Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਮਨੋਰੰਜਨ

ਸਕੂਲ ਜਾਣ ਤੋਂ ਬਚਣ ਲਈ ਘੜੀ ਦਾ ਅਲਾਰਮ ਚੇਂਜ ਕਰ ਦਿੰਦਾ ਸੀ : ਸੂਰਜ ਪੰਚੋਲੀ

November 13, 2019 08:50 AM

‘ਹੀਰੋ’ ਫੇਮ ਸੂਰਜ ਪੰਚੋਲੀ ਦੀ ਦੂਸਰੀ ਫਿਲਮ ‘ਸੈਟੇਲਾਈਟ ਸ਼ੰਕਰ’ ਰਿਲੀਜ ਹੋ ਗਈ ਹੈ। ਇਸ ਫਿਲਮ ਦੀ ਨੱਬੇ ਤੋਂ 95 ਫੀਸਦੀ ਸ਼ੂਟਿੰਗ ਲੋਕਲ ਟਰਾਂਸਪੋਰਟ ਵਿੱਚ ਕੀਤੀ ਗਈ ਹੈ। ਇਸ ਮੁਲਾਕਾਤ ਵਿੱਚ ਉਸ ਨਾਲ ਪ੍ਰੋਫੈਸ਼ਨਲ ਅਤੇ ਪ੍ਰਸਨਲ ਲਾਈਫ 'ਤੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ‘ਸੈਟੇਲਾਈਟ ਸ਼ੰਕਰ’ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ?
- ‘ਸੈਟੇਲਾਈਟ ਸ਼ੰਕਰ’ ਫਿਲਮ ਇਸ ਲਈ ਸਪੈਸ਼ਲ ਹੈ ਕਿ ਇਸ ਦੀ ਸਕ੍ਰਿਪਟ ਹੀ ਵਿਨਰ ਹੈ। ਪਹਿਲੀ ਵਾਰ ਜਦ ਇਸ ਦਾ ਨਰੇਸ਼ਨ ਸੁਣਿਆ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਤਿੰਨ ਘੰਟੇ ਦਾ ਨਰੇਸ਼ਨ ਇੰਝ ਲੱਗਾ ਕਿ ਅੱਧੇ ਘੰਟੇ ਦਾ ਹੈ, ਉਸ ਵਿੱਚ ਇੰਨਾ ਇਨਵਾਲਵ ਹੋ ਗਿਆ ਸੀ। ‘ਸੈਟੇਲਾਈਟ ਸ਼ੰਕਰ' ਇੱਕ ਸੋਲਜ਼ਰ ਦੇ ਬਾਰੇ ਹੈ। ਇੱਕ ਜਵਾਨ, ਜੋ ਕਸ਼ਮੀਰ ਵਿੱਚ ਆਪਣੀ ਬਟਾਲੀਅਨ ਵਿੱਚ ਸਭ ਤੋਂ ਯੰਗ ਹੈ, ਇੰਟਰਟੇਨਰ ਵੀ ਹੈ। ਕੋਈ ਸੈਡ ਹੈ ਤਾਂ ਉਸ ਨੂੰ ਹੈਪੀ ਬਣਾਉਂਦਾ ਹੈ। ਉਸ ਨੂੰ ਸਭ ਸੈਟੇਲਾਈਟ ਬੁਲਾਉਂਦੇ ਹਨ।
* ਫਿਲਮ ਦੀ ਸ਼ੂਟਿੰਗ ਕਿੱਥੇ-ਕਿੱਥੇ ਕੀਤੀ ਗਈ ਹੈ?
-ਰੀਅਲ ਲੋਕੇਸ਼ਨ 'ਤੇ ਪੂਰੀ ਫਿਲਮ ਸ਼ੂਟ ਕੀਤੀ ਗਈ ਹੈ। ਬਸ, ਟਰੱਕ, ਟਰੈਕਟਰ, ਸਾਰੇ ਲੋਕਲ ਟਰਾਂਸਪੋਰਟ ਵਿੱਚ ਸ਼ੂਟਿੰਗ ਕੀਤੀ ਗਈ ਹੈ। ਹਿਮਾਚਲ ਤੋਂ ਕੰਨਿਆ ਕੁਮਾਰੀ ਤੱਕ ਪਹੁੰਚਦੇ ਹਾਂ। 90 ਤੋਂ 95 ਫੀਸਦੀ ਬਾਇ ਰੋਡ ਸ਼ੂਟਿੰਗ ਕੀਤੀ ਗਈ ਹੈ। ਸੋਲਜਰ ਦੇ ਸਫਰ ਦੌਰਾਨ ਕਾਫੀ ਪ੍ਰਬਾਲਮ ਆਉਂਦੀਆਂ ਹਨ। ਉਨ੍ਹਾਂ ਨੂੰ ਸਾਲਵ ਕਰਦੇ ਉਹ ਘਰ ਪਹੁੰਚਦਾ ਹੈ। ਤਦ ਪ੍ਰਾਬਲਮ ਵਿੱਚ ਫਸ ਜਾਂਦਾ ਹੈ, ਕਿਉਂਕਿ ਘਰ ਆਉਣ-ਜਾਣ ਵਿੱਚ ਉਸ ਨੂੰ ਛੇ ਦਿਨ ਲੱਗਦੇ ਹਨ। ਜਦ ਤੱਕ ਮਾਂ ਕੋਲ ਪਹੁੰਚਦਾ ਹੈ, ਤਦ ਤੱਕ ਉਸ ਨੂੰ ਛੇ ਦਿਨ ਬੀਤ ਚੁੱਕੇ ਹੁੰਦੇ ਹਨ। ਤਿੰਨ ਦਿਨ ਵਾਪਸੀ ਦੀ ਜਰਨੀ ਉਹ ਕਿਵੇਂ ਇੱਕ ਦਿਨ ਵਿੱਚ ਕੰਪਲੀਟ ਕਰੇਗਾ। ਉਸ ਦੇ ਸਾਹਮਣੇ ਇਹ ਚੁਣੌਤੀ ਆਉਂਦੀ ਹੈ, ਕਿਉਂਕਿ ਸੋਲਜਰ ਨੂੰ ਇੰਨੀ ਸਹੂਲਤ ਨਹੀਂ ਹੁੰਦੀ ਹੈ ਕਿ ਉਹ ਫਲਾਈਟ ਬੁੱਕ ਕਰ ਕੇ ਚਲਾ ਜਾਏ।
* ਰੀਅਲ ਲੋਕੇਸ਼ਨ 'ਤੇ ਸ਼ੂਟਿੰਗ ਕਰਨ ਵਿੱਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਈਆਂ?
- ਸ਼ੂਟ ਦੇ ਦੌਰਾਨ ਸਭ ਦਿੱਕਤਾਂ ਸਾਹਮਣੇ ਆਈਆਂ। ਕਟ ਬਹੁਤ ਹੁੰਦੇ ਸਨ, ਕਿਉਂਕਿ ਕਰਾਊਡ ਕੰਟਰੋਲ ਕਰਨਾ ਬਹੁਤ ਮੁਸ਼ਕਲ ਸੀ। ਸੈਟ 'ਤੇ ਆਪਣੀ ਟੀਮ ਹੁੰਦੀ ਹੈ, ਉਨ੍ਹਾਂ ਨੂੰ ਜਿਹੋ ਜਿਹਾ ਦਿਸ਼ਾ-ਨਿਰਦੇਸ਼ ਮਿਲਦਾ ਹੈ ਉਹ ਉਵੇਂ ਹੀ ਕਰਦੇ ਸਨ। ਰੀਅਲ ਲੋਕੇਸ਼ਨ 'ਤੇ ਕਦੇ ਬਾਰਿਸ਼, ਕਦੇ ਲਾਈਟ ਚੇਂਜ ਹੁੰਦੀ ਹੈ, ਪਬਲਿਕ ਕੰਟਰੋਲ ਕਰਨਾ ਵੀ ਮੁਸ਼ਕਲ ਸੀ, ਉਨ੍ਹਾਂ ਨੂੰ ਸਾਈਡ ਵੀ ਕਰ ਦਿੱਤਾ ਜਾਏ ਤਾਂ ਉਨ੍ਹਾਂ ਦੀ ਆਵਾਜ਼ ਮਾਈਕ ਵਿੱਚ ਆਉਂਦੀ ਸੀ।
* ਸਲਮਾਨ ਖਾਨ ਦੇ ਨਾਲ ਤੁਹਾਡੀ ਕਿਹੋ ਜਿਹੀ ਬਾਂਡਿੰਗ ਹੈ?
-ਬਹੁਤ ਵਧੀਆ ਬਾਂਡਿੰਗ ਹੈ। ਸਭ ਲੋਕ ਉਨ੍ਹਾਂ ਨੂੰ ਭਾਈ ਕਹਿ ਕੇ ਬੁਲਾਉਂਦੇ ਹਨ, ਪਰ ਮੈਂ ਉਨ੍ਹਾਂ ਨੂੰ ਸਲਮਾਨ ਸਰ ਬੋਲਦਾ ਹਾਂ। ਉਹ ਮੇਰੇ ਮੈਂਟਰ ਹਨ। ਮੈਂ ਆਪਣੇ ਕੰਮ ਨਾਲ ਜਿੰਨਾ ਮਾਂ-ਬਾਪ ਨੂੰ ਖੁਸ਼ ਕਰਨਾ ਹੈ, ਉਸ ਤੋਂ ਕਿਤੇ ਜ਼ਿਆਦਾ ਸਲਮਾਨ ਸਰ ਨੂੰ ਖੁਸ਼ ਕਰਨਾ ਹੈ। ਜੇ ਸਰ ਨੇ ਮੈਨੂੰ ਚਾਂਸ ਦਿੱਤਾ ਹੈ, ਤਦ ਉਸ ਨੂੰ ਯੂਟੀਲਾਈਜ਼ ਕਰਨਾ ਹੈ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਦਿਵਾਉਣਾ ਕਿ ਮੈਂ ਗਲਤ ਬੰਦੇ ਨੂੰ ਚਾਂਸ ਦੇ ਦਿੱਤਾ।
* ਤੁਸੀਂ ਮੰਮੀ-ਪਾਪਾ ਵਿੱਚ ਸਭ ਤੋਂ ਜ਼ਿਆਦਾ ਕਿਸ ਦੇ ਕਰੀਬ ਹੋ?
- ਮੰਮੀ ਦੇ ਕਾਫੀ ਜ਼ਿਆਦਾ ਕਰੀਬ ਹਾਂ। ਕਹਿੰਦੇ ਵੀ ਹਨ ਕਿ ਬੇਟਾ ਛੋਟਾ ਹੁੰਦਾ ਹੈ ਤਾਂ ਮਾਂ ਦੇ ਕਰੀਬ ਹੁੰਦਾ ਹੈ ਅਤੇ ਬੇਟੀ ਛੋਟੀ ਹੁੰਦੀ ਹੈ ਤਾਂ ਪਿਤਾ ਦੇ ਜ਼ਿਆਦਾ ਕਰੀਬ ਹੁੰਦੀ ਹੈ। ਮੈਂ ਆਪਣਾ ਜ਼ਿਆਦਾ ਟਾਈਮ ਮੰਮੀ ਦੇ ਨਾਲ ਬਿਤਾਇਆ ਹੈ। ਉਹ ਬਹੁਤ ਸਿੰਪਲ ਲੇਡੀ ਹੈ। ਅੱਜ ਵੀ ਸਵੇਰੇ ਪੰਜ ਵਜੇ ਉਠ ਕੇ ਸਾਰਿਆਂ ਦੇ ਲਈ ਖਾਣਾ ਬਣਾਉਂਦੀ ਹੈ। ਉਨ੍ਹਾਂ ਨੂੰ ਕੁਕਿੰਗ ਦਾ ਬਹੁਤ ਸ਼ੌਕ ਹੈ। ਉਹ ਹੈਦਰਾਬਾਦ ਤੋਂ ਹਨ, ਉਨ੍ਹਾਂ ਦੇ ਹੱਥ ਦਾ ਖਾਣਾ ਲਾਜਵਾਬ ਬਣਦਾ ਹੈ।
* ਬਚਪਨ ਵਿੱਚ ਕਿਸ ਤੋਂ ਜ਼ਿਆਦਾ ਡਰਦੇ ਸੀ; ਮੰਮੀ ਜਾਂ ਪਾਪਾ ਤੋਂ?
- ਮੰਮੀ ਤੋਂ ਬਹੁਤ ਡਰਦਾ ਸੀ, ਕਿਉਂਕਿ ਮੰਮੀ ਦੀ ਇਨਵਾਲਵਮੈਂਟ ਮੇਰੀ ਪੜ੍ਹਾਈ ਵਿੱਚ ਸੀ, ਸਕੂਲਿੰਗ, ਟਿਊਸ਼ਨ ਵਿੱਚ ਮੈਂ ਜ਼ਿਆਦਾ ਡਰਦਾ ਸੀ। ਜਦ ਮੈਨੂੰ ਦੋ ਥੱਪੜ ਮਾਰਨ ਲਈ ਮੰਮੀ ਮੇਰੇ ਪਿੱਛੇ ਦੌੜਦੀ ਤਾਂ ਮੈਂ ਡੈਡੀ ਦੇ ਪਿੱਛੇ ਛੁਪ ਜਾਂਦਾ ਸੀ। ਮੈਂ ਸਕੂਲ ਜਾਣ ਤੋਂ ਪਹਿਲਾਂ ਅਲਾਰਮ ਚੇਂਜ ਕਰ ਦਿੰਦਾ ਸੀ, ਕਿਉਂਕਿ ਸਭ ਲੇਟ ਉਠਣ ਤੇ ਸਕੂਲ ਵਿੱਚ ਮੇਰੀ ਐਂਟਰੀ ਨਾ ਹੋਵੇ। ਸਕੂਲ ਨਾ ਜਾਣ ਦੇ ਲਈ ਬਹੁਤ ਸਾਰੇ ਬਹਾਨੇ ਬਣਾਉਂਦਾ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ