Welcome to Canadian Punjabi Post
Follow us on

15

December 2019
ਮਨੋਰੰਜਨ

ਫਰਵਰੀ ਵਿੱਚ ਰਿਲੀਜ਼ ਹੋਵੇਗੀ ‘ਗੁਲਾਬੋ ਸਿਤਾਬੋ’

November 19, 2019 09:03 AM

ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਣਾ ਵਰਗੇ ਹੰਢੇ ਹੋਏ ਸਿਤਾਰਿਆਂ ਦੀ ਫਿਲਮ ‘ਗੁਲਾਬੋ ਸਿਤਾਬੋ’ ਕਾਰਨ ਕਾਫੀ ਐਕਸਾਈਟਮੈਂਟ ਬਣੀ ਹੋਈ ਹੈ। ਇਸ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਹ 28 ਫਰਵਰੀ 2020 ਨੂੰ ਰਿਲੀਜ਼ ਹੋਵੇਗੀ, ਪਰ ਲੱਗਦਾ ਹੈ ਕਿ ਇਹ ਰਿਲੀਜ਼ ਥੋੜ੍ਹੀ ਛੇਤੀ ਹੋਵੇਗੀ। ਇਸ ਫਿਲਮ ਬਾਰੇ ਉਤਸੁਕਤਾ ਇਸ ਲਈ ਵੀ ਹੈ ਕਿ ਜਦੋਂ ਦੋ ਅਭਿਨੇਤਾਵਾਂ ਵਿੱਚ ਇੱਕ ਕਾਮਨ ਫਿਲਮਕਾਰ ਆ ਜਾਵੇ ਤਾਂ ਕੰਮ ਕਰਨ ਦਾ ਮਜ਼ਾ ਫਿਰ ਦੁੱਗਣਾ ਹੋ ਜਾਂਦਾ ਹੈ। ਇਸ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਨਾਲ ਜੁੜੀ ਇੱਕ ਨਵੀਂ ਤਸਵੀਰ ਹਾਲ ਹੀ ਵਿੱਚ ਸ਼ੇਅਰ ਕੀਤੀ ਹੈ, ਜਿਸ ਵਿੱਚ ਆਯੁਸ਼ਮਾਨ ਦੀ ਫਸਟ ਲੁਕ ਪਤਾ ਲੱਗੀ ਹੈ।
ਡਾਇਰੈਕਟਰ ਸ਼ੂਜਿਤ ਸਰਕਾਰ ਦੀ ਇਸ ਫਿਲਮ ਵਿੱਚ ਆਯੁਸ਼ਮਾਨ ਪਹਿਲੀ ਵਾਰ ਅਮਿਤਾਭ ਨਾਲ ਨਜ਼ਰ ਆ ਰਿਹਾ ਹੈ। ਤਸਵੀਰ ਵਿੱਚ ਅਮਿਤਾਭ ਤੇ ਆਯੁਸ਼ਮਾਨ ਸੜਕ ਉੱਤੇ ਖੜ੍ਹੇ ਦਿੱਸਦੇ ਹਨ। ਬਿੱਗ ਬੀ ਹਰੇ ਕੁੜਤੇ ਅਤੇ ਸਫੈਦ ਪਜਾਮੇ 'ਚ ਕਾਫੀ ਚਿੜਿਆ ਨਜ਼ਰ ਆ ਰਿਹਾ ਹੈ। ਉਸ ਨੇ ਸਕਾਰਫ ਅਤੇ ਕੈਪ ਵੀ ਪਾਈ ਹੋਈ ਹੈ। ਉਥੇ ਆਯੁਸ਼ਮਾਨ ਭੂਰੇ ਰੰਗ ਦੀ ਕਮੀਜ਼ ਤੇ ਸਫੈਦ ਪਜਾਮੇ ਵਿੱਚ ਦਿਸ ਰਿਹਾ ਹੈ। ਉਸ ਨੇ ਕਾਲੇ ਰੰਗ ਦਾ ਇੱਕ ਵੱਡਾ ਸਾਰਾ ਬੈਗ ਵੀ ਨਾਲ ਲਿਆ ਹੋਇਆ ਹੈ। ਦੋਵਾਂ ਦੇ ਪਿੱਛੇ ਦੋ ਪੁਲਸ ਵਾਲੇ ਵੀ ਨਜ਼ਰ ਆ ਰਹੇ ਹਨ, ਜਿਹੜੇ ਕਿਸੇ ਗੱਲ ਬਾਰਤੇ ਚਰਚਾ ਕਰ ਰਹੇ ਹਨ। ਆਯੁਸ਼ਮਾਨ ਨੇ ਇਸ ਤੋਂ ਪਹਿਲਾਂ ਸ਼ੂਜਿਤ ਨਾਲ ਫਿਲਮ ‘ਵਿੱਕੀ ਡੋਨਰ’ ਵਿੱਚ ਕੰਮ ਕੀਤਾ ਸੀ, ਜਦ ਕਿ ਅਮਿਤਾਭ ਨੇ ਉਸ ਦੇ ਨਾਲ ‘ਪੀਕੂ’ ਵਰਗੀ ਸਫਲ ਫਿਲਮ ਕੀਤੀ ਸੀ।

Have something to say? Post your comment