Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਸਕਾਰਬੌਰੋ ਦੀ ਰਿਹਾਇਸ਼ੀ ਇਮਾਰਤ ਵਿੱਚ ਚੱਲੀਆਂ ਗੋਲੀਆਂ, ਇੱਕ ਹਲਾਕ

November 25, 2019 06:00 AM

ਟੋਰਾਂਟੋ, 24 ਨਵੰਬਰ (ਪੋਸਟ ਬਿਊਰੋ) : ਸ਼ਨਿੱਚਰਵਾਰ ਦੁਪਹਿਰ ਨੂੰ ਸਕਾਰਬੌਰੋ ਦੀ ਰਿਹਾਇਸ਼ੀ ਇਮਾਰਤ ਵਿੱਚ ਵਾਪਰੇ ਗੋਲਕਾਂਡ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਐਗਲਿੰਟਨ ਐਵਨਿਊ ਈਸਟ ਦੇ ਉੱਤਰ ਵੱਲ ਡੈਨਫੋਰਥ ਰੋਡ ਉੱਤੇ ਸਥਿਤ ਇਮਾਰਤ ਵਿੱਚ ਕਈ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ 27 ਸਾਲਾ ਜੈਚਰੀ ਐਂਟਰੋਬਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚਕਾਰਾਂ ਦਾ ਕਹਿਣਾ ਹੈ ਕਿ ਇਸ ਇਮਾਰਤ ਵਿੱਚ ਰਹਿਣ ਵਾਲਾ ਵਿਅਕਤੀ ਜਦੋਂ ਚੌਥੀ ਮੰਜਿ਼ਲ ਉੱਤੇ ਸਥਿਤ ਆਪਣੇ ਫਲੈਟ ਵਿੱਚ ਜਾ ਰਿਹਾ ਸੀ ਤਾਂ ਪੌੜੀਆਂ ਉੱਤੇ ਹੀ ਘੇਰ ਕੇ ਉਸ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਗਿਆ।
ਟੋਰਾਂਟੋ ਪੁਲਿਸ ਦੇ ਹੋਮੀਸਾਈਡ ਡਿਟੈਕਟਿਵ ਪਾਲ ਵੌਰਡਨ ਨੇ ਦੱਸਿਆ ਕਿ ਜੈਚਰੀ ਹਮਲਾਵਰ ਤੋਂ ਬਚਣ ਲਈ ਕਦੇ ਇੱਧਰ ਭੱਜਣ ਦੀ ਕੋਸਿ਼ਸ਼ ਕਰ ਰਿਹਾ ਸੀ ਤੇ ਕਦੇ ਉੱਧਰ ਪਰ ਫਿਰ ਵੀ ਗੱਲ ਨਹੀਂ ਬਣੀ ਤੇ ਉਸ ਨੂੰ ਕਈ ਗੋਲੀਆਂ ਲੱਗ ਗਈਆਂ। ਵੌਰਡਨ ਨੇ ਦੱਸਿਆ ਕਿ ਇਸ ਦੌਰਾਨ 15 ਤੋਂ 20 ਗੋਲੀਆਂ ਚਲਾਈਆਂ ਗਈਆਂ। ਕੰਧਾਂ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਹਨ ਤੇ ਛੱਤਾਂ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਪਾਏ ਗਏ। ਖੂਨ ਦੇ ਨਿਸ਼ਾਨ ਵੀ ਕਈ ਥਾਂਵਾਂ ਉੱਤੇ ਵੇਖਣ ਨੂੰ ਮਿਲੇ।
ਮਸ਼ਕੂਕ ਨੂੰ ਇਸੇ ਇਮਾਰਤ ਦੇ ਸਾਹਮਣੇ ਵਾਲੇ ਦਰਵਾਜੇ਼ ਤੋਂ ਨਿਕਲਕੇ ਡੈਨਫੋਰਥ ਰੋਡ ਵੱਲ ਭੱਜਦਿਆਂ ਵੇਖਿਆ ਗਿਆ ਤੇ ਇੱਕ ਗੱਡੀ ਪਹਿਲਾਂ ਤੋਂ ਹੀ ਪਲਾਜ਼ਾ ਪਾਰਕਿੰਗ ਲੌਟ ਵਿੱਚ ਉਸ ਦਾ ਇੰਤਜ਼ਾਰ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਬਹੁਤੀ ਸੰਭਾਵਨਾ ਹੈ ਕਿ ਉਹ ਗੱਡੀ ਚਿੱਟੇ ਰੰਗ ਦੀ ਸੀ, ਤੇ ਉਹ ਪਲਾਜ਼ਾ ਤੋਂ ਡੈਨਫੋਰਥ ਰੋਡ ਤੇ ਫਿਰ ਲਾਰੈਂਸ ਐਵਨਿਊ ਵੱਲ ਗਈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਕਾਂਡ ਗੈਂਗ ਨਾਲ ਸਬੰਧਤ ਸੀ ਤੇ 2 ਨਵੰਬਰ ਨੂੰ ਇਸੇ ਇਲਾਕੇ ਵਿੱਚ ਵਾਪਰੇ ਇੱਕ ਹੋਰ ਗੋਲੀਕਾਂਡ ਨਾਲ ਵੀ ਪੁਲਿਸ ਇਸ ਘਟਨਾ ਨੂੰ ਮਿਲਾ ਕੇ ਵੇਖ ਰਹੀ ਹੈ। ਉਸ ਸਮੇਂ ਇੱਕ ਵਿਅਕਤੀ ਜਦੋਂ ਡੈਨਫੋਰਥ ਰੋਡ ਉੱਤੇ ਬਾਰ ਵਿੱਚ ਸੀ ਤਾਂ ਉਸ ਦੀ ਲੱਤ ਵਿੱਚ ਗੋਲੀ ਮਾਰੀ ਗਈ ਸੀ।
ਗੁਆਂਢੀਆਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਰਿਵਾਰ ਨਾਲ ਕਈ ਸਾਲਾਂ ਤੋਂ ਇਸ ਇਮਾਰਤ ਵਿੱਚ ਰਹਿੰਦਾ ਸੀ। ਉਨ੍ਹਾਂ ਆਖਿਆ ਕਿ ਦਿਨਦਿਹਾੜੇ ਉਨ੍ਹਾਂ ਦੀ ਇਮਾਰਤ ਵਿੱਚ ਇਸ ਤਰ੍ਹਾਂ ਗੋਲੀਆਂ ਚੱਲਣ ਤੋਂ ਬਾਅਦ ਹੁਣ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਵੌਰਡਨ ਨੇ ਆਖਿਆ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਕੋਈ ਵਿਅਕਤੀ ਇਸ ਘਟਨਾ ਵਿੱਚ ਮਾਰਿਆ ਗਿਆ ਪਰ ਚੰਗੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਉਸ ਸਮੇਂ ਕੋਈ ਵੀ ਵਿਅਕਤੀ, ਜਿਹੜਾ ਆਪਣੇ ਅਪਾਰਟਮੈਂਟ ਵਿੱਚੋਂ ਬਾਹਰ ਆ ਰਿਹਾ ਹੁੰਦਾ, ਇਸ ਖੂਨੀ ਲੜਾਈ ਵਿੱਚ ਫਸ ਸਕਦਾ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਛੱਡਣ ਦੀ ਕੋਸਿ਼ਸ਼ ਕਰਦਾ ਅਲਬਰਟਾ ਦਾ ਵਿਅਕਤੀ ਬਾਲ ਪੋਰਨੋਗ੍ਰਾਫ਼ੀ ਦੇ ਮਾਮਲੇ `ਚ ਗ੍ਰਿਫ਼ਤਾਰ ਡਾਕਟਰਾਂ ਨੇ ਕਿਹਾ, ਅਲਬਰਟਾ ਵਿਚ ਕੋਵਿਡ-19 ਕੇਸਾਂ `ਚ ਹੋਇਆ ਵਾਧਾ, ਕੋਵਿਡ ਕੇਸਾਂ ਨਾਲ ਜੂਝ ਰਹੇ ਹਸਪਤਾਲ ਅਥਾਬਾਸਕਾ ਤੋਂ ਐਡਮਿੰਟਨ ਜਾ ਰਹੀ 15 ਸਾਲਾ ਲੜਕੀ ਦੀ ਭਾਲ ਕਰ ਰਹੀ ਹੈ ਪੁਲਿਸ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਨਿੱਝਰ ਕੇਸ ਵਿੱਚ ਲਾਏ ਗਏ ਦੋਸ਼ਾਂ ਤੋਂ ਬਾਅਦ ਬਿਗ ਰੈੱਡ ਲਾਈਨ' ਦੀ ਦਿੱਤੀ ਚੇਤਾਵਨੀ ਕੈਨੇਡਾ ਵਿਚ ਸੁਧਾਰ ਅਫਸਰ ਬਣੀ ਪੰਜਾਬ ਦੀ ਬੇਟੀ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਡਾਊਨਟਾਊਨ ਟੋਰਾਂਟੋ ਦੇ ਨਾਥਨ ਫਿਲਿਪਸ ਸਕੁਏਅਰ ਵਿੱਚ ਖਾਲਸਾ ਦਿਵਸ ਸਮਾਰੋਹ ਵਿੱਚ ਹਾਜ਼ਰੀ ਲਗਵਾਈ ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ