ਸਮੱਗਰੀ-ਗਵਾਰ ਫਲੀ 250 ਗਰਾਮ, ਆਲੂ ਇੱਕ, ਟਮਾਟਰ ਇੱਕ, ਰਾਈ ਅੱਧਾ ਵੱਡਾ ਚਮਚ, ਹਲਦੀ ਪਾਊਡਰ ਅੱਧਾ ਵੱਡਾ ਚਮਚ, ਨਮਕ ਸਵਾਦ ਅਨੁਸਾਰ, ਬੇਸਰ ਮਸਾਲਾ ਅੱਧਾ ਵੱਡਾ ਚਮਚ।
ਵਿਧੀ-ਬੇਸਰ ਮਸਾਲਾ ਬਣਾਉਣ ਲਈ ਬਰਾਬਰ ਮਾਤਰਾ ਵਿੱਚ ਸਰ੍ਹੋਂ ਦਾ ਪੇਸਟ ਅਤੇ ਲਸਣ ਸਰ੍ਹੋਂ ਦੇ ਤੇਲ ਨੂੰ ਭੁੰਨ ਲਓ। ਗਵਾਰ ਫਲੀ ਅਤੇ ਆਲੂ ਛਿੱਲ ਕੇ ਕੱਟ ਲਓ। ਇਨ੍ਹਾਂ ਪੰਜ-10 ਮਿੰਟ ਤੱਕ ਉਬਾਲੋ। ਪੈਨ ਵਿੱਚ ਸਰ੍ਹੋਂ ਦਾ ਤੇਲ ਗਰਮ ਕਰ ਕੇ ਰਾਈ ਤੜਕਾਓ। ਇਸ ਵਿੱਚ ਉਬਲੀ ਹੋਈ ਗਵਾਰ ਫਲੀ, ਆਲੂ, ਹਲਦੀ ਅਤੇ ਨਮਕ ਮਿਲਾ ਕੇ ਪੰਜ ਮਿੰਟ ਤੱਕ ਢੱਕ ਕੇ ਪਕਾਓ। ਫਿਰ ਬੇਸਰ ਮਸਾਲਾ ਪਾਓ ਅਤੇ ਢੱਕ ਕੇ ਪਕਾਓ। ਉਪਰੋਂ ਕੱਟਿਆ ਹੋਇਆ ਹਰਾ ਧਨੀਆ ਪਾ ਕੇ ਰੋਟੀ ਜਾਂ ਚੌਲਾਂ ਨਾਲ ਪਰੋਸੋ।