Welcome to Canadian Punjabi Post
Follow us on

15

December 2019
ਟੋਰਾਂਟੋ/ਜੀਟੀਏ

ਮਿਸੀਸਾਗਾ ਵਿੱਚ ਮਹਿਲਾ ਨੂੰ ਗੋਲੀ ਲੱਗਣ ਦੇ ਮਾਮਲੇ ਵਿੱਚ ਵਿਅਕਤੀ ਖਿਲਾਫ ਲੱਗੇ ਚਾਰਜ

November 15, 2019 05:46 PM

ਮਿਸੀਸਾਗਾ, 15 ਨਵੰਬਰ (ਪੋਸਟ ਬਿਊਰੋ) : 31 ਸਾਲਾ ਵਿਅਕਤੀ, ਜਿਸ ਨੇ ਗੋਲੀ ਮਾਰ ਕੇ ਇੱਕ ਮਹਿਲਾ ਨੂੰ ਜ਼ਖ਼ਮੀ ਕੀਤਾ ਸੀ ਤੇ ਅਗਸਤ ਵਿੱਚ ਮਿਸੀਸਾਗਾ ਤੋਂ ਇੱਕ ਪੁਲਿਸ ਕਰੂਜ਼ਰ ਚੋਰੀ ਕਰ ਲਈ ਸੀ, ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੀਲ ਪੁਲਿਸ ਨੇ ਦਿੱਤੀ।
ਅਧਿਕਾਰੀਆਂ ਨੂੰ 13 ਅਗਸਤ ਵਿੱਚ ਵਾੲ੍ਹੀਟ ਕਲੋਵਰ ਵੇਅ ਤੇ ਮੈਵਿਸ ਰੋਡ ਨੇੜੇ ਐਪਲ ਬਲੌਸਮ ਸਰਕਲ ਕੋਲ ਦੁਪਹਿਰ 2:30 ਵਜੇ ਸੱਦਿਆ ਗਿਆ ਸੀ। ਉਸ ਸਮੇਂ ਇੱਕ ਪੁਰਸ਼ ਤੇ ਮਹਿਲਾ ਦਰਮਿਆਨ ਝਗੜੇ ਦੀ ਖਬਰ ਮਿਲੀ ਸੀ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਜੋੜਾ ਬਹਿਸਦਾ ਹੋਇਆ ਸੁਣਾਈ ਦੇ ਰਿਹਾ ਸੀ ਤੇ ਫਿਰ ਉਹੀ ਜੋੜਾ ਐਪਲ ਬਲੌਸਮ ਸਰਕਲ ਵੱਲ ਜਾਂਦੇ ਰਾਹ ਉੱਤੇ ਚਲਾ ਗਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਇੱਕ ਮਹਿਲਾ ਨੂੰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਵੇਖਿਆ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਤੇ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਗਿਆ।
ਸ਼ੁਰੂ ਵਿੱਚ ਮੌਕੇ ਤੋਂ ਫਰਾਰ ਹੋਇਆ ਮਸ਼ਕੂਕ ਆਖਿਰਕਾਰ ਪੁਲਿਸ ਨੂੰ ਸੈਂਡਫੋਰਡ ਫਾਰਮ ਡਰਾਈਵ ਤੇ ਸਟਾਰਗੇਜ਼ਰ ਡਰਾਈਵ ਤੋਂ ਮਿਲ ਗਿਆ। ਪੁਲਿਸ ਨੇ ਆਖਿਆ ਕਿ ਕਰੂਜ਼ਰ ਵਿੱਚੋਂ ਬਾਹਰ ਆਏ ਪੁਲਿਸ ਅਧਿਕਾਰੀ ਤੇ ਮਸ਼ਕੂਕ ਵਿਚਾਲੇ ਬਹਿਸ ਹੋਈ। ਫਿਰ ਮਸ਼ਕੂਕ ਕਰੂਜ਼ਰ ਵਿੱਚ ਬੈਠ ਕੇ ਫਰਾਰ ਹੋ ਗਿਆ। ਜਾਂਚਕਾਰਾਂ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਕਰੂਜ਼ਰ ਨੂੰ ਰੋਕਣ ਲਈ ਗੱਡੀ ਉੱਤੇ ਗੋਲੀਆਂ ਚਲਾਈਆਂ। ਫਿਰ ਪੁਲਿਸ ਨੂੰ ਖਾਲੀ ਕਰੂਜ਼ਰ ਆਈਡਲਾਈਲਡ ਤੋਂ ਮਿਲਿਆ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਾਈਕਲ ਕਲੇਘੌਰਨ, ਜਿਸ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ, ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਉੱਤੇ ਕਤਲ ਕਰਨ, ਮੋਟਰ ਵ੍ਹੀਕਲ ਦੀ ਚੋਰੀ ਦੇ ਦੋ ਮਾਮਲੇ ਤੇ ਕਈ ਤਰ੍ਹਾਂ ਦੇ ਹਥਿਆਰਾਂ ਸਬੰਧੀ ਚਾਰਜ ਲੱਗੇ ਹਨ। ਸ਼ੁੱਕਰਵਾਰ ਨੂੰ ਕਲੇਘੌਰਨ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਮਲ ਖਹਿਰਾ ਮੁੜ ਕੌਮਾਂਤਰੀ ਵਿਕਾਸ ਮੰਤਰੀ ਦੀ ਪਾਰਲੀਮਾਨੀ ਸਕੱਤਰ ਨਿਯੁਕਤ
ਅਰਥਚਾਰੇ ਦੀ ਮੱਠੀ ਰਫਤਾਰ ਕਾਰਨ ਵਿਆਜ਼ ਦਰਾਂ ਵਿੱਚ ਵਾਧਾ ਹੋਣ ਦੀ ਕੋਈ ਸੰਭਾਵਨਾ ਨਹੀਂ : ਪੋਲੋਜ਼
ਕੰਜ਼ਰਵੇਟਿਵ ਆਗੂ ਸ਼ੀਅਰ ਨੇ ਦਿੱਤਾ ਅਸਤੀਫਾ
ਲਿਬਰਲਾਂ ਨੇ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਬਹਾਲ ਕਰਨ ਦਾ ਲਿਆ ਫੈਸਲਾ
ਮਾਂਟਰੀਅਲ ਦੇ ਘਰ ਵਿੱਚੋਂ ਇੱਕ ਮਹਿਲਾ ਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
ਪਬਲਿਕ ਹਾਈ ਸਕੂਲ ਅਧਿਆਪਕਾਂ ਨੇ ਕੀਤੀ ਹੜਤਾਲ ਅਗਲੇ ਹਫਤੇ ਤੋਂ ਮੁੜ ਗੱਲਬਾਤ ਹੋਣ ਦੇ ਆਸਾਰ
ਬਰੈਂਪਟਨ ਦੇ ਘਰ ਵਿੱਚੋਂ ਮ੍ਰਿਤਕ ਮਿਲੀ ਮਹਿਲਾ ਦਾ ਕੀਤਾ ਗਿਆ ਸੀ ਕਤਲ!
ਨਵੀਂ ਨਾਫਟਾ ਡੀਲ ਦੇ ਅਪਡੇਟ ਕੀਤੇ ਗਏ ਟੈਕਸਟ ਉੱਤੇ ਕੈਨੇਡਾ ਨੇ ਕੀਤੇ ਦਸਤਖ਼ਤ
ਬਰੈਂਪਟਨ ਵਿੱਚ ਘਰੇਲੂ ਹਿੰਸਾ ਦੇ ਵੱਧ ਰਹੇ ਮਾਮਲਿਆਂ ਉੱਤੇ ਸਹੋਤਾ ਨੇ ਪ੍ਰਗਟਾਈ ਚਿੰਤਾ
ਸਸਕੈਚਵਨ ਵਿੱਚ ਕੈਨੇਡੀਅਨ ਪੈਸੇਫਿਕ ਗੱਡੀ ਲੀਹ ਤੋਂ ਉਤਰੀ, ਅੱਗ ਲੱਗਣ ਕਾਰਨ ਹਾਈਵੇਅ ਠੱਪ