Welcome to Canadian Punjabi Post
Follow us on

05

August 2021
 
ਭਾਰਤ

ਮਹਾਰਾਸ਼ਟਰ ਵਿੱਚ ਸਿ਼ਵ ਸੈਨਾ ਤੇ ਕਾਂਗਰਸ ਵਿਚਾਲੇ ਸਹਿਮਤੀ ਦੇ ਅੜਿੱਕੇ ਜਾਰੀ

November 19, 2019 09:00 AM

* ਸਰਕਾਰ ਬਣਾਉਣ ਬਾਰੇ ਸਸਪੈਂਸ ਹੋਰ ਵਧ ਗਿਆ


ਨਵੀਂ ਦਿੱਲੀ, 18 ਨਵੰਬਰ, (ਪੋਸਟ ਬਿਊਰੋ)- ਸਿ਼ਵ ਸੈਨਾ ਤੇ ਭਾਜਪਾ ਵਿਚਾਲੇ ਸਰਕਾਰ ਬਣਾਉਣ ਲਈ ਪੈਦਾ ਹੋਏ ਕੁਝ ਮੱਤਭੇਦਾਂ ਤੋਂ ਬਾਅਦ ਮਹਾਰਾਸ਼ਟਰ ਵਿੱਚ ਕਾਂਗਰਸ ਅਤੇ ਐੱਨ ਸੀ ਪੀਨਾਲ ਸ਼ਿਵ ਸੈਨਾ ਦੀ ਸਾਂਝੀ ਸਰਕਾਰ ਬਣਾਉਣ ਦੇ ਕੰਮ ਵਿੱਚ ਵੀਅੜਿੱਕਾਕਾਫੀਲੰਮਾ ਹੋ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਐੱਨ ਸੀ ਪੀਦੇ ਪ੍ਰਧਾਨ ਸ਼ਰਦ ਪਵਾਰ ਦੀ ਮੁਲਾਕਾਤ ਨਾਲ ਨਵੀਂ ਸਰਕਾਰ ਬਣਨ ਬਾਰੇ ਉਲਝਣ ਹੋਰ ਵਧ ਗਈ ਹੈ।
ਅੱਜ ਏਥੇ ਨਵੀਂ ਸਰਕਾਰ ਬਣਨ ਦੀਆਂ ਆਸਾਂ ਦੇ ਉਲਟ ਜਾਂਦੇ ਹੋਏ ਸ਼ਰਦ ਪਵਾਰ ਨੇ ਸਾਫ਼ ਕਿਹਾ ਕਿ ਹਾਲੇ ਤੱਕ ਕਾਂਗਰਸ-ਐੱਨ ਸੀ ਪੀ ਦੀ ਸਿਰਫ ਆਪੋ ਵਿਚ ਗੱਲਬਾਤ ਹੋ ਰਹੀ ਹੈ। ਇਸ ਦੌਰਾਨ ਸ਼ਿਵ ਸੈਨਾ ਨਾਲ ਕਾਂਗਰਸ-ਐੱਨ ਸੀ ਪੀ ਦੇ ਆਗੂਆਂ ਦੀ ਨਜ਼ਰ ਵੀ ਸੋਨੀਆ ਗਾਂਧੀ ਤੇ ਸ਼ਰਦ ਪਵਾਰ ਦੀ ਬੈਠਕ ਉੱਤੇ ਸੀ, ਪਰ ਜਦੋਂ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਪਿੱਛੋਂ ਸ਼ਰਦ ਪਵਾਰ ਪੱਤਰਕਾਰਾਂ ਨੂੰ ਮਿਲੇ ਤਾਂ ਉਨ੍ਹਾਂ ਸਾਫ਼ ਕਿਹਾ ਕਿ ਹਾਲੇ ਅਸੀਂ ਆਪਣੀਆਂ ਸਹਿਯੋਗੀ ਧਿਰਾਂ ਨਾਲ ਹੀ ਗੱਲ ਕਰ ਰਹੇ ਹਾਂ, ਸਿ਼ਵ ਸੈਨਾ ਨਾਲ ਬਾਅਦ ਵਿੱਚ ਹੋਵੇਗੀ।
ਦੂਸਰੇ ਪਾਸੇ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਉਣ ਬਾਰੇ ਕਾਂਗਰਸ-ਐੱਨ ਸੀ ਪੀ ਵਿੱਚ ਸਹਿਮਤੀ ਦੇ ਮੁੱਦੇ ਉੱਤੇਸ਼ਰਦ ਪਵਾਰ ਦੇ ਜਵਾਬ ਨਾਲ ਊਧਵ ਠਾਕਰੇ ਦੀ ਚਿੰਤਾ ਨੂੰ ਹੋਰ ਵਧੀ ਸੁਣੀ ਗਈ ਹੈ। ਸ਼ਿਵ ਸੈਨਾ ਦੀ ਵਿਚਾਰਧਾਰਾ ਬਾਰੇ ਸੋਨੀਆ ਗਾਂਧੀ ਦੇ ਮੱਤਭੇਦ ਨਵੀਂ ਸਰਕਾਰ ਬਣਨ ਵਿੱਚ ਅੜਿੱਕਾ ਬਣਨ ਦਾ ਸਵਾਲ ਵੀ ਸ਼ਰਦ ਪਵਾਰ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਜਦੋਂ ਕਾਂਗਰਸ ਪ੍ਰਧਾਨ ਨਾਲ ਸਰਕਾਰ ਬਣਾਉਣ ਦੀ ਗੱਲ ਹੀ ਨਹੀਂ ਹੋਈ ਤਾਂ ਇਹ ਸਵਾਲ ਕਿੱਥੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੀਸਿਆਸੀ ਹਾਲਾਤ ਉੱਤੇ ਨਜ਼ਰ ਹੈ ਅਤੇ ਕਾਂਗਰਸ-ਐੱਨ ਸੀ ਪੀਦੋਵੇਂ ਧਿਰਾਂ ਮਿਲ ਕੇ ਹੀ ਭਵਿੱਖ ਦਾ ਕੋਈ ਫ਼ੈਸਲਾ ਕਰਨਗੀਆਂ। ਸ਼ਰਦ ਪਵਾਰ ਨੇ ਕਿਹਾ ਕਿ ਕਾਂਗਰਸ-ਐੱਨ ਸੀ ਪੀਦੋਵਾਂ ਦੇ ਆਗੂ ਅਗਲੇ ਕੁਝ ਦਿਨਾਂ ਵਿੱਚਆਪਸ ਵਿੱਚ ਵਿਚਾਰ-ਵਟਾਂਦਰਾ ਕਰਨਗੇ ਅਤੇ ਦੋਵਾਂ ਪਾਰਟੀਆਂਦੀ ਲੀਡਰਸ਼ਿਪ ਆਪੋ ਆਪਣੇ ਨੇਤਾਵਾਂ ਦੀ ਰਾਏ ਮੁਤਾਬਕ ਅਗਲਾ ਰੁਖ਼ ਤੈਅ ਕਰੇਗੀ।
ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਐੱਨ ਸੀ ਪੀਵੱਲੋਂ ਅਜੀਤ ਪਵਾਰ ਅਤੇ ਜਯੰਤ ਪਾਟਿਲ ਅਗਲੀ ਗੱਲਬਾਤ ਦੀ ਅਗਵਾਈ ਕਰਨਗੇ ਤੇ ਕਾਂਗਰਸਨੇ ਅਹਿਮਦ ਪਟੇਲ, ਮਲਿਕਾਰਜੁਨ ਖੜਗੇ ਅਤੇ ਕੇ ਸੀ ਵੇਣੂਗੋਪਾਲ ਉੱਤੇ ਆਧਾਰਤ ਇਕ ਕਮੇਟੀ ਬਣਾਈ ਹੈ। ਜਾਣਕਾਰ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਅਤੇ ਪ੍ਰਿਥਵੀਰਾਜ ਚਵਾਨ ਵੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਸ਼ਰਦ ਪਵਾਰ ਨੇ ਸੋਨੀਆ ਗਾਂਧੀ ਨੂੰ ਮਿਲ ਕੇ ਮਹਾਰਾਸ਼ਟਰ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਤੇ ਦੋਵਾਂ ਨੇ ਤੈਅ ਕੀਤਾ ਹੈ ਕਿ ਦੋਵਾਂ ਪਾਰਟੀਆਂ ਦੇ ਨੇਤਾ ਅਗਲੇ ਇਕ-ਦੋ ਦਿਨਾਂ ਵਿੱਚ ਦਿੱਲੀ ਵਿੱਚਮਿਲਣ ਪਿੱਛੋਂ ਅਗਲੀ ਰਣਨੀਤੀ ਤੈਅ ਕਰਨਗੇ। ਸ਼ਰਦ ਪਵਾਰ ਦੇ ਰੁਖ਼ ਦੀ ਹਮਾਇਤ ਕਰਦੇ ਹੋਏ ਕਾਂਗਰਸ ਦਾ ਇਹ ਸਿੱਧਾ ਬਿਆਨ ਵੀ ਇਹੋ ਸੰਕੇਤ ਦੇਂਦਾ ਹੈ ਕਿ ਮਹਾਰਾਸ਼ਟਰ ਵਿੱਚਸਰਕਾਰ ਬਣਾਉਣ ਲਈ ਸ਼ਿਵ ਸੈਨਾ ਦੀ ਅਗਵਾਈ ਬਾਰੇ ਹਾਲੇ ਕਈ ਅੜਿੱਕੇ ਹਨ।
ਕਾਂਗਰਸ-ਐੱਨ ਸੀ ਪੀ ਦੇ ਸਿਆਸੀ ਪੈਂਤੜੇ ਨੂੰ ਸਮਝਦੇ ਹੋਏ ਦਸੰਬਰ ਦੇ ਪਹਿਲੇ ਹਫ਼ਤੇ ਤਕ ਨਵੀਂ ਸਰਕਾਰ ਬਣ ਜਾਣ ਦੀ ਆਸ ਪ੍ਰਗਟਾਉਣ ਵਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਸੋਮਵਾਰ ਸ਼ਾਮ ਐੱਨ ਸੀ ਪੀਦੇ ਪ੍ਰਧਾਨ ਸ਼ਰਦ ਪਵਾਰ ਨੂੰ ਮਿਲਣ ਗਏ। ਉਨ੍ਹਾ ਦੇ ਤੇਜ਼ੀ ਨਾਲ ਸ਼ਰਦ ਪਵਾਰ ਨੂੰ ਮਿਲਣ ਜਾਣ ਤੋਂ ਇਹ ਪ੍ਰਭਾਵ ਲਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦੀ ਬਾਕੀਆਂ ਤੋਂ ਵੱਧ ਕਾਹਲੀ ਹੈ ਤੇ ਇਹੋ ਗੱਲ ਸਿਰੇ ਨਹੀਂ ਚੜ੍ਹ ਰਹੀ।
ਵਰਨਣ ਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਪਿੱਛੋਂ ਮੁੱਖ ਮੰਤਰੀ ਦੇ ਅਹੁਦੇ ਉੱਤੇਅੜਿੱਕੇ ਕਾਰਨਸ਼ਿਵ ਸੈਨਾ ਨੇ ਭਾਜਪਾ ਦਾ ਸਾਥ ਛੱਡਿਆ ਸੀ। ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂਵੱਧ 105 ਸੀਟਾਂਜਿੱਤਣ ਪਿੱਛੋਂ ਬਹੁਮਤ ਨਾ ਜੋੜ ਸਕਣ ਕਾਰਨ ਭਾਜਪਾ ਨੇ ਸਰਕਾਰ ਬਣਾਉਣ ਤੋਂਹੱਥ ਖਿੱਚ ਲਏ ਸਨ। ਇਸ ਦੇ ਬਾਅਦ ਤੋਂ ਕਾਂਗਰਸ ਅਤੇ ਐੱਨ ਸੀ ਪੀ ਨਾਲ ਮਿਲ ਕੇ ਸ਼ਿਵ ਸੈਨਾ ਸਰਕਾਰ ਬਣਾਉਣ ਦੀ ਸੰਭਾਵਨਾ ਲੱਭ ਰਹੀ ਹੈ। ਕਿਸੇ ਪਾਰਟੀ ਦੇ ਬਹੁਮਤ ਨਾ ਜੋਣ ਸਕਣ ਕਾਰਨ 12 ਨਵੰਬਰ ਨੂੰ ਇਸ ਰਾਜ ਵਿੱਚ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ ਸੀ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੂੰ 8.2 ਕਰੋੜ ਡਾਲਰ ਦੇ ਐਂਟੀ-ਸ਼ਿਪ ਹਾਰਪੂਨ ਮਿਜ਼ਾਈਲ ਸੌਦੇ ਨੂੰ ਅਮਰੀਕਾ ਵੱਲੋਂ ਮਨਜ਼ੂਰੀ
ਜਮਨਾ ਪ੍ਰਦੂਸ਼ਣ ਉੱਤੇ ਐਨ ਜੀ ਟੀ ਵੱਲੋਂ ਫਿਟਕਾਰ
ਚਾਰਜਸ਼ੀਟ ਵਿੱਚ ਖੁਲਾਸਾ : ਸਾਗਰ ਪਹਿਲਵਾਨ ਤੇ ਉਸ ਦੇ ਦੋਸਤਾਂ ਨੂੰ ਸੁਸ਼ੀਲ ਅਤੇ ਹੋਰਨਾਂ ਨੇ 30-40 ਮਿੰਟ ਬੁਰੀ ਤਰ੍ਹਾਂ ਕੁੱਟਿਆ
ਬਾਂਦੀਪੋਰਾ ਵਿੱਚ ਪਾਕਿਸਤਾਨੀ ਅੱਤਵਾਦੀ ਬਾਬਰ ਅਲੀ ਮਾਰਿਆ ਗਿਆ
ਉਮਰ ਅਬਦੁੱਲਾ ਕਹਿੰਦੈ: ਜੰਮੂ-ਕਸ਼ਮੀਰ ਦਾ ਜੋ ਵੀ ਵਿਕਾਸ ਹੋਇਆ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਐ
ਦਿੱਲੀ ਦੇ ਵਿਧਾਇਕਾਂ ਨੂੰ ਤਨਖਾਹ-ਭੱਤੇ ਵਜੋਂ ਹਰ ਮਹੀਨੇ 90 ਹਜ਼ਾਰ ਰੁਪਏ ਮਿਲਣਗੇ
ਰਾਹੁਲ ਗਾਂਧੀ ਦੀ ਬਰੇਕ ਫਾਸਟ ਮੀਟਿੰਗ ਵਿੱਚ ਸੌ ਤੋਂ ਵੱਧ ਪਾਰਲੀਮੈਂਟ ਮੈਂਬਰ ਸ਼ਾਮਿਲ
ਕਾਲਾ ਜਠੇੜੀ ਦੇ ਨਾਲ ਗੈਂਗਸਟਰ ਅਨੁਰਾਧਾ ਵੀ ਗ੍ਰਿਫਤਾਰ
ਭਾਰਤ ਅਤੇ ਚੀਨ ਵਿਚਾਲੇ ਹਾਟ ਲਾਈਨ ਸਥਾਪਤ
ਸ਼ਿਵ ਸੈਨਾ ਦੀ ਟਿੱਪਣੀ ਉੱਤੇ ਉਧਵ ਭੜਕਿਆ : ਅਸੀਂ ਮੁੜ ਕੇ ਏਡਾ ਥੱਪੜ ਮਾਰਾਂਗੇ ਕਿ ਅਗਲਾ ਪੈਰਾਂ ਉੱਤੇ ਖੜਾ ਨਹੀਂ ਰਹਿ ਪਾਵੇਗਾ