Welcome to Canadian Punjabi Post
Follow us on

05

July 2020
ਪੰਜਾਬ

ਮਾਮਲਾ ਕੁਲਗੜ੍ਹੀ ਦਾ: ਹਾਈ ਕੋਰਟ ਵੱਲੋਂ ਸੈਕਟਰੀ, ਡੀ ਜੀ ਪੀ ਅਤੇ ਐਸ ਐਸ ਪੀ ਸਮੇਤ ਪੰਜ ਪੁਲਸ ਅਫਸਰਾਂ ਨੂੰ ਨੋਟਿਸ

November 19, 2019 08:35 AM

ਫਿਰੋਜ਼ਪੁਰ, 18 ਨਵੰਬਰ (ਪੋਸਟ ਬਿਊਰੋ)- ਜ਼ਿਲ੍ਹਾ ਫਿਰੋਜ਼ਪੁਰ ਪੁਲਸ ਦੇ ਥਾਣਾ ਕੁੱਲਗੜ੍ਹੀ ਪੁਲਸ ਵੱਲੋਂ ਚੋਰੀ ਦਾ ਸ਼ਿਕਾਰ ਹੋਏ ਬਿਜਲੀ ਵਿਭਾਗ ਦੇ ਮੁਲਾਜ਼ਮ ਨੂੰ ਇਨਸਾਫ ਦੁਆਉਣ ਦੀ ਥਾਂ ਥਾਣੇ ਲਿਜਾ ਕੇ ਅਣਮਨੁੱਖੀ ਤਸੱਦਦ ਕਰਨ ਦੇ ਮਾਮਲੇ 'ਚ ਹਾਈ ਕੋਰਟ ਨੇ ਸਖਤੀ ਵਿਖਾਉਂਦੇ ਹੋਏ ਸੈਕਟਰੀ ਪੰਜਾਬ ਸਰਕਾਰ, ਡੀ ਜੀ ਪੀ ਪੰਜਾਬ, ਐਸ ਐਸ ਪੀ ਫਿਰੋਜ਼ਪੁਰ, ਡੀ ਐਸ ਪੀ ਸਬ-ਡਵੀਜ਼ਨ ਦਿਹਾਤੀ ਫਿਰੋਜ਼ਪੁਰ ਅਤੇ ਐਸ ਐਚ ਓ ਥਾਣਾ ਕੁੱਲਗੜ੍ਹੀ ਨੂੰ ਨੋਟਿਸ ਭੇਜ ਕੇ 31 ਜਨਵਰੀ 2020 ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਪਟੀਸ਼ਨ ਕਰਤਾ ਗੁਰਬਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਮੱਲਵਾਲ ਕਦੀਮ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਬਿਜਲੀ ਮਹਿਕਮੇ 'ਚ ਸਹਾਇਕ ਲਾਈਨਮੈਨ ਹੈ ਅਤੇ 9 ਅਗਸਤ ਸਵੇਰੇ ਸਾਢੇ 9 ਵਜੇ ਕੰਮ 'ਤੇ ਗਿਆ ਅਤੇ ਉਸ ਦੇ ਮਾਪੇ ਜ਼ਿਲ੍ਹੇ ਮੋਗਾ 'ਚ ਦਵਾਈ ਲੈਣ ਗਏ ਸਨ ਅਤੇ ਪਤਨੀ ਤੇ ਬੱਚੇ ਸਕੂਲ ਚਲੇ ਗਏ। ਮਾਪਿਆਂ ਨੇ ਦੁਪਹਿਰ ਘਰ ਆ ਕੇ ਵੱਖਿਆ ਤਾਂ ਅਣਪਛਾਤੇ ਚੋਰਾਂ ਨੇ ਚੋਰੀ ਕੀਤੀ ਹੋਈ ਸੀ। ਉਸ ਦੇ ਪਿਤਾ ਨੇ ਮੁਹਾਲੀ ਰਹਿੰਦੇ ਉਸ ਦੇ ਛੋਟੇ ਭਰਾ ਪਰਮਿੰਦਰ ਸਿੰਘ ਨੂੰ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ 'ਤੇ ਪਰਮਿੰਦਰ ਸਿੰਘ ਨੇ ਚੋਰੀ ਬਾਰੇ ਥਾਣਾ ਕੁੱਲਗੜ੍ਹੀ ਦੇ ਮੁਨਸ਼ੀ ਗੁਰਮੀਤ ਸਿੰਘ ਨੂੰ ਫੋਨ ਕਰਕੇ ਸਾਰੀ ਘਟਨਾ ਤੋਂ ਜਾਣੂ ਕਰਾਇਆ। ਪੁਲਸ ਨੂੰ ਢੁਕਵੀਂ ਕਾਰਵਾਈ ਨਾ ਕਰਦੇ ਵੇਖ ਉਸ ਦੇ ਛੋਟੇ ਭਰਾ ਪਰਮਿੰਦਰ ਸਿੰਘ ਨੇ ਇੱਕ ਫੋਨ ਡੀ ਐਸ ਪੀ ਸਤਨਾਮ ਸਿੰਘ ਅਤੇ ਮੁਨਸ਼ੀ ਗੁਰਮੀਤ ਸਿੰਘ ਨੂੰ ਕਰਕੇ ਮੌਕੇ 'ਤੇ ਪੁਲਸ ਨੂੰ ਭੇਜਣ ਨੂੰ ਕਿਹਾ। ਦੁਪਹਿਰ ਸਮੇਂ ਉਸ ਦੇ ਘਰ ਆਏ ਇੰਸਪੈਕਟਰ ਜਸਵਿੰਦਰ ਸਿੰਘ, ਅਸਿਸਟੈਂਟ ਸਬ ਇੰਸਪੈਕਟਰ ਜਗੀਰ ਸਿੰਘ, ਹਵਾਲਦਾਰ ਬਲਦੇਵ ਸਿੰਘ ਅਤੇ ਹੋਰ ਹੋਮਗਾਰਡ ਦੇ ਜਵਾਨ ਪਟੀਸ਼ਨ ਕਰਤਾ ਨੂੰ ਥਾਣਾ ਕੁੱਲਗੜ੍ਹੀ ਵਿੱਚ ਤਿੰਨ ਵਜੇ ਸ਼ਾਮ ਨੂੰ ਲੈ ਗਏ ਤੇ ਰਾਤ ਸਾਢੇ ਅੱਠ-ਨੌ ਵਜੇ ਤੱਕ ਉਸ ਨਾਲ ਦੋਸ਼ੀਆਂ ਵਾਂਗ ਵਰਤਾਓ ਕਰਦੇ ਹੋਏ ਉਸ ਨਾਲ ਤੀਜੇ ਦਰਜੇ ਦੀ ਮਾਰਕੁੱਟ ਕੀਤੀ। ਮੁਹਾਲੀ ਤੋਂ ਆਏ ਉਸ ਦੇ ਛੋਟੇ ਭਰਾ ਪਰਮਿੰਦਰ ਸਿੰਘ ਅਤੇ ਹੋਰਾਂ ਨੇ ਉਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕਰਾਇਆ, ਜਿੱਥੇ ਉਸ ਦਾ ਇਲਾਜ 9 ਅਗਸਤ ਤੋਂ 14 ਤੱਕ ਚੱਲਦਾ ਰਿਹਾ। ਥਾਣਾ ਕੁੱਲਗੜ੍ਹੀ ਪੁਲਸ ਨੇ ਚੋਰੀ ਬਾਰੇ 11 ਅਗਸਤ ਨੂੰ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਸੀ। ਗੁਰਵਿੰਦਰ ਸਿੰਘ ਨੇ ਆਪਣੇ ਨਾਲ ਅਣਮਨੁੱਖੀ ਤਸ਼ੱਦਦ ਦਾ ਇਨਸਾਫ ਲੈਣ ਲਈ ਮੁੁੱਖ ਮੰਤਰੀ, ਏ ਡੀ ਜੀ ਪੀ ਕ੍ਰਾਈਮ, ਆਈ ਜੀ ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਪੱੱਤਰ ਭੇਜੇ। ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਹਾਈ ਕੋਰਟ 'ਚ ਦਾਇਰ ਪਟੀਸ਼ਨ ਉੱਤੇ ਸਿੰਗਲ ਬੈਂਚ ਦੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਅਦਾਲਤ ਨੇ ਦੂਸਰੀ ਧਿਰ ਨੂੰ ਆਪਣਾ ਪੱਖ ਰੱਖਣ ਦਾ ਆਦੇਸ਼ ਦਿੱਤਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਰੇਲ ਹਾਦਸਾ: ਨਗਰ ਨਿਗਮ ਦੇ ਪੰਜ ਅਫਸਰ ਫਿਰ ਦੋਸ਼ੀ ਕਰਾਰ ਦਿੱਤੇ ਗਏ
ਹਾਈ ਕੋਰਟ ਨੇ ਕਿਹਾ: ਨਿੱਜੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ ਹੇਠ ਜਾਣਕਾਰੀ ਨਹੀਂ ਮੰਗੀ ਜਾ ਸਕਦੀ
ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ, ਵਿਸਥਾਰਤ ਐਲਾਨ ਜਲਦ ਜਾਰੀ ਹੋਵੇਗਾ
50 ਕਨਾਲ 9 ਮਰਲੇ ਜ਼ਮੀਨ ਵੇਚਣ ਦੇ ਝਾਂਸੇ ਨਾਲ ਇੱਕ ਕਰੋੜ ਠੱਗੇ
ਬੈਂਕਾਂ ਨਾਲ ਕਰੋੜਾਂ ਦੀ ਧੋਖਾਧੜੀ ਬਾਰੇ ਅੰਮ੍ਰਿਤਸਰ ਵਿੱਚ ਸੀ ਬੀ ਆਈ ਵੱਲੋਂ ਛਾਪਾ
ਸਾਬਕਾ ਮੁੱਖ ਮੰਤਰੀ ਬਾਦਲ ਦੇ ਅਮਰੀਕਾ ਵਿੱਚ ਇਲਾਜ ਦੇ ਬਿੱਲਾਂ ਨੂੰ ਰਾਜ ਸਰਕਾਰ ਵੱਲੋਂ ਪ੍ਰਵਾਨਗੀ
ਗੁਰਪਤਵੰਤ ਪੰਨੂੰ ਅਤੇ ਉਸ ਦੇ ਸਾਥੀਆਂ ਵਿਰੁੱਧ ਪੰਜਾਬ ਵਿੱਚ 2 ਕੇਸ ਦਰਜ
ਜਾਖੜ ਨੇ ਪੁੱਛਿਆ: ਚੀਨੀ ਕੰਪਨੀਆਂ ਤੋਂ ਪੀ ਐਮ ਕੇਅਰ ਫੰਡ ਵਿੱਚ ਪੈਸੇ ਕਿਉਂ ਲਏ ਗਏ
ਪੀ ਪੀ ਈ ਕਿੱਟ ਘਪਲਾ : ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਅਹੁਦੇ ਤੋਂ ਹਟਾਈ ਗਈ