਆਪਣੇ ਕਾਂਟ੍ਰੈਕਟ 'ਚ ਇਸ ਹਿੱਸੇ ਨੂੰ ਨਹੀਂ ਬਦਲਿਆ ਤੇ ਪਤਾ ਨਹੀਂ ਕਿਉਂ, ਪਰ ਮੈਂ ਜਦੋਂ ਤੋਂ ਕਰੀਅਰ ਸ਼ੁਰੂ ਕੀਤਾ, ਉਦੋਂ ਤੋਂ ਮੈਂ ਇਸ ਸ਼ਰਤ 'ਤੇ ਕਾਇਮ ਹਾਂ ਅਤੇ ਇਹ ਕਾਇਮ ਹੈ। ਇਸ 'ਚ ਕੋਈ ਤਬਦੀਲੀ ਨਹੀਂ ਆਈ।
* ਸੁਣਿਆ ਹੈ ਕਿ ਤੁਸੀਂ ਆਪਣੀ ਪਿਛਲੀ ਫਿਲਮ ਦੀ ਇੱਕ ਖਾਸ ਕਾਸਟਿਊਮ ਵਿੱਚ ਫਿੱਟ ਹੋਣ ਲਈ ਕਾਫੀ ਸਟਿ੍ਰਕਟ ਡਾਈਟ ਦੀ ਪਾਲਣਾ ਕੀਤੀ ਸੀ?
- ਜੀ ਹਾਂ, ਤਿੱਤਲੀ ਤੋਂ ਪ੍ਰੇਰਿਤ ਇਸ ਗ੍ਰੀਨ ਡ੍ਰੈੱਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ, ਪਰ ਮੈਨੂੰ ਇਸ ਡ੍ਰੈੱਸ ਵਿੱਚ ਫਿੱਟ ਆਉਣ ਲਈ ਕਾਫੀ ਮਿਹਨਤ ਕਰਨੀ ਪਈ। ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੀ ਬਾਡੀ ਅਜਿਹੀ ਸੀ ਕਿ ਮੈਂ ਉਸ ਡ੍ਰੈੱਸ ਨੂੰ ਕੰਫਰਟੇਬਲ ਤਰੀਕੇ ਨਾਲ ਪਹਿਨ ਸਕਦੀ, ਇਸ ਲਈ ਮੈਂ ਆਪਣੀ ਡਾਈਟ ਵਿੱਚ ਤਬਦੀਲੀ ਕੀਤੀ ਤੇ ਭਾਰ ਘਟਾਇਆ, ਜਿਸ ਨਾਲ ਮੈਂ ਉਸ ਕਾਸਟਿਊਮ 'ਚ ਫਿੱਟ ਆ ਗਈ। ਮੈਨੂੰ ਲੱਗਾ ਕਿ ਜੇ ਮੈਂ ਨਾਰਮਲ ਸਾਈਜ਼ 'ਚ ਹੁੰਦੀ ਤਾਂ ਮੈਂ ਇੰਜ ਨਹੀਂ ਕਰਦੀ। ਉਂਝ ਮੈਂ ਫਿੱਟ ਰਹਿਣ ਲਈ ਰੈਗੂਲਰ ਕਸਰਤ ਕਰਦੀ ਹਾਂ। ਮੈਨੂੰ ਯੋਗਾ 'ਤੇ ਵੀ ਭਰੋਸਾ ਹੈ, ਇਸ ਲਈ ਮੈਂ ਨਿਯਮ ਨਾਲ ਯੋਗਾ ਵੀ ਕਰਦੀ ਹਾਂ।
* ਔਰਤਾਂ ਨਾਲ ਯੌਨ ਸ਼ੋਸ਼ਣ ਨੂੰ ਲੈ ਕੇ ਆਵਾਜ਼ਾਂ ਉਠਣ ਲੱਗੀਆਂ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ‘ਮੀ ਟੂ’ ਮੁਹਿੰਮ ਕਿੰਨੀ ਸਫਲ ਰਹੀ ਹੈ?
- ਮੈਂ ਮੀ ਟੂ ਮੁਹਿੰਮ ਹੇਠ ਆਪਣੀ ਕਹਾਣੀ ਸਾਂਝੀ ਕਰਨ ਵਾਲੀਆਂ ਅਤੇ ਆਵਾਜ਼ ਉਠਾਉਣ ਵਾਲੀਆਂ ਸਾਰੀਆਂ ਔਰਤਾਂ ਦੀ ਪ੍ਰਸ਼ੰਸਾ ਕਰਦੀ ਹਾਂ। ਆਪਣੇ ਸੁਭਾਅ ਕਾਰਨ ਮੈਂ ਕਦੇ ਇਸ ਤਰ੍ਹਾਂ ਦੀ ਕਿਸੇ ਘਟਨਾ ਦਾ ਸਾਹਮਣਾ ਨਹੀਂ ਕੀਤਾ, ਪਰ ਇਸ ਮੁਹਿੰਮ ਨਾਲ ਪੀੜਤ ਔਰਤਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਇੱਕ ਮੰਚ ਮਿਲ ਗਿਆ ਹੈ, ਜੋ ਬਹੁਤ ਚੰਗੀ ਗੱਲ ਹੈ।
* ‘ਸੇ ਰਾਮ ਨਰਸਿਮਹਾ ਰੈੱਡੀ’ ਵਿੱਚ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਉਹ ਅਜਿਹੇ ਕਲਾਕਾਰ ਹਨ, ਜਿਨ੍ਹਾਂ ਤੋਂ ਹਰ ਕੋਈ ਪ੍ਰੇਰਣਾ ਲੈਂਦਾ ਹੈ। ਉਹ ਸਕਰੀਨ 'ਤੇ ਆਉਂਦੇ ਹੀ ਜਾਦੂ ਜਿਹਾ ਕਰ ਦਿੰਦੇ ਹਨ। ਉਨ੍ਹਾਂ ਦਾ ਮੇਰੀ ਫਿਲਮ ਦਾ ਹਿੱਸਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਸੀ। ਜਦੋਂ ਤੁਸੀਂ ਕਿਸੇ ਅਜਿਹੇ ਐਕਟਰ ਨਾਲ ਫਿਲਮ ਕਰਦੇ ਹੋ, ਜਿਸ ਦੀਆਂ ਤੁਸੀਂ ਇੰਨੀਆਂ ਸਾਰੀਆਂ ਫਿਲਮਾਂ ਦੇਖੀਆਂ ਹੋਣ ਅਤੇ ਜਿਨ੍ਹਾਂ ਦਾ ਤੁਸੀਂ ਇੰਨਾ ਆਦਰ ਕਰਦੇ ਹੋ ਤਾਂ ਇਹ ਆਪਣੇ ਆਪ ਵਿੱਚ ਸਪੈਸ਼ਲ ਹੋ ਜਾਂਦਾ ਹੈ।
* ਆਪਣੀ ਅਗਲੀ ਹਿੰਦੀ ਫਿਲਮ ਬਾਰੇ ਦੱਸੋ?
- ਮੈਂ ਫਿਲਮ ‘ਬੋਲੇ ਚੂੜੀਆਂ’ ਵਿੱਚ ਨਵਾਜ਼ੂਦੀਨ ਸਿੱਦੀਕੀ ਦੇ ਆਪੋਜ਼ਿਟ ਕੰਮ ਕਰ ਰਹੀ ਹਾਂ। ਇਹ ਇੱਕ ਲਵ ਸਟੋਰੀ ਹੈ, ਮੈਂ ਇਸ ਫਿਲਮ ਦੀ ਕਾਫੀ ਸ਼ੂਟਿੰਗ ਕਰ ਲਈ ਹੈ। ਨਵਾਜ਼ੂਦੀਨ ਸਿੱਦੀਕੀ ਨਾਲ ਐਕਟਿੰਗ ਕਰਨਾ ਕਮਾਲ ਦਾ ਤਜਰਬਾ ਰਿਹਾ ਹੈ। ਉਹ ਕਮਾਲ ਦੇ ਕਲਾਕਾਰ ਹਨ। ਫਿਲਮ ਵਿੱਚ ਮੇਰਾ ਰੋਲ ਕਾਫੀ ਚੈਲੇਂਜਿੰਗ ਹੈ। ਇਸ ਫਿਲਮ ਦੀ ਕਹਾਣੀ ਬਹੁਤ ਰੌਚਕ ਲੱਗੀ ਅਤੇ ਇਸ ਲਈ ਮੈਂ ਇਸ ਨੂੰ ਸਵੀਕਾਰ ਕੀਤਾ ਹੈ।
* ਨਵਾਜ਼ ਅਤੇ ਤੁਸੀਂ ਦੋਵੇਂ ਹੀ ਐਕਟਿੰਗ 'ਚ ਮਾਹਰ ਹੋ ਤਾਂ ਸੈਟ 'ਤੇ ਕਿਹੋ ਜਿਹਾ ਮਾਹੌਲ ਸੀ?
- ਬਹੁਤ ਹੀ ਮਜ਼ੇਦਾਰ (ਹੱਸਦੇ ਹੋਏ) ਕਈ ਵਾਰ ਅਸੀਂ ਇੱਕ ਦੂਜੇ ਨੂੰ ਦੱਸਦੇ ਨਹੀਂ ਸੀ ਕਿ ਅਸੀਂ ਕੀ ਕਰਨਾ ਹੈ। ਇੱਕ ਤਰ੍ਹਾਂ ਇੱਕ ਦੂਜੇ ਲਈ ਸਾਡਾ ਸੰਦੇਸ਼ ਹੁੰਦਾ ਸੀ ਕਿ ਦੇਖੋ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਹੈ, ਇਸ ਲਈ ਤਿਆਰ ਰਹਿਣਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ