Welcome to Canadian Punjabi Post
Follow us on

15

December 2019
ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਸਣੇ 2 ਭਾਰਤੀ ਗ੍ਰਿਫਤਾਰ

November 19, 2019 08:56 AM

ਲਾਹੌਰ, 18 ਨਵੰਬਰ, (ਪੋਸਟ ਬਿਊਰੋ)- ਪਾਕਿਸਤਾਨੀ ਅਧਿਕਾਰੀਆਂ ਨੇ ਅਪਣੇ ਦੇਸ਼ ਵਿੱਚ ਗੈਰ-ਕਾਨੂੰਨੀ ਦਾਖਲ ਹੋਣ ਦੇ ਦੋਸ਼ ਹੇਠ ਅੱਜ ਸੋਮਵਾਰ ਨੂੰ ਭਾਰਤ ਦੇ ਦੋ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਓਥੋਂ ਦੇ ਪ੍ਰਮੁੱਖ ਮੀਡੀਆ ਚੈਨਲ ‘ਜਿਊ ਨਿਊਜ਼` ਦੀ ਖਬਰ ਮੁਤਾਬਕ ਭਾਰਤੀ ਨਾਗਰਿਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਵਾਸੀ ਪ੍ਰਸ਼ਾਂਤ ਤੇ ਤੇਲੰਗਾਨਾ ਦੇ ਰਹਿਣ ਵਾਲੇ ਦਾਰੀਲਾਲ ਦੇ ਰੂਪ ਵਿੱਚ ਹੋਈ ਹੈ। ਖਬਰ ਵਿੱਚ ਪੁਲਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋਵਾਂ ਨੂੰ ਪੰਜਾਬ ਸੂਬੇ ਦੇ ਬਹਾਵਲਪੁਰ ਵਿੱਚ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜਾ ਕਰ ਲਿਆ ਗਿਆ ਹੈ।
ਇਸ ਸੰਬੰਧ ਵਿੱਚ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੜੇ ਗਏ ਦੋ ਭਾਰਤੀ ਨਾਗਰਿਕਾਂ ਕੋਲ ਜ਼ਰੂਰੀ ਦਸਤਾਵੇਜ ਨਹੀਂ ਸਨ। ਉਨ੍ਹਾਂ ਮੁਤਾਬਕ ਫੜੇ ਗਏ ਦੋਵੇਂ ਜਣਿਆਂ ਵਿੱਚੋਂ ਇਕ ਸਾਫਟਵੇਅਰ ਇੰਜੀਨੀਅਰ ਦੱਸਿਆ ਗਿਆ ਹੈ, ਜਿਸ ਨਾਲ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਗੱਲ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਕਿ ਉਸ ਨੂੰ ਅੱਤਵਾਦੀ ਹਮਲਿਆਂ ਲਈ ਤਾਂ ਪਾਕਿਸਤਾਨ ਦੇ ਵੱਲਨਹੀਂ ਭੇਜਿਆ ਗਿਆ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਪਾਕਿਸਤਾਨ ਦੀ ਪੰਜਾਬ ਪੁਲਸ ਨੇ ਡੇਰਾ ਗਾਜ਼ੀ ਖਾਨ ਸ਼ਹਿਰਤੋਂ ਇਕ ਭਾਰਤੀ ਨੂੰ ਗ੍ਰਿਫਤਾਰ ਕਰ ਉਸ ਨੂੰ ਖੁਫੀਆ ਏਜੰਸੀ ਨੂੰ ਸੌਂਪ ਦਿੱਤਾ ਸੀ। ਉਸ ਦੀ ਪਛਾਣ ਰਾਜੂ ਲਕਸ਼ਮਣ ਵਜੋਂ ਹੋਈ ਸੀ ਤੇ ਉਸ ਨੂੰ ਬਲੋਚਿਸਤਾਨ ਸੂਬੇ ਵਿੱਚ ਦਾਖਲ ਹੁੰਦੇ ਫੜਿਆ ਦੱਸਿਆ ਗਿਆ ਸੀ। ਪਾਕਿਸਤਾਨ ਸਰਕਾਰ ਦੇ ਇੱਕ ਦਾਅਵੇ ਮੁਤਾਬਕਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਵੀ ਇਸੇ ਰਾਜ ਵਿੱਚਫੜਿਆ ਗਿਆ ਸੀ ਤੇ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਜਾਸੂਸੀ ਤੇ ਅੱਤਵਾਦ ਦੇ ਦੋਸ਼ ਵਿੱਚ ਅਪ੍ਰੈਲ 2017 ਵਿੱਚਕੁਲਭੂਸ਼ਣ ਜਾਧਵ (49) ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਪਿੱਛੋਂ ਭਾਰਤ ਨੇ ਉਸ ਦੀ ਫਾਂਸੀ ਦੀ ਸਜ਼ਾ ਅਤੇ ਅੱਗੇ ਦੀ ਪ੍ਰਕਿਰਿਆ ਉੱਤੇ ਰੋਕ ਲਾਉਣ ਦੀ ਅਪੀਲ ਕਰਦੇ ਹੋਏ ਅੰਤਰਰਾਸ਼ਟਰੀ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਦੀ ਜਨਗਣਨਾ 'ਚਸਿੱਖਾਂ ਦਾ ਵੱਖਰੇ ਖਾਨੇ ਦੀ ਅਰਜ਼ੀ ਹਾਈਕੋਰਟ ਵੱਲੋਂ ਰੱਦ
ਇੰਗਲੈਂਡ ਵਿੱਚ ਜਿੱਤੇ ਪੰਜਾਬੀਆਂ ਵਿੱਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤੇ ਵਰਿੰਦਰ ਸ਼ਰਮਾ
ਲਾਹੌਰ ਦੇ ਵੱਡੇ ਹਸਪਤਾਲ 'ਚ ਵਕੀਲਾਂ ਵੱਲੋਂ ਹਿੰਸਾ, ਭੰਨ-ਤੋੜ
ਕੇਸ ਰੱਦ ਕਰਾਉਣ ਗਏ ਹਾਫਿਜ਼ ਦੀ ਅਰਜ਼ੀ ਹਾਈ ਕੋਰਟ ਵਿੱਚ ਰੱਦ
ਅਮਰੀਕਾ ਵਿੱਚ ਪਿਛਲੇ ਸਾਲ 10,000 ਭਾਰਤੀ ਗ੍ਰਿਫਤਾਰ ਹੋਏ
ਅਮਰੀਕੀ ਐਮ ਪੀ ਕਹਿੰਦੈ ਕੈਬ ਰਾਹੀਂ ਭਾਰਤ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਉਣਾ ਚਾਹੁੰਦੈ
ਬੋਗਨਵਿਲੇ ਦੁਨੀਆ ਦਾ ਨਵਾਂ ਦੇਸ਼ ਬਣਨ ਲੱਗਾ, 98 ਫੀਸਦੀ ਲੋਕਾਂ ਵੱਲੋਂ ਸਮਰਥਨ
ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਛੇ ਮਹੀਨੇ ਪੂਰੇ ਹੋਣ 'ਤੇ ਲੋਕਾਂ ਵੱਲੋਂ ਮਾਰਚ
ਮੈਕਸੀਕੋ ਦੇ ਰਾਸ਼ਟਰਪਤੀ ਪੈਲੇਸ ਨੇੜੇ ਗੋਲ਼ੀਬਾਰੀ, ਚਾਰ ਦੀ ਮੌਤ
ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਬਿਡੇਨ ਸਭ ਤੋਂ ਅੱਗੇ