Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਟੋਰਾਂਟੋ/ਜੀਟੀਏ

ਨੌਰਥ ਯੌਰਕ ਵਿੱਚ ਡਾਕੇ ਦੌਰਾਨ ਚੱਲੀ ਗੋਲੀ, ਦੋ ਜ਼ਖ਼ਮੀ

November 15, 2019 08:09 AM

ਟੋਰਾਂਟੋ, 14 ਨਵੰਬਰ (ਪੋਸਟ ਬਿਊਰੋ) : ਵੀਰਵਾਰ ਸਵੇਰੇ ਨੌਰਥ ਯੌਰਕ ਵਿੱਚ ਇੱਕ ਕਾਰੋਬਾਰੀ ਅਦਾਰੇ ਵਿੱਚ ਮਾਰੇ ਗਏ ਡਾਕੇ ਦੌਰਾਨ ਦੋ ਵਿਅਕਤੀਆਂ ਨੂੰ ਗੋਲੀ ਲੱਗੀ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।
ਐਲਨੈੱਸ ਸਟਰੀਟ ਤੇ ਮੈਗਨੈਟਿਕ ਡਰਾਈਵਰ ਦੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਇੱਕ ਕੰਪਨੀ ਦੀ ਇਮਾਰਤ ਵਿੱਚ ਸਵੇਰੇ 10:00 ਵਜੇ ਚੱਲੀਆਂ ਗੋਲੀਆਂ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਕੇ ਉੱਤੇ ਪਹੁੰਚਣ ਉੱਤੇ ਅਸੀਂ ਵੇਖਿਆ ਕਿ ਇੱਕ ਮਹਿਲਾ ਨੂੰ ਗੋਲੀ ਲੱਗੀ ਹੋਈ ਸੀ। ਫਾਇਰਫਾਈਟਰਜ਼ ਉਸ ਨੂੰ ਇਮਾਰਤ ਵਿੱਚੋਂ ਬਾਹਰ ਲੈ ਕੇ ਆ ਰਹੇ ਸਨ ਤੇ ਉਸ ਨੂੰ ਫੌਰਨ ਟਰੌਮਾ ਸੈਂਟਰ ਭੇਜਿਆ ਗਿਆ।
ਅਗਲੇਰੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਦੌਰਾਨ ਹੀ ਇੱਕ ਹੋਰ ਵਿਅਕਤੀ ਨੂੰ ਗੋਲੀ ਲੱਗੀ ਸੀ ਤੇ ਉਹ ਆਪਣੇ ਆਪ ਹੀ ਯੌਰਕ ਰੀਜਨ ਦੇ ਹਸਪਤਾਲ ਪਹੁੰਚ ਗਿਆ। ਯੌਰਕ ਪੁਲਿਸ ਦੀ ਮਦਦ ਨਾਲ ਹੁਣ ਉਸ ਵਿਅਕਤੀ ਨੁੰ ਵੀ ਟੋਰਾਂਟੋ ਦੇ ਹੀ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਂਡਰਸ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਇਸ ਗੋਲੀਕਾਂਡ ਨੂੰ ਦੇਖਣ ਤੋਂ ਬਾਅਦ ਦਹਿਲ ਗਿਆ ਤੇ ਲੱਗਦਾ ਹੈ ਕਿ ਉਸ ਨੂੰ ਐਨਜ਼ਾਇਟੀ ਅਟੈਕ ਹੋ ਗਿਆ।
ਜਾਂਚਕਾਰਾਂ ਅਨੁਸਾਰ ਦੋ ਮਸ਼ਕੂਕ ਇਸ ਇਮਾਰਤ ਵਿੱਚ ਪਹੁੰਚੇ ਤੇ ਉਨ੍ਹਾਂ ਕੁੱਝ ਮੰਗ ਕੀਤੀ ਤੇ ਫਿਰ ਗੋਲੀਆਂ ਚਲਾ ਕੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਸਾਂਡਰਸ ਨੇ ਆਖਿਆ ਕਿ ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਾਹਿਰਾ ਤੌਰ ਉੱਤੇ ਨਜ਼ਰ ਆ ਰਿਹਾ ਸੀ ਕਿ ਇਹ ਡਾਕਾ ਹੀ ਸੀ। ਉਨ੍ਹਾਂ ਆਖਿਆ ਕਿ ਇੰਜ ਲੱਗਦਾ ਹੈ ਕਿ ਜਾਣਬੁੱਝ ਕੇ ਇਸ ਕਾਰੋਬਾਰੀ ਅਦਾਰੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਮਸ਼ਕੂਕ ਸਿੱਧਾ ਇਸ ਇਮਾਰਤ ਵਿੱਚ ਹੀ ਪਹੁੰਚੇ। ਅਜੇ ਤੱਕ ਮਸ਼ਕੂਕਾਂ ਦੇ ਸਬੰਧ ਵਿੱਚ ਪੁਲਿਸ ਵੱਲੋਂ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।

 

 

 
Have something to say? Post your comment