Welcome to Canadian Punjabi Post
Follow us on

05

July 2020
ਪੰਜਾਬ

ਫੂਲਕਾ ਨੇ ਡਿਕਸ਼ਨਰੀ ਵਿੱਚੋਂ ਪੰਥ ਦਾ ਅੰਗਰੇਜ਼ੀ ਸ਼ਬਦ ਬਦਲਾਉਣ ਦੀ ਮੰਗ ਕੀਤੀ

November 19, 2019 08:32 AM

* ਅਕਾਲ ਤਖਤ ਦੇ ਜਥੇਦਾਰ ਨੂੰ ਵਿਦਵਾਨਾਂ ਦੀ ਕਮੇਟੀ ਬਣਾਉਣ ਦੀ ਸਲਾਹ

 ਅੰਮ੍ਰਿਤਸਰ, 18 ਨਵੰਬਰ (ਪੋਸਟ ਬਿਊਰੋ)- ਸਿੱਖ ਪੰਥ ਬਾਰੇ ਡਿਕਸ਼ਨਰੀ ਵਿੱਚ ‘ਕਲਟ’ ਸ਼ਬਦ ਦੀ ਵਰਤੋਂ ਉਤੇ ਸਵਾਲ ਚੁੱਕਦੇ ਹੋਏ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਇਹ ਸ਼ਬਦ ਡਿਕਸ਼ਨਰੀ ਵਿੱਚੋਂ ਬਦਲਾਉਣ ਲਈ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ 14 ਨਵੰਬਰ ਨੂੰ ਲਿਖੀ ਚਿੱਠੀ ਦੇ ਹਵਾਲੇ ਨਾਲ ਕਿਹਾ ਕਿ ਸੁਪਰੀਮ ਕਰੋਟ ਵੱਲੋਂ ਅਯੁੱਧਿਆ ਮਾਮਲੇ ਵਿੱਚ ਦਿੱਤੇ ਗਏ ਫੈਸਲੇ ਦੇ ਜੋੜ ਵਿੱਚ ਸ਼ਬਦ ‘ਸਿੱਖ ਕਲਟ' ਦੀ ਵਰਤੋਂ ਕੀਤੀ ਗਈ ਹੈ, ਜਿਸ ਦਾ ਪੰਜਾਬੀ 'ਚ ਅਰਥ ਡਿਕਸ਼ਨਰੀ ਵਿੱਚ ਪੰਥ ਲਿਖਿਆ ਹੋਇਆ ਹੈ।

ਐੱਚ ਐੱਸ ਫੂਲਕਾ ਨੇ ਕਿਹਾ ਕਿ ਇਹ ਸ਼ਬਦ ਕਿਸੇ ਇੱਕ ਡਿਕਸ਼ਨਰੀ ਵਿੱਚ ਨਹੀਂ, ਸਗੋਂ ਮੰਨੀਆਂ-ਪ੍ਰਮੰਨੀਆਂ ਕਈ ਡਿਕਸ਼ਨਰੀਆਂ ਵਿੱਚ ਸ਼ਾਮਲ ਹੈ। ਅੰਗਰੇਜ਼ੀ ਵਿੱਚ ਇਸ ਲਫਜ਼ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ, ਪਰ ਅਸੀ ਪੰਜਾਬੀ ਵਿੱਚ ‘ਸਿੱਖ ਪੰਥ’ ਸ਼ਬਦ ਸਿੱਖ ਧਰਮ ਲਈ ਵਰਤਦੇ ਹੋਣ ਕਰ ਕੇ ਜਾਂ ਡਿਕਸ਼ਨਰੀ ਵਿੱਚ ਸਿੱਖ ਪੰਥ ਨੂੰ ਰਿਲੀਜਨ ਲਿਖਵਾਇਆ ਜਾਵੇ ਜਾਂ ਇਸ ਸ਼ਬਦ ਨੂੰ ਡਿਕਸ਼ਨਰੀ ਵਿੱਚੋਂ ਹਟਾਇਆ ਜਾਵੇ। ਐਡਵੋਕੇਟ ਫੂਲਕਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ, ਇਸ ਦੇ ਲਈ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਇਸ ਮੁੱਦੇ 'ਤੇ ਵਿਚਾਰ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਸਿੱਖ ਪੰਥ ਦਾ ਗਲਤ ਤਜਰਮਾ ਨਾ ਕਰ ਸਕੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਰੇਲ ਹਾਦਸਾ: ਨਗਰ ਨਿਗਮ ਦੇ ਪੰਜ ਅਫਸਰ ਫਿਰ ਦੋਸ਼ੀ ਕਰਾਰ ਦਿੱਤੇ ਗਏ
ਹਾਈ ਕੋਰਟ ਨੇ ਕਿਹਾ: ਨਿੱਜੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ ਹੇਠ ਜਾਣਕਾਰੀ ਨਹੀਂ ਮੰਗੀ ਜਾ ਸਕਦੀ
ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ, ਵਿਸਥਾਰਤ ਐਲਾਨ ਜਲਦ ਜਾਰੀ ਹੋਵੇਗਾ
50 ਕਨਾਲ 9 ਮਰਲੇ ਜ਼ਮੀਨ ਵੇਚਣ ਦੇ ਝਾਂਸੇ ਨਾਲ ਇੱਕ ਕਰੋੜ ਠੱਗੇ
ਬੈਂਕਾਂ ਨਾਲ ਕਰੋੜਾਂ ਦੀ ਧੋਖਾਧੜੀ ਬਾਰੇ ਅੰਮ੍ਰਿਤਸਰ ਵਿੱਚ ਸੀ ਬੀ ਆਈ ਵੱਲੋਂ ਛਾਪਾ
ਸਾਬਕਾ ਮੁੱਖ ਮੰਤਰੀ ਬਾਦਲ ਦੇ ਅਮਰੀਕਾ ਵਿੱਚ ਇਲਾਜ ਦੇ ਬਿੱਲਾਂ ਨੂੰ ਰਾਜ ਸਰਕਾਰ ਵੱਲੋਂ ਪ੍ਰਵਾਨਗੀ
ਗੁਰਪਤਵੰਤ ਪੰਨੂੰ ਅਤੇ ਉਸ ਦੇ ਸਾਥੀਆਂ ਵਿਰੁੱਧ ਪੰਜਾਬ ਵਿੱਚ 2 ਕੇਸ ਦਰਜ
ਜਾਖੜ ਨੇ ਪੁੱਛਿਆ: ਚੀਨੀ ਕੰਪਨੀਆਂ ਤੋਂ ਪੀ ਐਮ ਕੇਅਰ ਫੰਡ ਵਿੱਚ ਪੈਸੇ ਕਿਉਂ ਲਏ ਗਏ
ਪੀ ਪੀ ਈ ਕਿੱਟ ਘਪਲਾ : ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਅਹੁਦੇ ਤੋਂ ਹਟਾਈ ਗਈ