Welcome to Canadian Punjabi Post
Follow us on

15

December 2019
ਪੰਜਾਬ

ਚੰਗਾਲੀਵਾਲਾ ਕਾਂਡ: ਮ੍ਰਿਤਕ ਜਗਮੇਲ ਦੇ ਪਰਿਵਾਰ ਤੇ ਸਰਕਾਰ ਵਿਚਾਲੇ 20 ਲੱਖ ਵਿੱਚ ਸਮਝੌਤਾ

November 19, 2019 08:58 AM

ਚੰਡੀਗੜ੍ਹ, 18 ਨਵੰਬਰ, (ਪੋਸਟ ਬਿਊਰੋ)- ਪਿੰਡ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿੱਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਸਾਰੇ ਪੰਜਾਬ ਵਿੱਚ ਪੈਦਾ ਹੋਈ ਹਲਚਲ ਅੱਜ ਇੱਕ ਸਮਝੌਤੇ ਨਾਲ ਖਤਮ ਹੋ ਗਈ ਹੈ। ਮ੍ਰਿਤਕ ਜਗਮੇਲ ਦੇ ਪਰਿਵਾਰ ਤੇ ਪੰਜਾਬ ਸਰਕਾਰਦਾ ਲਿਖਤੀ ਸਮਝੌਤਾ ਹੋ ਗਿਆ ਹੈ।
ਸਮਝੌਤਾ ਸਿਰੇ ਚੜ੍ਹਨ ਤੋਂ ਪਿੱਛੋਂ ਕੀਤੀ ਗਈ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਤੇ ਵਿਜੇਇੰਦਰ ਸਿੰਗਲਾ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰ 20 ਲੱਖ ਰੁਪਏ ਮੁਆਵਜ਼ਾ ਦੇਵੇਗੀ ਅਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਉਸ ਨੂੰ 5ਵੀਂ ਜਮਾਤ ਪਾਸ ਹੋਣ ਕਾਰਨਮੁੱਖ ਮੰਤਰੀ ਵੱਲੋਂ ਵਿੱਦਿਅਕ ਯੋਗਤਾ ਦੀ ਛੋਟ ਦੇ ਕੇ ਉਸ ਦੇ ਘਰ ਨੇੜੇ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸਮਝੌਤੇ ਵਿੱਚ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਮੁਆਵਜ਼ੇ ਵਿੱਚੋਂ 6 ਲੱਖ ਰੁਪਏ ਪੋਸਟ ਮਾਰਟਮ ਵਾਲੇ ਦਿਨ ਤੇ ਬਾਕੀ 14 ਲੱਖ ਜਗਮੇਲ ਸਿੰਘ ਦੇ ਭੋਗ ਉੱਤੇ ਦਿੱਤੇ ਜਾਣਗੇ।ਇਸ ਦੇ ਨਾਲ ਉਸ ਦੇ ਬੱਚਿਆਂ ਦੀ ਗਰੈਜੂਏਸ਼ਨ ਤੱਕ ਪੜ੍ਹਾਈ ਦਾ ਖਰਚਾ ਸਰਕਾਰ ਵੱਲੋਂਦੇਣ ਦਾ ਐਲਾਨ ਕੀਤਾ ਗਿਆ ਹੈ। ਕੇਸ ਦੇ ਸੰਬੰਧ ਵਿੱਚ ਇਹ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ 3 ਮਹੀਨਿਆਂ ਦੇ ਅੰਦਰ ਬਣਦੀ ਸ਼ਜਾ ਦਿਵਾਉਣ ਦੀ ਕਾਨੂੰਨੀ ਕੋਸ਼ਿਸ਼ ਕੀਤੀ ਜਾਵੇਗੀ। ਸਮਝੌਤੇ ਪਿੱਛੋਂ ਪਰਿਵਾਰ ਨੇ ਮ੍ਰਿਤਕ ਜਗਮੇਲ ਸਿੰਘ ਉਰਫ ਜੱਗੂ ਦੇ ਪੋਸਟਮਾਰਟਮ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਸੰਘਰਸ਼ ਕਮੇਟੀ ਨੇ ਧਰਨਾ ਖਤਮ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਦਰਸ਼ਨ ਕਰਦੇ ਲੋਕਾਂ ਨੇ ਪਿੰਡ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਦੇ ਘਰ ਦਾ ਘਿਰਾਉ ਵੀ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋਈ ਸੀ। ਪਰਿਵਾਰ ਵਾਲੇ ਪਹਿਲਾਂ 50 ਲੱਖ ਰੁਪਏ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕਰਦੇ ਸਨ। ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਕੱਲ੍ਹ ਰਾਤ ਵੀ ਧਰਨੇ ਉੱਤੇ ਬੈਠੀਆਂ ਰਹੀਆਂ ਸਨ। ਆਖਰ ਵਿੱਚ ਤਿੰਨ ਦਿਨਾਂ ਬਾਅਦ ਇਹ ਧਰਨਾ ਇੱਕ ਸਮਝੌਤਾ ਹੋਣ ਨਾਲ ਖ਼ਤਮ ਹੋ ਗਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਣਖ ਖਾਤਰ ਨਾਬਾਲਗ ਲੜਕੇ ਦਾ ਕਤਲ
ਆਮਦਨ ਟੈਕਸ ਵਿਭਾਗ ਨੇ ਡੇਰਾ ਸੱਚਾ ਸੌਦਾ ਤੋਂ ਵਸੂਲ ਕਰਨੇ ਹਨ 350 ਕਰੋੜ ਰੁਪਏ
ਧੋਖਾਧੜੀ ਕੇਸ ਵਿੱਚ ਅਕਾਲੀ ਆਗੂ ਡਾ: ਦਲਜੀਤ ਸਿੰਘ ਚੀਮਾ ਦੀ ਅੰਤਿ੍ਰਮ ਜ਼ਮਾਨਤ
ਸ਼ੱਕੀ ਕਾਲ ਤੋਂ ਵਿਵਾਦ: ਡੀ ਆਈ ਜੀ ਬੋਲ ਰਿਹਾ ਹਾਂ, ਰਾਜੂ ਨੂੰ ਰਸਤੇ ਤੋਂ ਹਟਾਓ, ਨਹੀਂ ਤਾਂ ਮਾਰੇ ਜਾਉਗੇ
ਫੇਮਾ ਕੇਸ ਵਿੱਚ ਈ ਡੀ ਵੱਲੋਂ ਗਿਪੀ ਗਰੇਵਾਲ ਤੋਂ ਸਾਢੇ ਅੱਠ ਘੰਟੇ ਪੁੱਛਗਿੱਛ
ਮੁਕੇਰੀਆਂ ਤਹਿਸੀਲ ਦਾ 24.81 ਲੱਖ ਦਾ ਬਿੱਲ ਬਕਾਇਆ ਹੋਣ ਕਾਰਨ ਬਿਜਲੀ ਕਟੀ
ਪਾਕਿ ਦਾ ਸਾਬਕਾ ਵਿਧਾਇਕ ਖੰਨਾ ਵਿੱਚ ਸੱਤ ਹਜ਼ਾਰ ਮਹੀਨਾ ਉੱਤੇ ਨੌਕਰੀ ਕਰਨ ਲੱਗਾ
ਚੰਡੀਗੜ੍ਹੋਂ ਆਈ ਲੜਕੀ ਵੱਲੋਂ ਲਾੜੇ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ
ਪੰਮੀ ਬਾਈ ਨਾਲ ਠੱਗੀ, ਏਅਰਪੋਰਟ ਜਾ ਕੇ ਪਤਾ ਲੱਗਾ!
ਸੁਖਬੀਰ ਸਿੰਘ ਬਾਦਲ ਵੱਲੋਂ ਅਮਰਿੰਦਰ ਸਿੰਘ ਉੱਤੇਮੋੜਵਾਂ ਵਾਰ