Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਪੈਰਾਂ ਦੀਆਂ ਫਟੀਆਂ ਅੱਡੀਆਂ ਨੂੰ ਮੁਲਾਇਮ ਕਿਵੇਂ ਬਣਾਈਏ

November 20, 2019 08:52 AM

ਫਟੀਆਂ ਅੱਡੀਆਂ ਵੇਖਣ ਨੂੰ ਬਦਸੂਰਤ ਲੱਗਦੀਆਂ ਹੀ ਹਨ, ਨਾਲ ਇਨ੍ਹਾਂ ਵਿੱਚ ਦਰਦ ਵੀ ਹੋਣ ਲੱਗਦਾ ਹੈ। ਉਂਝ ਤਾਂ ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਕਰੀਮਾਂ, ਲੋਸ਼ਨ ਮਿਲ ਜਾਂਦੇ ਹਨ, ਪਰ ਇਨ੍ਹਾਂ ਨਾਲ ਖਾਸ ਫਰਕ ਨਜ਼ਰ ਨਹੀਂ ਪੈਂਦਾ। ਅਜਿਹੇ ਵਿੱਚ ਕੁਝ ਘਰੇਲੂ ਨੁਸਖੇ ਵਰਤ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਨਸਪਤੀ ਤੇਲ- ਫਟੀਆਂ ਅੱਡੀਆਂ ਨੂੰ ਠੀਕ ਕਰਨ ਲਈ ਬਨਸਪਤੀ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਸਾਬਣ ਨਾਲ ਧੋ ਲਓ ਅਤੇ ਰਗੜੋ। ਫਿਰ ਇਸ ਨੂੰ ਤੌਲੀਏ ਨਾਲ ਸਾਫ ਕਰ ਕੇ ਅੱਡੀਆਂ 'ਤੇ ਤੇਲ ਲਗਾਓ ਅਤੇ ਜੁਰਾਬਾਂ ਪਹਿਨ ਲਓ। ਇਸ ਪ੍ਰਕਿਰਿਆ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ। ਸਵੇਰੇ ਤੁਹਾਡੀਆਂ ਅੱਡੀਆਂ ਕਾਫੀ ਨਰਮ ਹੋ ਜਾਣਗੀਆਂ। ਇਸ ਤੋਂ ਇਲਾਵਾ ਨਾਰੀਅਲ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ।
ਚੌਲਾਂ ਦਾ ਆਟਾ- ਇਸ ਲਈ ਦੋ ਚਮਚ ਚੌਲਾਂ ਦੇ ਆਟੇ ਵਿੱਚ ਇੱਕ ਚਮਚ ਸ਼ਹਿਦ ਅਤੇ ਦੋ ਚਮਚ ਜੈਤੁਨ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਅੱਡੀਆਂ 'ਤੇ ਲਾ ਕੇ ਰਗੜ ਲਓ। ਸੁੱਕਣ ਤੋਂ ਬਾਅਦ ਪੈਰਾਂ ਨੂੰ ਧੋ ਲਓ। ਹਫਤੇ ਵਿੱਚ ਦੋ-ਤਿੰਨ ਵਾਰ ਇਸ ਲੇਪ ਦੀ ਵਰਤੋਂ ਕਰਨ ਨਾਲ ਅੱਡੀਆਂ ਕੋਮਲ ਹੋ ਜਾਣਗੀਆਂ ਅਤੇ ਸੁੱਕਾਪਣ ਵੀ ਦੂਰ ਹੋਵੇਗਾ।
ਨਿੰਮ- ਅੱਡੀਆਂ ਫਟਣ ਦੇ ਨਾਲ ਉਨ੍ਹਾਂ 'ਤੇ ਖਾਰਿਸ਼ ਹੋਣ ਲੱਗਦੀ ਹੈ। ਅਜਿਹੇ ਵਿੱਚ ਇੱਕ ਕੌਲੀ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਪੀਹ ਕੇ ਉਸ ਵਿੱਚ ਤਿੰਨ ਚਮਚ ਹਲਦੀ ਮਿਲਾ ਕੇ ਅੱਡੀਆਂ 'ਤੇ ਲਾ ਲਓ। ਦੋ ਘੰਟੇ ਲਗਾਉਣ ਦੇ ਬਾਅਦ ਪੈਰਾਂ ਨੂੰ ਧੋ ਲਓ ਅਤੇ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ।
ਨਿੰਬੂ-ਇਸ ਲਈ ਅੱਧੀ ਬਾਲਟੀ ਗਰਮ ਪਾਣੀ ਵਿੱਚ ਦੋ ਚਮਚ ਨਿੰਬੂ ਨਿਚੋੜ ਲਓ ਅਤੇ ਇਸ ਵਿੱਚ ਪੈਰਾਂ ਨੂੰ 15 ਮਿੰਟ ਲਈ ਭਿਉਂ ਕੇ ਰੱਖੋ। ਇਸ ਦੌਰਾਨ ਪਿਊਮਿਕ ਸਟੋਨ ਨਾਲ ਅੱਡੀਆਂ ਨੂੰ ਰਗੜੇ ਤਾਂ ਕਿ ਡੈਡ ਸਕਿਨ ਨਿਕਲ ਜਾਵੇ। ਫਿਰ ਪੈਰਾਂ ਨੂੰ ਬਾਹਰ ਕੱਢ ਕੇ ਸਾਫ ਪਾਣੀ ਨਾਲ ਧੋ ਲਓ ਅਤੇ ਤੌਲੀਏ ਨਾਲ ਸਾਫ ਕਰ ਲਓ। ਇਸ ਨਾਲ ਅੱਡੀਆਂ ਨਰਮ ਹੋ ਜਾਂਦੀਆਂ ਹਨ।

 
Have something to say? Post your comment