Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਖੇਡਾਂ

ਪਾਕਿਸਤਾਨ ਵਿੱਚ ਭਾਰਤੀ ਟੈਨਿਸ ਟੀਮ ਨੂੰ ਨਹੀਂ ਖੇਡਣਾ ਪਵੇਗਾ

November 20, 2019 07:41 AM

ਨਵੀਂ ਦਿੱਲੀ, 19 ਨਵੰਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਖ਼ਿਲਾਫ਼ ਡੇਵਿਸ ਕੱਪ ਮੁਕਾਬਲਾ ਖੇਡਣ ਲਈਭਾਰਤ ਦੀ ਟੀਮਪਾਕਿਸਤਾਨ ਜਾਣ ਦੀ ਥਾਂ ਕਜ਼ਾਖਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਜਾਵੇਗੀ। ਇਸ ਬਾਰੇ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ (ਆਈ ਟੀ ਐੱਫ) ਨੇ ਪਾਕਿਸਤਾਨ ਦੀ ਅਪੀਲ ਰੱਦ ਕਰ ਕੇ ਕਜ਼ਾਖਸਤਾਨ ਦੀ ਰਾਜਧਾਨੀ ਨੂੰ ਇਹ ਮੁਕਾਬਲੇ ਕਰਵਾਏ ਜਾਣ ਦੇ ਲਈ ਮੇਜ਼ਬਾਨੀ ਦੀ ਜਿ਼ਮੇਵਾਰੀ ਸੌਂਪ ਦਿੱਤੀ ਹੈ।
ਵਰਨਣ ਯੋਗ ਹੈ ਕਿ ਪਾਕਿਸਤਾਨ ਟੈਨਿਸ ਫੈਡਰੇਸ਼ਨ(ਪੀ ਟੀ ਐੱਫ) ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕੀਤੀ ਅਤੇ ਕਿਹਾ ਸੀ ਕਿ ਜੇ ਭਾਰਤ ਦੇ ਤੀਰਥ ਯਾਤਰੀ ਬਿਨਾਂ ਸੁਰੱਖਿਆ ਖ਼ਤਰੇ ਤੋਂ ਪਾਕਿਸਤਾਨ ਘੁੰਮ ਸਕਦੇ ਹਨ ਤਾਂ ਭਾਰਤੀ ਟੈਨਿਸ ਟੀਮ ਉਸ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਵਿਚ ਮੈਚ ਕਿਉਂਨਹੀਂ ਖੇਡ ਸਕਦੀ।ਆਈ ਟੀ ਐੱਫ ਦੇ ਸੁਤੰਤਰ ਕੋਰਟ ਨੇ ਚਾਰ ਨਵੰਬਰ ਨੂੰ ਡੇਵਿਸ ਕੱਪ ਕਮੇਟੀ ਵੱਲੋਂਲਏ ਫ਼ੈਸਲੇ ਉੱਤੇ ਮੋਹਰ ਲਾਈ ਕਿ ਇਹ ਮੁਕਾਬਲਾ ਨਿਰਪੱਖ ਥਾਂ ਉੱਤੇਹੀ ਖੇਡਿਆ ਜਾਣਾ ਚਾਹੀਦਾ ਹੈ। ਆਈ ਟੀ ਐੱਫ ਨੇ ਕਿਹਾ ਕਿ ਪੀ ਟੀ ਐੱਫ ਨੇ ਇਸਲਾਮਾਬਾਦ ਤੋਂ ਮੈਚ ਬਦਲਣ ਲਈ ਡੇਵਿਸ ਕੱਪ ਕਮੇਟੀ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕੀਤੀ ਸੀ ਅਤੇ ਸੁਤੰਤਰ ਕੋਰਟ ਨੇ 18 ਨਵੰਬਰ ਨੂੰ ਇਹ ਅਪੀਲ ਰੱਦ ਕਰ ਦਿੱਤੀ ਹੈ। ਪੀ ਟੀ ਐੱਫ ਨੇ ਕਿਸੇ ਨਿਰਪੱਖ ਥਾਂ ਦਾ ਨਾਂ ਨਹੀਂਦੱਸਿਆ ਸੀ, ਇਸ ਲਈ ਡੇਵਿਸ ਕੱਪ ਦੇ ਨਿਯਮਾਂ ਹੇਠ ਡੇਵਿਸ ਕੱਪ ਕਮੇਟੀ ਨੇ ਨੂਰ ਸੁਲਤਾਨ ਨੂੰ ਮੇਜ਼ਬਾਨ ਸ਼ਹਿਰ ਵਜੋਂ ਚੁਣਿਆ ਹੈ, ਜਿੱਥੇ 29 ਤੋਂ 30 ਨਵੰਬਰ ਨੂੰ ਇਹ ਮੁਕਾਬਲਾ ਹੋਵੇਗਾ ਅਤੇ ਸਾਰੇ ਮੈਚ ਇਨਡੋਰ ਕੋਰਟ ਉੱਤੇ ਖੇਡੇ ਜਾਣਗੇ, ਕਿਉਂਕਿ ਉਸ ਸਮੇਂ ਉਥੇ ਠੰਢ ਹੋਵੇਗੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆ ਖੇਡਾਂ ਵਤਨ ਪੰਜਾਬ ਦੀਆਂ 2024: ਜਿ਼ਲ੍ਹਾ ਪੱਧਰੀ ਖੇਡਾਂ ਦੇ ਨਹਿਰੂ ਸਟੇਡੀਅਮ ਵਿਚ ਲਗਾਤਾਰ ਚੌਥੇ ਦਿਨ ਜਾਰੀ ਪੈਰਿਸ ਪੈਰਾਲੰਪਿਕ 'ਚ ਜੈਵਲਿਨ ਥਰੋ ਵਿਚ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਟੋਪੀ ਭੇਂਟ ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੂੰ ਮਿਲੀ ਲਗਾਤਾਰ ਚੌਥੀ ਜਿੱਤ, ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ ਪੈਰਾਓਲੰਪਿਕ: ਕੈਨੇਡਾ ਦੇ ਵਹੀਲਚੇਅਰ ਰੇਸਰ ਆਸਟਿਨ ਸਮੀਨਕ ਨੇ ਜਿੱਤਿਆ ਕਾਂਸੇ ਦਾ ਮੈਡਲ ਵਰਲਡ T10 ਮਹਿਲਾ ਸੀਰੀਜ਼ ਅੱਜ ਤੋਂ, 2 ਸਤੰਬਰ ਤੱਕ ਚੱਲੇਗੀ ਸੀਰੀਜ਼ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸੰਗਰੂਰ ਦੀ ਧਰਤੀ ਤੋਂ ਸ਼ਾਨਦਾਰ ਸ਼ੁਰੂਆਤ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਹੋਣਗੇ ਕਪਤਾਨ ਬਰੈਂਪਟਨ ਦੇ ਦੂਜੇ ਹਸਪਤਾਲ ਦੇ ਨਿਰਮਾਣ ਲਈ Carangel Corporation ਨੇ 12 ਮਿਲੀਅਨ ਡਾਲਰ ਦਾ ਵੱਡਾ ਚੈੱਕ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਕੀਤਾ ਭੇਂਟ GT20 ਸੀਜ਼ਨ-4 ਦੇ ਫਾਈਨਲ ਵਿੱਚ ਟੋਰਾਂਟੋ ਨੈਸ਼ਨਲਜ਼ ਨੇ ਮਾਂਟਰੀਅਲ ਟਾਈਗਰਜ਼ ਨੂੰ ਪਛਾੜ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ