Welcome to Canadian Punjabi Post
Follow us on

04

July 2020
ਕੈਨੇਡਾ

ਜੱਜਾਂ ਦੀਆ ਨਿਯੁਕਤੀਆਂ ਸਬੰਧੀ ਸਿਸਟਮ ਵਿੱਚ ਤਬਦੀਲੀਆਂ ਕਰਨ ਬਾਰੇ ਓਨਟਾਰੀਓ ਸਰਕਾਰ ਕਰ ਰਹੀ ਹੈ ਵਿਚਾਰ

November 19, 2019 06:41 PM

ਟੋਰਾਂਟੋ, 19 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਵਿੱਚ ਜਿਸ ਤਰ੍ਹਾਂ ਜੱਜਾਂ ਤੇ ਜਸਟਿਸਿਜ਼ ਆਫ ਦ ਪੀਸ ਦੀ ਚੋਣ ਕੀਤੀ ਜਾਂਦੀ ਹੈ, ਉਨ੍ਹਾਂ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਕਾਰਨ ਵਿਰੋਧੀ ਧਿਰਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਵਿਰੋਧੀ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਸਿਆਸੀ ਰੰਗਤ ਦੇਣਾ ਡੱਗ ਫੋਰਡ ਦੀ ਚਾਲ ਹੋ ਸਕਦੀ ਹੈ।
ਓਨਟਾਰੀਓ ਦੇ ਅਟਾਰਨੀ ਜਨਰਲ ਡੱਗ ਡਾਊਨੀ ਨੇ ਆਖਿਆ ਕਿ ਇਹ ਤਬਦੀਲੀਆਂ, ਜਿਨ੍ਹਾਂ ਨੂੰ ਅਜੇ ਸਰਕਾਰ ਵੱਲੋਂ ਰਸਮੀ ਤੌਰ ਉੱਤੇ ਪੇਸ਼ ਨਹੀਂ ਕੀਤਾ ਗਿਆ ਹੈ, ਨਾਲ ਉਮੀਦਵਾਰਾਂ ਦਾ ਦਾਇਰਾ ਵੱਧ ਜਾਵੇਗਾ ਤੇ ਨਿਆਂਪਾਲਿਕਾ ਵਿੱਚ ਵੀ ਵੰਨ-ਸੁਵੰਨਤਾ ਆ ਜਾਵੇਗੀ। ਸੋਮਵਾਰ ਨੂੰ ਡਾਊਨੀ ਨੇ ਆਖਿਆ ਕਿ ਅਜਿਹੇ ਲੋਕ ਵੀ ਹਨ ਜਿਹੜੇ ਇਸ ਤਰ੍ਹਾਂ ਦੀ ਚੋਣ ਪ੍ਰਕਿਰਿਆ ਕਾਰਨ ਅਜਿਹੇ ਅਹੁਦਿਆਂ ਉੱਤੇ ਪਹੁੰਚਣ ਤੋਂ ਵਾਂਝਿਆਂ ਰਹਿ ਜਾਂਦੇ ਹਨ। ਕਈ ਲੋਕ ਸਿਸਟਮ ਕਾਰਨ ਹੀ ਖੁਦ ਅਪਲਾਈ ਨਹੀਂ ਕਰਦੇ। ਅਜਿਹੇ ਵੀ ਕਈ ਲੋਕ ਹਨ ਜਿਹੜੇ ਅਪਲਾਈ ਕਰਦੇ ਹਨ ਪਰ ਉਨ੍ਹਾਂ ਨੂੰ ਇੰਟਰਵਿਊਜ਼ ਉੱਤੇ ਨਹੀਂ ਸੱਦਿਆ ਜਾਂਦਾ ਹਾਲਾਂਕਿ ਉਹ ਕੁਆਲੀਫਾਈ ਕਰਦੇ ਹੁੰਦੇ ਹਨ।
ਡਾਊਨੀ ਨੇ ਆਖਿਆ ਕਿ ਮੌਜੂਦਾ ਸਿਸਟਮ ਤਹਿਤ ਬਿਨੈਕਾਰਾਂ ਨੂੰ 20 ਸਫਿਆਂ ਦੀ ਅਰਜ਼ੀ ਦੇਣੀ ਹੁੰਦੀ ਹੈ ਫਿਰ ਲੰਮੀ ਇੰਟਰਵਿਊ ਪ੍ਰਕਿਰਿਆ ਵਿੱਚ ਪੈਣਾ ਪੈਂਦਾ ਹੈ, ਜਿਸ ਵਿੱਚ ਕਈ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਫਿਰ ਵਕੀਲਾਂ ਦਾ ਇੱਕ ਰਵਿਊ ਪੈਨਲ ਦੋ ਉਮੀਦਵਾਰਾਂ ਦੀ ਸੂਚੀ ਅਟਾਰਨੀ ਜਨਰਲ ਦੀ ਮਨਜ਼ੂਰੀ ਲੈਣ ਲਈ ਸਰਕਾਰੀ ਚੋਣ ਵਾਸਤੇ ਭੇਜਦਾ ਹੈ,ਇਸ ਦੀ ਮਨਜ਼ੂਰੀ ਕੈਬਨਿਟ ਵੱਲੋਂ ਲਈ ਜਾਂਦੀ ਹੈ। 1984 ਵਿੱਚ ਲਾਗੂ ਹੋਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਸਿਸਟਮ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ।
ਡਾਊਨੀ ਨੇ ਆਖਿਆ ਕਿ ਇਨ੍ਹਾਂ ਤਬਦੀਲੀਆਂ ਦਾ ਵਕੀਲਾਂ ਦੇ ਰਵਿਊ ਪੈਨਲ ਵੱਲੋਂ ਅਜੇ ਮੁਲਾਂਕਣ ਹੋਣਾ ਬਾਕੀ ਹੈ ਪਰ ਯੋਗਤਾ ਪ੍ਰਾਪਤ ਵਿਅਕਤੀ ਵਿਸੇ਼ਸ਼ ਦੇ ਟੋਲੇ ਨੂੰ ਨਿਯੁਕਤੀਆਂ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਾਇਮ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਨਾਂਵਾਂ ਦੀ ਸੂਚੀ ਅੱਗੇ ਸੌਂਪਣਗੇ, ਉਨ੍ਹਾਂ ਦੀ ਜਾਂਚ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਇਹ ਬੈਂਚ ਵਿੱਚ ਵੰਨ-ਸੁਵੰਨਤਾ ਲਿਆਉਣ ਲਈ ਕਾਫੀ ਹੋਵੇਗਾ। ਵਿਰੋਧੀ ਧਿਰ ਵੱਲੋਂ ਇਨ੍ਹਾਂ ਤਬਦੀਲੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਦੇ ਵਾਲੰਟੀਅਰ ਪ੍ਰੋਗਰਾਮ ਨੂੰ ਨਹੀਂ ਚਲਾ ਪਾਵੇਗਾ ਵੁਈ ਗਰੱੁਪ
ਰੀਡੋ ਹਾਲ ਦੇ ਬਾਹਰ ਗ੍ਰਿਫਤਾਰ ਵਿਅਕਤੀ ਨੂੰ ਕਰਨਾ ਹੋਵੇਗਾ ਕਈ ਚਾਰਜਿਜ਼ ਦਾ ਸਾਹਮਣਾ
ਵੈਨਕੂਵਰ ਏਅਰਪੋਰਟ ਉੱਤੇ ਲੈਂਡ ਕੀਤੇ 3 ਜਹਾਜ਼ਾਂ ਵਿੱਚ ਸਨ ਕੋਵਿਡ-19 ਸੰਕ੍ਰਮਿਤ ਯਾਤਰੀ?
16 ਮਹੀਨੇ ਮਿਸਰ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਘਰ ਪਰਤਿਆ ਓਕਵਿੱਲੇ ਦਾ ਵਿਅਕਤੀ
ਟੀਟੀਸੀ ਉੱਤੇ ਸਫਰ ਕਰਨ ਵਾਲਿਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਰੀਡੋ ਹਾਲ ਨੇੜੇ ਗ੍ਰਿਫਤਾਰ ਵਿਅਕਤੀ ਫੌਜ ਦਾ ਸਰਗਰਮ ਮੈਂਬਰ ਨਿਕਲਿਆ
ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਫਰਸਟ ਨੇਸ਼ਨਜ਼ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਖਾਰਜ
ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ
ਮਾਰਖਮ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ
ਵਿੰਡਸਰ-ਐਸੈਕਸ ਦੇ ਫਾਰਮ ਉੱਤੇ ਆਊਟਬ੍ਰੇਕ, 191 ਕੇਸ ਮਿਲੇ