Welcome to Canadian Punjabi Post
Follow us on

16

December 2019
ਪੰਜਾਬ

ਕੋਆਪਰੇਟਿਵ ਬੈਂਕ ਨੇ ਚਾਰ ਹਜ਼ਾਰ ਤੋਂ ਵੱਧ ਕਿਸਾਨਾਂ ਦੇ ਵਾਰੰਟ ਜਾਰੀ ਕਰਵਾਏ

November 19, 2019 08:34 AM

ਚੰਡੀਗੜ੍ਹ, 18 ਨਵੰਬਰ (ਪੋਸਟ ਬਿਊਰੋ)- ਕੋਆਪਰੇਟਿਵ ਬੈਂਕ ਨੇ ਕਿਸਾਨਾਂ ਉਤੇ ਉਗਰਾਹੀ ਦਾ ਦਬਾਅ ਬਣਾਉਣ ਲਈ 4298 ਕਿਸਾਨਾਂ ਦੇ ਵਾਰੰਟ ਕਢਵਾਏ ਹਨ ਤੇ 48 ਵਿਰੁੱਧ ਕਾਰਵਾਈ ਕੀਤੀ ਗਈ ਹੈ।
ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਫਸਲੀ ਕਰਜ਼ੇ ਮੁਆਫ ਕਰਨ ਦੇ ਵਾਅਦੇ ਕਾਰਨ ਮੁਆਫੀ ਨੂੰ ਉਡੀਕਦੇ ਕਿਸਾਨ ਡਿਫਾਲਟਰ ਹੋ ਗਏ ਹਨ। ਬੈਂਕ ਦਾ 58 ਫੀਸਦੀ ਕਰਜ਼ਾ ਵੀ ਵਾਪਸ ਨਹੀਂ ਹੋਇਆ ਅਤੇ ਡਿਫਾਲਟਰਾਂ ਨੂੰ ਨੋਟਿਸ ਕੱਢ ਕੇ ਵਾਰੰਟ ਜਾਰੀ ਕਰਨ ਦਾ ਤਰੀਕਾ ਅਪਣਾਇਆ ਜਾਣ ਲੱਗ ਪਿਆ ਹੈ। ਇਸ ਨਾਲ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਹੋਰ ਬਦਤਰ ਹੁੰਦੀ ਜਾ ਰਹੀ ਹੈ। ਕਈ ਥਾਵਾਂ ਉਤੇ ਬੈਂਕ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਟਕਰਾਅ ਦੀ ਹਾਲਤ ਵੀ ਪੈਦਾ ਹੋ ਰਹੀ ਹੈ।
ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਰਾਇਰੈਕਟਰ ਚਰਨਜੀਵ ਸਿੰਘ ਮਾਨ ਨੇ ਦੱਸਿਆ ਕਿ ਕਰਜ਼ਾ ਉਗਰਾਹੀ ਵਿੱਚ ਤੇਜ਼ੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਕਿਸਾਨਾਂ ਨੂੰ ਕਰਜ਼ੇ ਮੋੜਨ ਨੂੰ ਪ੍ਰੇਰਿਆ ਜਾ ਰਿਹਾ ਹੈ, ਪਰ ਅਜੇ ਤੱਕ ਰੋਜ਼ ਦੀ ਉਗਰਾਹੀ 1.33 ਕਰੋੜ ਰੁਪਏ ਤੱਕ ਪਹੁੰਚੀ ਹੈ। ਸਰਕਾਰ ਦਾ ਟੀਚਾ 688 ਕਰੋੜ ਰੁਪਏ ਇਕੱਠੇ ਕਰਨ ਦਾ ਹੈ ਪਰ ਅਜੇ 121.93 ਕਰੋੜ ਰੁਪਏ ਹੀ ਇਕੱਠੇ ਹੋਏ ਹਨ। ਇਸ ਮੁਹਿੰਮ ਨੂੰ ਤੇਜ਼ ਕਰਨ ਲਈ ਹੈਂਡਕੁਆਰਟਰ ਤੋਂ ਵੀਹ ਅਧਿਕਾਰੀਆਂ ਦੀ ਫੀਲਡ ਵਿੱਚ ਡਿਊਟੀ ਲਾਈ ਗਈ ਹੈ ਤਾਂ ਕਿ ਟੀਚੇ ਦੇ ਨੇੜੇ ਪਹੁੰਚਿਆ ਜਾ ਸਕੇ। ਇਸ ਦੇ ਬਾਵਜੂੂਦ ਬੈਂਕ ਦੇ ਅਫਸਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਥਾਵਾਂ ਤੇ ਕਿਸਾਨ ਇਕੱਠੇ ਹੋ ਕੇ ਉਗਰਾਹੀ ਕਰਨ ਗਏ ਬੈਂਕ ਦੇ ਸਟਾਫ ਵਿਰੁੱਧ ਰੋਸ ਜ਼ਾਹਿਰ ਕਰਦੇ ਹਨ। ਮਾਨ ਨੇ ਕਿਹਾ ਕਿ ਸਰਕਾਰ ਦੀ ਨੀਤੀ ਹੈ ਕਿ ਨਾ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਕੀਤੀ ਜਾ ਸਕਦੀ ਹੈ ਤੇ ਨਾ ਕਿਸੇ ਕਿਸਾਨ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਕਰਕੇ ਕਰਜ਼ੇ ਦੀ ਉਗਰਾਹੀ ਠੀਕ ਤਰ੍ਹਾਂ ਨਹੀਂ ਹੋ ਰਹੀ। ਇਹ ਪੁੱਛੇ ਜਾਣ 'ਤੇ ਕਿ ਕੁਝ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਵੀ ਭੇਜਿਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਕਿਸੇ ਕਿਸਾਨਾਂ ਨੂੰ ਸਹਿਕਾਰੀ ਕਰਜ਼ੇ ਦੇ ਸਬੰਧ 'ਚ ਜੇਲ੍ਹ ਨਹੀਂ ਭੇਜਿਆ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹਰ ਤਰ੍ਹਾਂ ਦਾ ਕਿਸਾਨੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ, ਪਰ ਕਰਜ਼ਾ ਮੁਆਫੀ ਦੀ ਉਡੀਕ ਕਰਦੇ ਬਹੁਤ ਸਾਰੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੂੰ ਵੱਧ ਵਿਆਜ਼ ਦੇਣਾ ਪੈ ਰਿਹਾ ਹੈ। ਇਸ ਦੇ ਨਾਲ ਰਾਜ ਸਰਕਾਰ ਨੇ ਖੇਤ ਮਜ਼ਦੂਰਾਂ ਦੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਸਹਿਕਾਰੀ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤੇ ਸੀ, ਪਰ ਉਸ 'ਤੇ ਵੀ ਅਮਲ ਨਹੀਂ ਹੋ ਸਕਿਆ। ਸਰਕਾਰੀ ਐਲਾਨ ਨਾਲ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੀਆਂ ਚੂਲਾਂ ਹਿਲ ਗਈਆਂ ਹਨ ਕਿਉਂਕਿ ਕਿਸਾਨਾਂ ਨੂੰ ਆੜ੍ਹਤੀਆਂ ਦੇ ਕਰਜ਼ੇ ਸਮੇਤ ਸਾਰਾ ਕਰਜ਼ਾ ਮੁਆਫੀ ਦੀ ਆਸ ਸੀ, ਜਿਸ ਕਰਕੇ ਉਨ੍ਹਾਂ ਨੇ ਕਰਜ਼ਿਆਂ ਦੀਆਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ। ਇਸ ਵੇਲੇ ਸਹਿਕਾਰੀ ਬੈਂਕ ਦਾ 58 ਫੀਸਦੀ ਪੈਸਾ ਖਾਤੇ ਪਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਣਖ ਖਾਤਰ ਨਾਬਾਲਗ ਲੜਕੇ ਦਾ ਕਤਲ
ਆਮਦਨ ਟੈਕਸ ਵਿਭਾਗ ਨੇ ਡੇਰਾ ਸੱਚਾ ਸੌਦਾ ਤੋਂ ਵਸੂਲ ਕਰਨੇ ਹਨ 350 ਕਰੋੜ ਰੁਪਏ
ਧੋਖਾਧੜੀ ਕੇਸ ਵਿੱਚ ਅਕਾਲੀ ਆਗੂ ਡਾ: ਦਲਜੀਤ ਸਿੰਘ ਚੀਮਾ ਦੀ ਅੰਤਿ੍ਰਮ ਜ਼ਮਾਨਤ
ਸ਼ੱਕੀ ਕਾਲ ਤੋਂ ਵਿਵਾਦ: ਡੀ ਆਈ ਜੀ ਬੋਲ ਰਿਹਾ ਹਾਂ, ਰਾਜੂ ਨੂੰ ਰਸਤੇ ਤੋਂ ਹਟਾਓ, ਨਹੀਂ ਤਾਂ ਮਾਰੇ ਜਾਉਗੇ
ਫੇਮਾ ਕੇਸ ਵਿੱਚ ਈ ਡੀ ਵੱਲੋਂ ਗਿਪੀ ਗਰੇਵਾਲ ਤੋਂ ਸਾਢੇ ਅੱਠ ਘੰਟੇ ਪੁੱਛਗਿੱਛ
ਮੁਕੇਰੀਆਂ ਤਹਿਸੀਲ ਦਾ 24.81 ਲੱਖ ਦਾ ਬਿੱਲ ਬਕਾਇਆ ਹੋਣ ਕਾਰਨ ਬਿਜਲੀ ਕਟੀ
ਪਾਕਿ ਦਾ ਸਾਬਕਾ ਵਿਧਾਇਕ ਖੰਨਾ ਵਿੱਚ ਸੱਤ ਹਜ਼ਾਰ ਮਹੀਨਾ ਉੱਤੇ ਨੌਕਰੀ ਕਰਨ ਲੱਗਾ
ਚੰਡੀਗੜ੍ਹੋਂ ਆਈ ਲੜਕੀ ਵੱਲੋਂ ਲਾੜੇ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ
ਪੰਮੀ ਬਾਈ ਨਾਲ ਠੱਗੀ, ਏਅਰਪੋਰਟ ਜਾ ਕੇ ਪਤਾ ਲੱਗਾ!
ਸੁਖਬੀਰ ਸਿੰਘ ਬਾਦਲ ਵੱਲੋਂ ਅਮਰਿੰਦਰ ਸਿੰਘ ਉੱਤੇਮੋੜਵਾਂ ਵਾਰ