Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਮਨੋਰੰਜਨ

ਮੇਰੇ ਕੋਲੋਂ ਬਚ ਕੇ ਕਿੱਥੇ ਜਾਓਗੇ : ਤਾਪਸੀ ਪਨੂੰ

November 18, 2019 09:12 AM

ਜਿੱਥੇ ਕਈ ਹੀਰੋਇਨਾਂ ਸੋਸ਼ਲ ਮੀਡੀਆ 'ਤੇ ਟਰੋਲ ਹੋਣ ਦੇ ਕੇਸ ਬਾਰੇ ਚੁੱਪ ਰਹਿਣਾ ਠੀਕ ਸਮਝਦੀਆਂ ਹਨ, ਉਥੇ ਤਾਪਸੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਟਰੋਲਰਜ਼ ਨੂੰ ਕਿਸ ਤਰ੍ਹਾਂ ਸਬਕ ਸਿਖਾਉਣਾ ਹੈ। ਪਿੱਛੇ ਜਿਹੇ ਫਿਲਮ ‘ਸਾਂਢ ਕੀ ਆਂਖ’ ਵਿੱਚ ਨਜ਼ਰ ਆਈ ਤਾਪਸੀ ਆਪਣੀ ਹਾਜ਼ਰ ਜਵਾਬੀ ਕਰ ਕੇ ਵੀ ਪ੍ਰਸਿੱਧ ਹੋਈ ਹੈ। ਸਾਹਮਣੇ ਭਾਵੇਂ ਕੋਈ ਕਿਉਂ ਨਾ ਹੋਵੇ, ਉਹ ਆਪਣੀ ਗੱਲ ਪੂਰੀ ਬੇਬਾਕੀ ਨਾਲ ਰੱਖਣਾ ਜਾਣਦੀ ਹੈ। ਪਿਛਲੇ ਦਿਨੀਂ ਟਵਿੱਟਰ ਉੱਤੇ ਇੱਕ ਯੂਜ਼ਰ ਨੇ ਤਾਪਸੀ ਨੂੰ ਬਾਲੀਵੁੱਡ ਦੇ ਇਤਿਹਾਸ 'ਚ ਸਭ ਤੋਂ ‘ਪ੍ਰਾਬਲਮੈਟਿਕ’ ਹੀਰੋਇਨ ਕਿਹਾ। ਉਸ ਦਾ ਭਾਵ ਸੀ ਕਿ ਤਾਪਸੀ ਨੂੰ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਤੋਂ ਸਮੱਸਿਆ ਰਹਿੰਦੀ ਹੈ। ਇਸ ਉਤੇ ਤਾਪਸੀ ਨੇ ਉਸ ਨੂੰ ਲੰਮੇ ਹੱਥੀਂ ਲੈਂਦੇ ਹੋਏ ਲਿਖਿਆ, ‘‘ਮੈਂ ਜਾਣਦੀ ਹਾਂ, ਮੇਰੇ ਮਾਤਾ ਪਿਤਾ ਵੀ ਮੈਨੂੰ ਮੁਸੀਬਤ ਸਮਝਦੇ ਹਨ। ਸਟੀਰੀਓ ਟਾਈਪਸ ਲਈ ਬਹੁਤ ਵੱਡੀ ਮੁਸੀਬਤ ਅਤੇ ਤੁਹਾਨੂੰ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਮੈਂ ਅੱਗੇ ਵੀ ਅਜਿਹੀ ਰਹਾਂਗੀ, ਇਸ ਲਈ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੀ ਸਹਿਣ ਦੀ ਸਮਰੱਥਾ ਨੂੰ ਵਧਾ ਲਓ।”
ਤਾਪਸੀ ਦੀ ਪਿਛਲੇ ਦਿਨੀਂ ਆਈ ਫਿਲਮ ‘ਸਾਂਢ ਕੀ ਆਂਖ' ਨੂੰ ਕਾਫੀ ਪਸੰਦ ਕੀਤਾ ਗਿਆ, ਜਿਸ ਵਿੱਚ ਤਾਪਸੀ ਤੋਂ ਇਲਾਵਾ ਭੂਮੀ ਪੇਡਨੇਕਰ ਵੀ ਸੀ। ਫਿਲਮ ਵਿੱਚ ਤਾਪਸੀ ਅਤੇ ਭੂਮੀ 60 ਸਾਲ ਦੀਆਂ ਸ਼ਾਰਪ-ਸ਼ੂਟਰ ਔਰਤਾਂ ਦੇ ਰੋਲ ਵਿੱਚ ਸਨ। ਇਸ ਦੇ ਲਈ ਉਨ੍ਹਾਂ ਨੇ ਮੇਕਅਪ ਦਾ ਸਹਾਰਾ ਲਿਆ, ਪਰ ਫਿਲਮ ਵਿੱਚ ਉਨ੍ਹਾਂ ਦੇ ਕਿਰਦਾਰਾਂ ਨੂੰ ਲੈ ਕੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਨੇ ਤਾਪਸੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਐਕਟਿੰਗ ਦੀ ‘ਏ' ਵੀ ਨਹੀਂ ਆਉਂਦੀ। ਇਸ 'ਤੇ ਤਾਪਸੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਹਾਂ ਨਹੀਂ ਆਉਂਦੀ, ਫਿਰ ਵੀ ਫਿਲਮਾਂ ਮਿਲ ਰਹੀਆਂ ਹਨ। ਡਾਇਰੈਕਟਰਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਮੇਰੇ ਕੋਲ ਕਿਉਂ ਆ ਰਹੇ ਹਨ। ਮੈਨੂੰ ਮੁਆਫ ਕਰਨਾ, ਪਰ ਚਾਰ ਫਿਲਮਾਂ ਮੈਂ ਸਾਈਨਾਂ ਕੀਤੀਆਂ ਹਨ, ਤੁਹਾਨੂੰ ਇਹ ਸਭ ਬਰਦਾਸ਼ਤ ਕਰਨਾ ਹੋਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!