Welcome to Canadian Punjabi Post
Follow us on

18

April 2021
ਖੇਡਾਂ

ਭਾਰਤ ਨੂੰ ਰਿਕਾਰਡ 15ਵਾਂ ਓਲੰਪਿਕ ਕੋਟਾ ਮਿਲ ਗਿਆ

November 12, 2019 07:46 AM

* ਤੋਮਰ, ਅੰਗਦ ਤੇ ਮੇਰਾਜ ਨੇ ਕੀਤਾ ਕਮਾਲ


ਦੋਹਾ, 11 ਨਵੰਬਰ (ਪੋਸਟ ਬਿਊਰੋ)- ਅੰਗਦ ਵੀਰ ਸਿੰਘ ਬਾਜਵਾ ਤੇ ਮੇਰਾਜ ਅਹਿਮਦ ਨੇ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਰਹਿ ਕੇ ਅਤੇ ਨੌਜਵਾਨ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੀ 50 ਮੀਟਰ ਥ੍ਰੀ ਪੁਜ਼ੀਸ਼ਨ ਵਿੱਚ ਕਾਂਸੀ ਤਮਗਾ ਜਿੱਤ ਕੇ ਬੀਤੇ ਐਤਵਾਰ ਨੂੰ 14ਵੀਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਤਿੰਨ ਓਲੰਪਿਕ ਕੋਟੇ ਦਿਵਾਏ ਹਨ। ਇਨ੍ਹਾਂ ਨਿਸ਼ਾਨੇਬਾਜ਼ਾਂ ਦੇ ਤਮਗੇ ਜਿੱਤਣ ਨਾਲ ਟੋਕੀਓ ਓਲੰਪਿਕ 2020 ਲਈ ਭਾਰਤੀ ਨਿਸ਼ਾਨੇਬਾਜ਼ਾਂ ਨੇ ਰਿਕਾਰਡ 15 ਕੋਟਾ ਸਥਾਨ ਹਾਸਲ ਕਰ ਲਏ ਹਨ।
ਲੰਡਨ ਓਲੰਪਿਕ 2012 ਵਿੱਚ ਭਾਰਤ ਦੇ 11 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ, ਜਦ ਕਿ ਰੀਓ ਓਲੰਪਿਕ 2016 ਵਿੱਚ 12 ਭਾਰਤੀ ਨਿਸ਼ਾਨੇਬਾਜ਼ ਉਤਰੇ ਸਨ। ਇਥੇ ਲੁਸੈਨ ਨਿਸ਼ਾਨੇਬਾਜ਼ੀ ਕੰਪਲੈਕਸ ਵਿੱਚ ਸਕੀਟ ਮੁਕਾਬਲੇ ਦੇ ਫਾਈਨਲ ਵਿੱਚ ਦੋਵੇਂ ਭਾਰਤੀ ਖਿਡਾਰੀ 56 ਅੰਕਾਂ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਸਨ, ਜਿਸ ਤੋਂ ਬਾਅਦ ਜੇਤੂ ਦਾ ਫੈਸਲਾ ਸ਼ੂਟਆਫ ਵਿੱਚ ਹੋਇਆ। ਅੰਗਦ ਨੇ ਸ਼ੂਟਆਫ ਵਿੱਚ ਮੇਰਾਜ ਨੂੰ ਪੰਜ-ਛੇ ਨਾਲ ਪਛਾੜ ਦਿੱਤਾ।
ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਖਾਰਗੌਨ ਜ਼ਿਲੇ ਦੇ ਰਤਨਪੁਰ ਪਿੰਡ ਦੇ ਇਸ 18 ਸਾਲਾ ਨੌਜਵਾਨ ਨਿਸ਼ਾਨੇਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂਅ ਰੋਸ਼ਨ ਕਰ ਦਿੱਤਾ। ਐਸ਼ਵਰਿਆ ਦੀ ਸੀਨੀਅਰ ਪੱਧਰ 'ਤੇ ਇਹ ਪਹਿਲੀ ਵੱਡੀ ਪ੍ਰਤੀਯੋਗਤਾ ਸੀ। ਉਹ ਇਸ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤ ਚੁੱਕਾ ਹੈ, ਜਿਸ ਵਿੱਚ ਉਸ ਨੇ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ ਸੀ। ਉਹ ਏਸ਼ੀਆ ਵਿੱਚ ਜੂਨੀਅਰ ਪੱਧਰ 'ਤੇ ਵੀ ਜਿੱਤ ਚੁੱਕਾ ਹੈ, ਜਿੱਥੇ ਉਸ ਨੇ ਸੰਜੀਵ ਰਾਜਪੂਤ ਵਰਗੇ ਤਜਰਬੇਕਾਰ ਨਿਸ਼ਾਨੇਬਾਜ਼ ਨੂੰ ਹਰਾਇਆ ਸੀ। ਐਸ਼ਵਰਿਆ ਨੇ 120 ਸ਼ਾਟ ਦੇ ਕੁਆਲੀਫਿਕੇਸ਼ਨ ਵਿੱਚ 1168 ਦਾ ਸਕੋਰ ਕੀਤਾ ਤੇ 8 ਨਿਸ਼ਾਨੇਬਾਜ਼ਾਂ ਵਿੱਚ ਰਹਿੰਦੇ ਹੋਏ 45 ਸ਼ਾਟ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਉਸ ਨੇ 4491 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ। ਵਿਅਕਤੀਗਤ ਕਾਂਸੀ ਦੇ ਨਾਲ ਐਸ਼ਵਰਿਆ ਨੇ ਚੈਨ ਸਿੰਘ (1155) ਤੇ ਪਾਰੁਲ ਕੁਮਾਰ (1154) ਨਾਲ ਟੀਮ ਪ੍ਰਤੀਯੋਗਤਾ ਦਾ ਵੀ ਕਾਂਸੀ ਤਮਗਾ ਜਿੱਤਿਆ।

 

Have something to say? Post your comment