Welcome to Canadian Punjabi Post
Follow us on

04

July 2020
ਅੰਤਰਰਾਸ਼ਟਰੀ

ਅਮਰੀਕਾ ਵਿੱਚ ਗੋਲੀਬਾਰੀ ਦੌਰਾਨ ਇੱਕੋ ਪਰਵਾਰ ਦੇ ਪੰਜ ਲੋਕਾਂ ਦੀ ਮੌਤ

November 19, 2019 08:30 AM

ਲਾਂਸ ਏਂਜਲਸ, 18 ਨਵੰਬਰ (ਪੋਸਟ ਬਿਊਰੋ)- ਕੈਲੀਫੋਰਨੀਆਂ 'ਚ ਇੱਕ ਘਰ ਵਿੱਚ ਗੋਲੀਬਾਰੀ ਦੀ ਘਟਨਾ 'ਚ ਇੱਕ ਹੀ ਪਰਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਮੈਂਬਰਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਪੁਲਸ ਅਨੁਸਾਰ ਹਮਲਾਵਰ ਮ੍ਰਿਤਕਾਂ 'ਚੋਂ ਕੋਈ ਇੱਕ ਹੋ ਸਕਦਾ ਹੈ। ਇਹ ਘਟਨਾ ਪੈਰਾਡਾਈਜ਼ ਹਿੱਲ ਵਿਖੇ ਵਾਪਰੀ, ਜੋ ਅਮਰੀਕਾ-ਮੈਕਸੀਕੋ ਸਰਹੱਦ ਤੋਂ 35 ਕਿਲੋਮੀਟਰ ਦੂਰ ਉਤਰ ਵਿੱਚ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6.49 ਵਜੇ ਫੋਨ ਆਇਆ, ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੋਲੀ ਲੱਗਣ ਨਾਲ ਜ਼ਖਮੀ ਤਿੰਨ ਬੱਚੇ ਮਿਲੇ, ਜਦੋਂਕਿ ਤਿੰਨ ਸਾਲ ਦਾ ਬੱਚਾ, 29 ਸਾਲ ਦੀ ਔਰਤ ਤੇ 31 ਸਾਲ ਦਾ ਆਦਮੀ ਮ੍ਰਿਤਕ ਸਨ। ਉਨ੍ਹਾਂ ਦੱਸਿਆ ਕਿ ਜ਼ਖਮੀ ਪੰਜ ਅਤੇ ਨੌ ਸਾਲ ਦੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਦੋਵਾਂ ਨੇ ਦਮ ਤੋੜ ਦਿੱਤਾ ਅਤੇ 11 ਸਾਲ ਦੀ ਲੜਕੀ ਹਸਪਤਾਲ 'ਚ ਦਾਖਲ ਹੈ। ਪੁਲਸ ਅਨੁਸਾਰ ਇੱਕ ਮਾਂ ਤੇ ਚਾਰ ਬੱਚੇ ਮੁੱਖ ਘਰ ਦੇ ਨਜ਼ਦੀਕ ਇੱਕ ਫਲੈਟ 'ਚ ਰਹਿੰਦੇ ਸਨ, ਜਿੱਥੇ ਪਰਵਾਰ ਦੇ ਹੋਰ ਮੈਂਬਰ ਵੀ ਰਹਿੰਦੇ ਸਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੁੱਲ ਕਿੰਨੇ ਲੋਕ ਰਹਿੰੰਦੇ ਸਨ। ਪੁਲਸ ਨੂੰ ਘਰ 'ਚੋ ਇੱਕ ਬੰਦੂਕ ਵੀ ਮਿਲੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ