Welcome to Canadian Punjabi Post
Follow us on

02

July 2025
 
ਭਾਰਤ

ਸਬਰੀਮਾਲਾ ਮੰਦਰ: ਕੇਰਲ ਪੁਲਸ ਨੇ 10 ਔਰਤਾਂ ਨੂੰ ਮੰਦਰ ਮੂਹਰਿਓਂ ਵਾਪਸ ਭੇਜਿਆ

November 18, 2019 08:48 AM

ਤਿਰੂਵਨੰਤਪੁਰਮ, 17 ਨਵੰਬਰ (ਪੋਸਟ ਬਿਊਰੋ)- ਕੇਰਲ ਵਿਚਲੇ ਸਬਰੀਮਾਲਾ ਦਾ ਆਯੱਪਾ ਮੰਦਰ ਬੀਤੀ ਸ਼ਾਮ ਤੋਂ ਖੁੱਲ੍ਹ ਗਿਆ ਹੈ। ਪੂਜਾ ਵਿੱਚ ਹਿੱਸਾ ਲੈਣ ਲਈ ਆਂਧਰਾ ਪ੍ਰਦੇਸ਼ ਤੋਂ ਆਈਆਂ 10 ਔਰਤਾਂ ਨੂੰ ਪੁਲਸ ਨੇ ਪੰਬਾ ਤੋਂ ਮੋੜ ਦਿੱਤਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਔਰਤਾਂ ਦੀ ਉਮਰ 10 ਸਾਲ ਤੋਂ 50 ਸਾਲ ਦੇ ਵਿਚਾਲੇ ਸੀ। ਮੰਦਰ ਦੀ ਪਰੰਪਰਾ ਅਨੁਸਾਰ 10 ਤੋਂ 50 ਸਾਲ ਦੇ ਵਿਚਾਲੇ ਦੀ ਉਮਰ ਦੀਆਂ ਔਰਤਾਂ ਦੇ ਮੰਦਰ ਵਿੱਚ ਦਾਖਲੇ ਦੀ ਮਨਾਹੀ ਹੈ।
ਸਬਰੀਮਾਲਾ ਮੰਦਰ ਦਾ ਦੋ ਮਹੀਨੇ ਤੱਕ ਚੱਲਣ ਵਾਲਾ ਸਮਾਰੋਹ ਸ਼ਰਧਾਲੂਆਂ ਲਈ ਅਧਿਕਾਰਤ ਤੌਰ 'ਤੇ ਐਤਵਾਰ ਸਵੇਰੇ ਪੰਜ ਵਜੇ ਖੋਲ੍ਹਿਆ ਜਾਣਾ ਸੀ, ਪਰ ਕੱਲ੍ਹ ਸ਼ਾਮ ਇਸ ਨੂੰ ਮੰਦਰ ਦੇ ਪੁਜਾਰੀਆਂ ਨੇ ਧਾਰਮਕ ਰਸਮਾਂ ਲਈ ਖੋਲ੍ਹਿਆ ਸੀ। ਰੋਕੀਆਂ ਗਈਆਂ ਤਿੰਨ ਔਰਤਾਂ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਆਈਆਂ ਸਨ। ਇਹ ਤਿੰਨੇ ਸ਼ਰਧਾਲੂਆਂ ਦੇ ਪਹਿਲੇ ਜਥੇ ਦਾ ਹਿੱਸਾ ਸਨ, ਜਿਨ੍ਹਾਂ ਨੂੰ ਪੁਲਸ ਵੱਲੋਂ ਪੰਬਾ ਬੇਸ ਕੈਂਪ ਵਿੱਚ ਪਛਾਣ ਪੱਤਰ ਵੇਖਣ ਪਿੱਛੋਂ ਰੋਕ ਦਿੱਤਾ ਸੀ। ਜਾਣਕਾਰ ਸੂਤਰਾਂ ਅਨੁਸਾਰ ਪੁਲਸ ਨੂੰ ਸ਼ੱਕ ਸੀ ਕਿ ਤਿੰਨਾਂ ਔਰਤਾਂ ਦੀ ਉਮਰ 10-50 ਸਾਲ ਉਮਰ ਵਰਗ ਦੇ ਵਿਚਾਲੇ ਸੀ, ਇਸ ਲਈ ਉਨ੍ਹਾਂ ਨੂੰ ਬਾਕੀਆਂ ਤੋਂ ਵੱਖ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਤਿੰਨਾਂ ਔਰਤਾਂ ਨੂੰ ਮੰਦਰ ਦੀ ਪਰੰਪਰਾ ਬਾਰੇ ਦੱਸਿਆ ਜਾਣ ਤੋਂ ਬਾਅਦ ਉਹ ਵਾਪਸ ਜਾਣ ਲਈ ਰਾਜ਼ੀ ਹੋ ਗਈਆਂ ਤੇ ਬਾਕੀ ਲੋਕ ਅੱਗੇ ਵਧ ਗਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ