Welcome to Canadian Punjabi Post
Follow us on

15

December 2019
ਭਾਰਤ

ਆਰ ਕਾਮ ਵਿੱਚ ਘਾਟੇ ਪਿੱਛੋਂ ਅਨਿਲ ਅੰਬਾਨੀ ਦਾ ਅਸਤੀਫਾ

November 18, 2019 08:47 AM

* 30,000 ਕਰੋੜ ਤੋਂ ਵੱਧ ਦਾ ਘਾਟਾ, ਕਈ ਡਾਇਰੈਕਟਰਾਂ ਨੇ ਕੰਪਨੀ ਛੱਡੀ

ਮੁੰਬਈ, 17 ਨਵੰਬਰ (ਪੋਸਟ ਬਿਊਰੋ)- ਭਾਰਤੀ ਕਾਰਪੋਰੇਟ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਤਿਮਾਹੀ ਘਾਟਾ ਪੇਸ਼ ਕਰਨ ਵਾਲੀ ਆਰ ਕਾਮ ਕੰਪਨੀ ਤੋਂ ਅਨਿਲ ਅੰਬਾਨੀ ਨੇ ਅਸਤੀਫਾ ਦੇ ਦਿੱਤਾ ਹੈ। ਦੀਵਾਲੀਆ ਪ੍ਰਕਿਰਿਆ 'ਚੋਂ ਲੰਘ ਰਹੀ ਟੈਲੀਕਾਮ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ (ਆਰ ਕਾਮ) ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇਣ ਵਾਲਿਆਂ ਵਿੱਚ ਅਨਿਲ ਅੰਬਾਨੀ ਤੋਂ ਇਲਾਵਾ ਚਾਰ ਜਣੇ ਹੋਰ ਵੀ ਸ਼ਾਮਲ ਹਨ।
ਇੱਕ ਬਿਆਨ ਵਿੱਚ ਆਰ ਕਾਮ ਨੇ ਕਿਹਾ ਹੈ ਕਿ ਅੰਬਾਨੀ ਤੋਂ ਬਿਨਾ ਛਾਇਆ ਵੀਰਾਨੀ, ਰਾਇਨਾ ਕਰਨੀ, ਮੰਜਰੀ ਕੱਕੜ ਅਤੇ ਸੁਰੇਸ਼ ਰੰਗਾਚਾਰ ਨੇ ਵੀ ਕੰਪਨੀ ਡਾਇਰੈਕਟਰ ਅਹੁਦਾ ਛੱਡ ਦਿੱਤਾ ਹੈ। ਕੰਪਨੀ ਮੁਤਾਬਕ ਇਸ ਤੋਂ ਇਲਾਵਾ ਡਾਇਰੈਕਟਰ ਅਤੇ ਚੀਫ ਫਾਈਨੈਂਸ ਆਫੀਸਰ (ਸੀ ਐੱਫ ਓ) ਮਣੀਕੰਟਨ ਵੀ ਅਸਤੀਫਾ ਦੇ ਗਏ ਹਨ। ਇਨ੍ਹਾਂ ਸਭਨਾਂ ਦਾ ਅਸਤੀਫਾ ਵਿਚਾਰ ਲਈ ਆਰ ਕਾਮ ਦੇ ਕਰਜ਼ ਦਾਤਾਵਾਂ ਦੀ ਕਮੇਟੀ (ਸੀ ਓ ਸੀ) ਕੋਲ ਭੇਜਿਆ ਜਾਵੇਗਾ। ਸ਼ੁੱਕਰਵਾਰ ਦੇਰ ਸ਼ਾਮ ਆਰ ਕਾਮ ਨੇ ਚਾਲੂ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ 2019) ਦੇ ਨਤੀਜੇ ਜ਼ਾਹਰ ਕੀਤੇ ਸਨ, ਜਿਸ ਦੇ ਮੁਤਾਬਕ ਇਸ ਤਿਮਾਹੀ ਵਿੱਚ ਕੰਪਨੀ ਨੂੰ 30,142 ਕਰੋੜ ਰੁਪਏ ਘਾਟਾ ਝੱਲਣਾ ਪਿਆ ਹੈ। ਆਰ ਕਾਮ ਲਈ ਇਹ ਕਿਸੇ ਤਿਮਾਹੀ ਵਿੱਚ ਹੋਇਆ ਰਿਕਾਰਡ ਘਾਟਾ ਤੇ ਭਾਰਤੀ ਕਾਰਪੋਰੇਟ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਤਿਮਾਹੀ ਨੁਕਸਾਨ ਹੈ। ਪਿਛਲੇ ਸਾਲ ਏਸੇ ਬਰਾਬਰ ਮਿਆਦ ਵਿੱਚ ਆਰ ਕਾਮ ਨੂੰ 1,141 ਕਰੋੜ ਰੁਪਏ ਲਾਭ ਹੋਇਆ ਸੀ।
ਇਸ ਹਫਤੇ ਵੋਡਾਫੋਨ ਆਈਡੀਆ ਨੇ ਦੂਜੀ ਤਿਮਾਹੀ ਦੇ ਵਿੱਤੀ ਨਤੀਜੇ ਜ਼ਾਹਰ ਕੀਤੇ ਸਨ ਤਾਂ ਕੰਪਨੀ ਨੂੰ ਕਰੀਬ 51,000 ਕਰੋੜ ਰੁਪਏ ਘਾਟਾ ਹੋਇਆ, ਜੋ ਭਾਰਤੀ ਕਾਰਪੋਰੇਟ ਜਗਤ ਦੇ ਇਤਿਹਾਸ ਵਿੱਚ ਕਿਸੇ ਕੰਪਨੀ ਲਈ ਸਭ ਤੋਂ ਵੱਡਾ ਤਿਮਾਹੀ ਘਾਟਾ ਹੈ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਐਡਜਸਟਿਡ ਗ੍ਰਾਸ ਰੈਵੇਨਿਊ (ਏ ਜੀ ਆਰ) ਦਾ ਜੋ ਫੈਸਲਾ ਦਿੱਤਾ ਸੀ, ਉਸ ਦੇ ਹਿਸਾਬ ਨਾਲ ਟੈਲੀਕਾਮ ਵਿਭਾਗ ਨੇ ਆਰ ਕਾਮ ਨਾਲ 28,318 ਕਰੋੜ ਰੁਪਏ ਲੈਣੇ ਹਨ। ਕੰਪਨੀ ਨੇ ਆਪਣੇ ਨਤੀਜੇ ਵਿੱਚ ਇਸੇ ਰਕਮ ਦੀ ਵਿਵਸਥਾ ਕੀਤੀ, ਜਿਸ ਨਾਲ ਉਸ ਨੂੰ 30,142 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਰਨਣ ਯੋਗ ਹੈ ਕਿ ਆਰ ਕਾਮ ਦੀਵਾਲੀਆ ਪ੍ਰਕਿਰਿਆ ਤੋਂ ਲੰਘ ਰਹੀ ਹੈ ਅਤੇ ਆਖਰੀ ਪੜਾਅ ਵਿੱਚ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸਬਰੀਮਾਲਾ ਮੰਦਰ: ਔਰਤਾਂ ਦੇ ਸੁਰੱਖਿਅਤ ਦਾਖਲੇ ਬਾਰੇ ਹੁਕਮ ਜਾਰੀ ਕਰਨੋਂ ਸੁਪਰੀਮ ਕੋਰਟ ਦੀ ਨਾਂਹ
ਨਿਰਭੈਆ ਕਾਂਡ: ਡੈਥ ਵਾਰੰਟ ਜਾਰੀ ਕਰਨ ਬਾਰੇ ਅਦਾਲਤ 18 ਨੂੰ ਸੁਣਵਾਈ ਕਰੇਗੀ
ਨੈਸਲੇ ਕੰਪਨੀ ਉੱਤੇ 90 ਕਰੋੜ ਦਾ ਜੁਰਮਾਨਾ ਲੱਗਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ: ਇਮਰਾਨ ਖਾਨ ਦੇ ਬਿਆਨਾਂ ਦਾ ਜਵਾਬ ਦੇਣ ਦੀ ਲੋੜ ਨਹੀਂ
ਪੰਕਜਾ ਮੁੰਡੇ ਅਤੇ ਖੜਸੇ ਕਾਰਨ ਭਾਜਪਾ ਟੈਂਸ਼ਨ ਵਿੱਚ, ਦੇਰ ਰਾਤ ਕੋਰ ਕਮੇਟੀ ਦੀ ਬੈਠਕ ਹੋਈ
ਬਜ਼ੁਰਗਾਂ ਉਤੇ ਹੋ ਰਿਹਾ ਜ਼ੁਲਮ ਰੋਕਣ ਲਈ ਲੋਕ ਸਭਾ ਵਿੱਚ ਬਿੱਲ ਪੇਸ਼
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ