Welcome to Canadian Punjabi Post
Follow us on

04

July 2020
ਭਾਰਤ

ਰਾਧਾ ਸਵਾਮੀ ਸਤਿਸੰਗ ਦੇ ਮੁਖੀ ਨੇ ਸਿੰਘ ਭਰਾਵਾਂ ਨਾਲ ਲੈਣ-ਦੇਣ ਦੀ ਗੱਲ ਮੰਨੀ

November 18, 2019 08:49 AM

ਨਵੀਂ ਦਿੱਲੀ, 17 ਨਵੰਬਰ (ਪੋਸਟ ਬਿਊਰੋ)- ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਇਹ ਗੱਲ ਮੰਨ ਲਈ ਹੈ ਕਿ ਰੈਨਬੈਕਸੀ ਵਾਲੇ ਸਿੰਘ ਭਰਾਵਾਂ ਨਾਲ ਵਿੱਤੀ ਲੈਣ-ਦੇਣ ਕੀਤਾ ਸੀ, ਪਰ ਉਨ੍ਹਾਂ ਨੇ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਵੱਲੋਂ ਪ੍ਰਮੋਟ ਕੀਤੀ ਕੰਪਨੀ ਆਰ ਐੱਚ ਸੀ ਹੋਲਡਿੰਗਸ ਲਿਮਟਿਡ ਵਿੱਚ ਹਿੱਸੇਦਾਰੀ ਨੂੰ ਰੱਦ ਕੀਤਾ ਹੈ। 12 ਨਵੰਬਰ ਨੂੰ ਦਿੱਲੀ ਹਾਈ ਕੋਰਟ ਵਿੱਚ ਪੇਸ਼ ਐਫੀਡੇਵਿਟ ਢਿੱਲੋਂ ਨੇ ਆਰ ਐੱਚ ਸੀ ਹੋਲਡਿੰਗਸ ਲਿਮਟਿਡ ਤੇ ਉਸ ਦੇ ਪਰਵਾਰਕ ਮੈਂਬਰਾਂ ਵਿਚਾਲੇ 2006 ਤੋਂ ਵਿੱਤੀ ਲੈਣ-ਦੇਣ ਦਾ ਖੁਲਾਸਾ ਕੀਤਾ ਹੈ।
ਹਾਈ ਕੋਰਟ ਵਿੱਚ ਦਾਇਰ 74 ਸਫਿਆਂ ਦੇ ਐਫੀਡੇਵਿਟ ਦੇ ਅਨੁਸਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਿੰਘ ਭਰਾਵਾਂ ਦੇ ਜ਼ਬਾਨੀ ਸਮਝੌਤੇ ਦੇ ਆਧਾਰ ਉਤੇ ਆਰ ਐੱਚ ਸੀ ਹੋਲਡਿੰਗਸ ਲਿਮਟਿਡ ਵਿੱਚ ਨਿਵੇਸ਼ ਲਈ ਉਨ੍ਹਾਂ ਨੇ ਫਰਵਰੀ 2010 ਵਿੱਚ ਆਪਣੇ ਪੁੱਤਰਾਂ ਨੂੰ 219 ਕਰੋੜ ਰੁਪਏ ਟਰਾਂਸਫਰ ਕੀਤੇ ਸਨ, ਜਿਸ ਕਾਰਨ ਉਨ੍ਹਾਂ ਦੇ ਹਰ ਬੇਟੇ ਨੇ ਆਰ ਐਚ ਸੀ ਦੇ 61,83,013 ਸ਼ੇਅਰ ਖਰੀਦੇ ਸਨ। ਢਿੱਲੋਂ ਨੇ ਕਿਹਾ ਕਿ ਸਮਝੌਤੇ ਦੌਰਾਨ ਸਹਿਮਤੀ ਬਣੀ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਨੂੰ ਕਿਸੇ ਵੀ ਰਕਮ ਜਾਂ ਵਿਆਜ ਦੀ ਦੇਣਦਾਰੀ ਲਈ ਜ਼ਿੰਮੇਵਾਰ ਨਹੀਂ ਬਣਾਇਆ ਜਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਪਰਵਾਰਾਂ ਵਿਚਾਲੇ ਵਿਸ਼ਵਾਸ ਅਤੇ ਨਿੱਘੇ ਪਰਵਾਰਕ ਸੰਬੰਧ ਦੇਖਦੇ ਹੋਏ ਉਨ੍ਹਾਂ ਨੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਇਹ ਵਿਵਸਥਾ ਆਪਸੀ ਜ਼ਬਾਨੀ ਸਮਝਦਰੀ ਅਤੇ ਸਮਝੌਤੇ 'ਤੇ ਆਧਾਰਤ ਸੀ। ਐਫੀਡੇਵਿਟ ਦੇ ਅਨੁਸਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਜਦ ਉਨ੍ਹਾਂ ਦੇ ਪੁੱਤਰਾਂ ਨੇ 2006 ਵਿੱਚ ਖਰੀਦੇ ਸ਼ੇਅਰ 2011 ਵਿੱਚ ਵੇਚੇ ਤਾਂ ਖੁਲਾਸਾ ਹੋਇਆ ਕਿ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਨੇ ਲਾਭ ਦੇ ਲਈ ਸ਼ੇਅਰ ਕਰਜ਼ੇ ਦੇ ਸੰਬੰਧ ਵਿੱਚ ਉਧਾਰ ਦਾਤਿਆਂ ਨੂੰ ਦੇ ਦਿੱਤੇ ਸਨ। ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 2011-2015 ਦੌਰਾਨ ਆਰ ਐੱਚ ਸੀ ਕੋਲ ਉਨ੍ਹਾਂ ਦੇ ਪੁੱਤਰਾਂ ਦੇ 103.50 ਕਰੋੜ ਰੁਪਏ ਸਨ ਅਤੇ ਇਸ ਗੱਲ 'ਤੇ ਸਹਿਮਤੀ ਹੋਈ ਸੀ ਕਿ ਇਸ ਨੂੰ ਜ਼ਰੂਰਤ ਪੈਣ 'ਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਮੋੜਿਆ ਜਾਏਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਅਦ ਵਿੱਚ ਉਨ੍ਹਾਂ ਦਾ ਪਰਵਾਰ ਕੇਵਲ 29.38 ਕਰੋੜ ਰੁਪਏ ਹੀ ਲੈ ਸਕਿਆ ਅਤੇ ਬਾਕੀ ਪੈਸੇ ਨਹੀਂ ਮਿਲ ਸਕੇ।

Have something to say? Post your comment
ਹੋਰ ਭਾਰਤ ਖ਼ਬਰਾਂ
ਨਿੱਜੀ ਸਕੂਲਾਂ ਦੀ ਫੀਸ ਵਸੂਲੀ ਦਾ ਕੇਸ ਸੁਪਰੀਮ ਕੋਰਟ ਜਾ ਪੁੱਜਾ
ਸੁਪਰ ਐਨਾਕੌਂਡਾ ਰੇਲ ਦੇ ਬਾਅਦ 2.8 ਕਿਲੋਮੀਟਰ ਲੰਬਾ ‘ਸ਼ੇਸ਼ਨਾਗ’ ਰੇਲ ਪਟੜੀ ਉੱਤੇ ਦੌੜਿਆ
ਸਰਹੱਦ ਉੱਤੇ ਸਖਤੀ ਨਾਲ ਭਾਰਤ-ਨੇਪਾਲ ਦੇ ਕਿਸਾਨਾਂ ਦੇ ਪੈਰ ਰੁਕੇ
ਤਬਲੀਗੀ ਮੈਂਬਰਾਂ ਨੂੰ ਬਲੈਕਲਿਸਟ ਤੇ ਵੀਜ਼ੇ ਰੱਦ ਕਰਨ ਲਈ ਵੱਖੋ-ਵੱਖਰੇ ਹੁਕਮ ਜਾਰੀ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਵਾ ਛੇ ਲੱਖ ਟੱਪੀ
ਇਟਲੀ ਦੇ ਸਮੁੰਦਰੀ ਗਾਰਡਾਂ ਦਾ ਮਾਮਲਾ : ਕੌਮਾਂਤਰੀ ਟ੍ਰਿਬਿਊਨਲ ਨੇ ਭਾਰਤ ਸਰਕਾਰ ਦਾ ਪੱਖ ਠੀਕ ਮੰਨਿਆ
ਨਰਿੰਦਰ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਵੀਬੋ ਤੋਂ ਆਪਣਾ ਅਕਾਊਂਟ ਵੀ ਸਮੇਟਿਆ
ਪ੍ਰਿਅੰਕਾ ਗਾਂਧੀ ਨੂੰ ਇੱਕ ਮਹੀਨੇ ਵਿੱਚ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਆਦੇਸ਼ ਜਾਰੀ
ਗੁਰਪਤਵੰਤ ਪੰਨੂੰ ਸਮੇਤ 5 ਜਣਿਆਂ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ
ਕੋਰੋਨਾ ਦੌਰਾਨ ਭਾਰਤ ਸਰਕਾਰ ਦੀ ਆਮਦਨ 45 ਹਜ਼ਾਰ ਕਰੋੜ ਅਤੇ ਖਰਚ 5.11 ਲੱਖ ਕਰੋੜ