Welcome to Canadian Punjabi Post
Follow us on

15

December 2019
ਕੈਨੇਡਾ

3000 ਤੋਂ ਵੱਧ ਕੈਨੇਡੀਅਨ ਰੇਲਵੇ ਕਾਮਿਆਂ ਨੇ ਕੀਤੀ ਹੜਤਾਲ

November 19, 2019 06:39 PM

ਮਾਂਟਰੀਅਲ, 19 ਨਵੰਬਰ (ਪੋਸਟ ਬਿਊਰੋ) : ਕਿਸੇ ਸਮਝੌਤੇ ਉੱਤੇ ਪਹੁੰਚਣ ਲਈ ਅੱਧੀ ਰਾਤ ਤੱਕ ਦੀ ਮਿਥੀ ਹੋਈ ਸਮਾਂ ਸੀਮਾਂ ਦੇ ਬਾਵਜੂਦ ਡੀਲ ਸਿਰੇ ਨਾ ਚੜ੍ਹਨ ਕਾਰਨ 3200 ਕੈਨੇਡੀਅਨ ਨੈਸ਼ਨਲ ਰੇਲਵੇ ਕੰਡਕਟਰਜ਼, ਟਰੇਨਪਰਸਨਜ਼ ਤੇ ਯਾਰਡ ਵਰਕਰਜ਼ ਹੜਤਾਲ ਉੱਤੇ ਚਲੇ ਗਏ ਹਨ।
ਰੇਲਵ ਨਾਲ ਸਬੰਧਤ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦ ਟੀਮਸਟਰਜ਼ ਕੈਨੇਡਾ ਰੇਲ ਕਾਨਫਰੰਸ ਨੇ ਵੀਕੈਂਡ ਉੱਤੇ 72 ਘੰਟਿਆਂ ਦਾ ਨੋਟਿਸ ਦਿੱਤਾ ਸੀ। ਯੂਨੀਅਨ ਦੇ ਬੁਲਾਰੇ ਕ੍ਰਿਸਟੋਫਰ ਮੌਨੈੱਟ ਦਾ ਕਹਿਣਾ ਹੈ ਕਿ ਕਿਸੇ ਸਮਝੌਤੇ ਉੱਤੇ ਅੱਪੜਨ ਦੀ ਆਸ ਵਿੱਚ ਉਹ ਅਜੇ ਵੀ ਸੀਐਨ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਸ ਲੇਬਰ ਵਿਵਾਦ ਨੂੰ ਜਲਦ ਤੋਂ ਜਲਦ ਖਤਮ ਕਰਨਾ ਚਾਹੁੰਦੇ ਹਨ।
ਯੂਨੀਅਨ ਨੇ ਆਖਿਆ ਕਿ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਪੈਸੰਜਰ ਰੇਲ ਸੇਵਾ ਇਸ ਹੜਤਾਲ ਨਾਲ ਪ੍ਰਭਾਵਿਤ ਨਹੀਂ ਹੋਵੇਗੀ। ਇਹ ਆਖਿਆ ਗਿਆ ਕਿ ਟੋਰਾਂਟੋ ਵਿੱਚ ਗੋ ਟਰਾਂਜਿ਼ਟ, ਮਾਂਟਰੀਅਲ ਵਿੱਚ ਐਗਜੋ਼ ਤੇ ਵੈਨਕੂਵਰ ਵਿੱਚ ਵੈਸਟ ਕੋਸਟ ਐਕਸਪ੍ਰੈੱਸ ਦੀਆਂ ਸੇਵਾਵਾਂ ਉੱਤੇ ਕੋਈ ਅਸਰ ਨਹੀਂ ਪਵੇਗਾ। ਵਰਕਰਜ਼, ਜਿਹੜੇ 23 ਜੁਲਾਈ ਤੋਂ ਬਿਨਾਂ ਕਿਸੇ ਕਾਂਟਰੈਕਟ ਦੇ ਹਨ, ਦਾ ਕਹਿਣਾ ਹੈ ਕਿ ਉਹ ਕੰਮ ਦੇ ਲੰਮੇਂ ਘੰਟਿਆਂ, ਥਕਾਵਟ ਤੇ ਕੰਮ ਦੇ ਖਤਰਨਾਕ ਹਾਲਾਤ ਨੂੰ ਲੈ ਕੇ ਚਿੰੰਤਤ ਹਨ।
ਇਹ ਵਿਵਾਦ ਸ਼ੁੱਕਰਵਾਰ ਨੂੰ ਉਦੋਂ ਹੋਰ ਵੱਧ ਗਿਆ ਜਦੋਂ ਸੀਐਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨੌਰਥ ਅਮੈਰਿਕਾ ਦੇ ਕਮਜ਼ੋਰ ਅਰਥਚਾਰੇ ਕਾਰਨ ਅਤੇ ਮੰਗ ਘਟਣ ਕਾਰਨ ਰੇਲਵੇਅ ਦੇਸ਼ ਭਰ ਵਿੱਚ ਕਰਮਚਾਰੀਆਂ ਦੀ ਛੁੱਟੀ ਕਰੇਗੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਟਰੂਡੋ ਨੂੰ ਦੱਸਿਆ ਦੋਮੂੰਹਾ, ਟਰੂਡੋ ਨੇ ਆਪਣੀਆਂ ਟਿੱਪਣੀਆਂ ਲਈ ਨਹੀਂ ਮੰਗੀ ਮੁਆਫੀ
ਟਰੰਪ ਨੇ ਚੋਣਾਂ ਜਿੱਤਣ ਲਈ ਟਰੂਡੋ ਨੂੰ ਦਿੱਤੀ ਵਧਾਈ
ਕੈਨੇਡਾ ਦੇ ਅੰਦਰੋਂ ਹੀ ਆਰਜ਼ੀ ਤੇ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਲਈ ਅਪਲਾਈ ਕਰ ਸਕਣਗੇ ਵਿਦੇਸ਼ੀ ਨਾਗਰਿਕ
ਯਾਦਗਾਰੀ ਹੋ ਨਿੱਬੜਿਆ ਵਿਲੀਅਮ ਓਸਲਰ ਹੈਲਥ ਸਿਸਟਮ ਲਈ ਆਯੋਜਿਤ ਅੱਠਵਾਂ ਗਾਲਾ ਬੈਨੇਫਿਟ ਕੰਸਰਟ
ਜਾਨਵਰਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ ਤੋਂ ਕਿਸਾਨਾਂ ਦੀ ਹਿਫਾਜ਼ਤ ਲਈ ਪੀਸੀ ਸਰਕਾਰ ਵੱਲੋਂ ਬਿੱਲ ਪੇਸ਼
ਨਾਟੋ ਸਿਖਰ ਵਾਰਤਾ ਦੌਰਾਨ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਨਾਟੋ ਦੇ ਭਵਿੱਖ ਬਾਰੇ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ ਟਰੂਡੋ
ਫਾਰਮਾਕੇਅਰ ਪਲੈਨ ਲਾਗੂ ਕਰਨ ਤੋਂ ਪਹਿਲਾਂ ਹੈਲਥ ਕੇਅਰ ਵਿੱਚ ਸੁਧਾਰ ਚਾਹੁੰਦੇ ਹਨ ਪ੍ਰੀਮੀਅਰਜ਼
ਕਿੰਗਸਟਨ ਵਿੱਚ 30 ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਹੋਰ ਜ਼ਖ਼ਮੀ
ਓਨਟਾਰੀਓ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰਜ਼ ਨਿੱਕੇ ਨਿਊਕਲੀਅਰ ਰਿਐਕਟਰਜ਼ ਵਿਕਸਤ ਕਰਨ ਲਈ ਵਚਨਬੱਧ