Welcome to Canadian Punjabi Post
Follow us on

04

July 2020
ਮਨੋਰੰਜਨ

ਕਿੱਥੇ ਹੈ ਰੀਮਾ ਸੇਨ

November 14, 2019 10:52 PM

ਆਪਣੀ ਅਦਾਕਾਰੀ ਪ੍ਰਤਿਭਾ ਨਾਲ ਰੀਮਾ ਸੇਨ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ ਪਰ ਦੱਖਣੀ ਭਾਰਤ 'ਚ ਕਈ ਫਿਲਮਾਂ ਦਾ ਹਿੱਸਾ ਰਹੀ ਰੀਮਾ ਦਾ ਸਿੱਕਾ ਬਾਲੀਵੁੱਡ 'ਚ ਨਹੀਂ ਚੱਲ ਸਕਿਆ। ਪਿੱਛੇ ਜਿਹੇ 38ਵਾਂ ਜਨਮ ਦਿਨ ਮਨਾਉਣ ਵਾਲੀ ਰੀਮਾ ਨੇ ‘ਮਾਲਮਾਲ ਵੀਕਲੀ', ‘ਜਾਲ-ਦਿ ਟ੍ਰੈਪ' ਅਤੇ ‘ਗੈਂਗਸ ਆਫ ਵਾਸੇਪੁਰ' ਆਦਿ ਸਿਰਫ ਅੱਠ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਹਿੰਦੀ ਫਿਲਮਾਂ 'ਚ ਸਫਲਤਾ ਨਾ ਮਿਲਣ 'ਤੇ ਉਸ ਨੇ ਇੰਡਸਟਰੀ ਛੱਡ ਦਿੱਤੀ ਸੀ ਅਤੇ ਘਰ ਸੰਭਾਲ ਲਿਆ। ਕੋਲਕਾਤਾ 'ਚ ਜੰਮੀ ਰੀਮਾ ਆਪਣੀ ਸਕੂਲਿੰਗ ਖਤਮ ਕਰਨ ਤੋਂ ਬਾਅਦ ਪਰਿਵਾਰ ਨਾਲ ਮੁੰਬਈ ਸ਼ਿਫਟ ਹੋ ਗਈ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਰੀਮਾ ਨੇ ਸ਼ੁਰੂ ਦੇ ਦੌਰ 'ਚ ਕਈ ਕੰਪਨੀਆਂ ਲਈ ਵਿਗਿਆਪਨ ਵੀ ਕੀਤੇ। ਇਸ ਤੋਂ ਬਾਅਦ ਉਸ ਨੇ ਤੇਲਗੂ ਫਿਲਮਾਂ 'ਚ ਕੰਮ ਸ਼ੁਰੂ ਕਰ ਦਿੱਤਾ। ਰੀਮਾ ਦੀ ਪਹਿਲੀ ਫਿਲਮ ‘ਚਿਤਰਨ' ਸੀ ਜੋ ਸੁਪਰ-ਡੁੱਪਰ ਹਿੱਟ ਹੋਈ ਸੀ। ਇਸ 'ਚ ਰੀਮਾ ਨੇ ਉਦੇਯ ਕਿਰਨ ਦੇ ਆਪੋਜ਼ਿਟ ਕੰਮ ਕੀਤਾ ਸੀ।
ਫਿਲਮ ‘ਹਮ ਹੋ ਗਏ ਆਪਕੇ' ਨਾਲ ਉਸ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ। ਉਸ ਨੂੰ ਆਪਣੀ ਐਕਟਿੰਗ ਲਈ ਕਈ ਵਾਰ ਤਾਰੀਫਾਂ ਮਿਲੀਆਂ, ਪਰ ਇਹ ਤਾਰੀਫਾਂ ਉਸ ਦੇ ਕਰੀਅਰ ਨੂੰ ਰਫਤਾਰ ਦੇਣ ਲਈ ਚੰਗੀਆਂ ਫਿਲਮਾਂ ਉਸ ਦੀ ਝੋਲੀ ਵਿੱਚ ਨਹੀਂ ਪਾ ਸਕੀਆਂ। ਵਿਚਕਾਰ ਹੀ ਉਸ ਨੂੰ ਕੁੁਝ ਅੰਗ ਪ੍ਰਦਰਸ਼ਕ ਫੋਟੋਸ਼ੂੁਟ ਬਾਰੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2012 ਵਿੱਚ ਆਈ ਉਸ ਦੀ ਆਖਰੀ ਹਿੰਦੀ ਫਿਲਮ ‘ਗੈਂਗਸ ਆਫ ਵਾਲੇਪੁਰ' ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਵਿੱਚ ਸ਼ਾਮਲ ਸਾਰੇ ਕਲਾਕਾਰਾਂ ਨੇ ਸ਼ਾਨਦਾਰ ਕੰਮ ਕੀਤਾ ਸੀ। ਭਾਵੇਂ ਇਸ ਫਿਲਮ ਤੋਂ ਬਾਅਦ ਰੀਮਾ ਨੇ ਇੱਕ ਬਿਜ਼ਨੈਸਮੈਨ ਸ਼ਿਵ ਕਰਨ ਸਿੰਘ ਨਾਲ ਵਿਆਹ ਕਰ ਲਿਆ ਤੇ ਬਾਲੀਵੁੱਡ ਤੋਂ ਦੂਰ ਆਪਣਾ ਘਰ ਵਸਾ ਚੁੱਕੀ ਹੈ।

Have something to say? Post your comment