ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਡਿਜੀਟਲ ਪਲੇਟਫਾਰਮ ਕਈ ਸਿਤਾਰਿਆਂ ਲਈ ਕੰਮ ਦੇ ਬਹੁਤ ਸਾਰੇ ਮੌਕੇ ਲੈ ਕੇ ਆਇਆ ਹੈ, ਪਰ ਕਈ ਫਿਲਮੀ ਸਿਤਾਰਿਆਂ ਲਈ ਅੱਜ ਵੀ ਉਨ੍ਹਾਂ ਦੀ ਫਿਲਮ ਦਾ ਸਿਨੇਮਾਘਰਾਂ ਤੋਂ ਰਿਲੀਜ਼ ਹੋਣਾ ਹੀ ਸ਼ਾਨ ਦੀ ਗੱਲ ਹੈ। ਕਿਸੇ ਫਿਲਮ ਦੇ ਥੀਏਟਰ ਵਿੱਚ ਰਿਲੀਜ਼ ਨਾ ਹੋ ਕੇ ਡਾਇਰੈਕਟ ਡਿਜੀਟਲ ਪਲੇਟਫਾਰਮ ਤੋਂ ਰਿਲੀਜ਼ ਹੋਣਾ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਵਾਲੀ ਗੱਲ ਬਣ ਰਹੀ ਹੈ।
ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਂਅ ਸੁਸ਼ਾਤ ਸਿੰਘ ਰਾਜਪੂਤ ਦਾ ਆ ਰਿਹਾ ਹੈ। ਦੋ ਸਾਲ ਪਹਿਲਾਂ ਬਣੀ ਉਸ ਦੀ ਫਿਲਮ ‘ਡਰਾਈਵ’ ਪਿੱਛੇ ਜਿਹੇ ਨੈਟਫਲਿਕਸ 'ਤੇ ਰਿਲੀਜ਼ ਹੋਈ ਹੈ। ਇਹ ਗੱਲ ਸੁਸ਼ਾਂਤ ਨੂੰ ਵੀ ਚੁੱਭੀ ਹੈ ਤੇ ਉਹ ਇਸ ਨੂੰ ਦੇਖਦੇ ਹੋਏ ਆਪਣੇ ਕੰਟ੍ਰੈਕਟ ਵਿੱਚ ਨਵਾਂ ਕਲਾਜ ਲੈ ਕੇ ਆਏ ਹਨ। ਸੁਸ਼ਾਂਤ ਸਿੰਘ ਜੋ ਫਿਲਮਾਂ ਸਾਈਨ ਕਰ ਰਹੇ ਹਨ, ਉਸ ਵਿੱਚ ਕਲਾਜ ਪਾ ਰਹੇ ਹਨ ਕਿ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਜਾਂ ਨਹੀਂ। ਜੋ ਇਸ ਦੀ ਰਿਟਨ ਗਾਰੰਟੀ ਦੇ ਰਹੇ ਹਨ, ਉਨ੍ਹਾਂ ਨਾਲ ਸੁਸ਼ਾਂਤ ਵੱਖਰੀ ਡੀਲ ਕਰਦੇ ਹਨ ਅਤੇ ਜੋ ਲਿਖਤੀ ਗਾਰੰਟੀ ਨਹੀਂ ਦੇ ਰਹੇ, ਉਨ੍ਹਾਂ ਨਾਲ ਵੱਖਰੀ।