Welcome to Canadian Punjabi Post
Follow us on

03

July 2025
 
ਭਾਰਤ

ਬੀ ਐੱਮ ਸੀ ਘੋਟਾਲਾ ਜਾਂਚ ਵਿੱਚ ਊਧਵ ਠਾਕਰੇ ਘੇਰਿਆ ਜਾਵੇਗਾ

November 18, 2019 08:50 AM

ਨਵੀਂ ਦਿੱਲੀ, 17 ਨਵੰਬਰ (ਪੋਸਟ ਬਿਊਰੋ)- ਸ਼ਿਵ ਸੈਨਾ ਨਾਲੋਂ ਨਾਤਾ ਟੁੱਟਣ ਪਿੱਛੋਂ ਭਾਜਪਾ ਦੀ ਕੋਸ਼ਿਸ਼ ਬ੍ਰਹਿਨ ਮੁੰਬਈ ਨਗਰ ਨਿਗਮ (ਬੀ ਐੱਮ ਸੀ) ਉੱਤੇ ਪਿਛਲੇ 25 ਸਾਲ ਦਾ ਸਿ਼ਵ ਸੈਨਾ ਦਾ ਕਬਜ਼ਾ ਤੋੜਨ ਦੀ ਹੈ। ਇਸ ਦਾ ਇੱਕ ਪ੍ਰਮੱਖ ਕਾਰਨ ਬਜਟ ਹੈ, ਜੋ ਲਗਭਗ 30,000 ਕਰੋੜ ਰੁਪਏ ਦਾ ਹੈ ਅਤੇ ਕਈ ਰਾਜਾਂ ਦੇ ਬਜਟ ਤੋਂ ਵੱਧ ਹੈ।
ਪਿਛਲੇ ਦਿਨੀਂ ਇਸ ਨਗਰ ਨਿਗਮ ਵਿੱਚ ਹੋਏ ਘੋਟਾਲੇ ਵਿੱਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਉੱਤੇ ਵੀ ਜਾਂਚ ਦਾ ਸੇਕ ਆ ਸਕਦਾ ਹੈ। ਇਸ ਲਈ ਕੇਂਦਰੀ ਜਾਂਚ ਏਜੰਸੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਨਗਰ ਨਿਗਮ ਵਿੱਚ ਇਸ ਵਕਤ ਸ਼ਿਵ ਸੈਨਾ ਦੇ ਵਿਸ਼ਵਨਾਥ ਮਹਾਦੇਸ਼ਵਰ ਮੇਅਰ ਹਨ। ਉਨ੍ਹਾਂ ਦਾ ਢਾਈ ਸਾਲ ਦਾ ਕਾਰਜਕਾਲ ਸਤੰਬਰ 2019 ਵਿੱਚ ਖਤਮ ਹੋ ਗਿਆ ਸੀ, ਪਰ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਦੇ ਕਾਰਨ ਕਾਰਜਕਾਲ ਨਵੰਬਰ ਤੱਕ ਵਧਾ ਦਿੱਤਾ ਗਿਆ ਸੀ। ਭਾਜਪਾ ਦੇ ਚਰਚਿਤ ਨੇਤਾ ਕਿਰੀਟ ਸੋਮਈਆ ਨੇ ਬੀ ਐੱਮ ਸੀ ਘੋਟਾਲੇ ਵਿੱਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ 'ਤੇ ਦੋਸ਼ ਲਾਇਆ ਸੀ, ਪਰ ਓਦੋਂ ਸ਼ਿਵ ਸੈਨਾ ਤੋਂ ਸਮਰਥਨ ਲੈਣ ਦੀ ਮਜਬੂਰੀ ਵਿੱਚ ਊਧਵ ਦੀ ਨਾਰਾਜ਼ਗੀ ਤੋਂ ਬਚਣ ਦੇ ਲਈ ਭਾਜਪਾ ਹਾਈ ਕਮਾਨ ਨੇ ਲੋਕ ਸਭਾ ਚੋਣਾਂ ਵਿੱਚ ਕਿਰੀਟ ਦਾ ਟਿਕਟ ਕੱਟ ਦਿੱਤਾ। ਪਿੱਛੋਂ ਸਥਿਤੀ ਬਦਲ ਗਈ ਹੈ, ਇਸ ਲਈ ਕਿਰੀਟ ਸੋਮਾਈਆ ਦੇ ਪੁਰਾਣੇ ਦਸਤਾਵੇਜ਼ਾਂ ਨੂੰ ਕੱਢ ਕੇ ਉਸ ਨੂੰ ਨਵੇਂ ਸਿਰੇ ਤੋਂ ਸਿ਼ਵ ਸੈਨਾ ਦੇ ਮੁਖੀ ਊਧਵ ਠਾਕਰੇ ਦੇ ਖਿਲਾਫ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ