Welcome to Canadian Punjabi Post
Follow us on

19

February 2020
ਕੈਨੇਡਾ

ਬਰੈਂਪਟਨ ਦੇ ਘਰ ਵਿੱਚ ਮ੍ਰਿਤਕ ਪਾਏ ਗਏ ਦੋ ਬੱਚਿਆਂ ਦੇ ਪਿਤਾ ਖਿਲਾਫ ਲੱਗੇ ਕਤਲ ਦੇ ਚਾਰਜ

November 08, 2019 05:33 AM

ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ) : ਬੁੱਧਵਾਰ ਦੇਰ ਰਾਤ ਬਰੈਂਪਟਨ, ਓਨਟਾਰੀਓ ਦੇ ਇੱਕ ਘਰ ਵਿੱਚ ਨੌਂ ਸਾਲਾ ਤੇ 12 ਸਾਲਾ ਲੜਕਿਆਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਬੱਚਿਆਂ ਦੇ 52 ਸਾਲਾ ਪਿਤਾ ਨੂੰ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਰਾਤੀਂ 11:00 ਵਜੇ ਘਰ ਤੋਂ ਮੈਡੀਕਲ ਮਦਦ ਦੀ ਮਿਲੀ ਕਾਲ ਤੋਂ ਬਾਅਦ ਐਮਰਜੰਸੀ ਅਮਲਾ ਹਿਬਰਟਨ ਕ੍ਰੀਸੈਂਟ, ਜੋ ਕਿ ਸੈਂਡਲਵੁੱਡ ਪਾਰਕਵੇਅ ਵੈਸਟ ਤੇ ਕ੍ਰੈਡਿਟਵਿਊ ਰੋਡ ਉੱਤੇ ਸਥਿਤ ਹੈ, ਉੱਤੇ ਸਥਿਤ ਘਰ ਵਿੱਚ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਉੱਤੇ ਪਹੁੰਚਣ ਉਪਰੰਤ ਉਨ੍ਹਾਂ ਦੋ ਬੱਚਿਆਂ ਨੂੰ ਵੇਖਿਆ, ਜਿਨ੍ਹਾਂ ਨੂੰ ਕੋਈ ਸੱਟ ਫੇਟ ਨਹੀਂ ਸੀ ਲੱਗੀ ਪਰ ਉਨ੍ਹਾਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਜਾਂਚਕਾਰਾਂ ਨੇ ਬੱਚਿਆਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਦੋਸਤਾਂ ਤੇ ਗੁਆਂਢੀਆਂ ਦੇ ਦੱਸਣ ਮੁਤਾਬਕ ਬੱਚਿਆਂ ਵਿੱਚੋਂ ਇੱਕ 12 ਸਾਲਾ ਜੌਨਾਥਨ ਤੇ ਦੂਜਾ 9 ਸਾਲਾ ਨਿਕੋਲਸ ਬਾਸਤੀਦਾਸ ਸੀ।
ਵੀਰਵਾਰ ਦੁਪਹਿਰ ਨੂੰ ਪੀਲ ਰੀਜਨਲ ਪੁਲਿਸ ਦੀ ਕਾਂਸਟੇਬਲ ਹੈਦਰ ਕੈਨਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਕੇ ਉੱਤੇ ਪਹੁੰਚਣ ਉਪਰੰਤ ਬੱਚਿਆਂ ਨੂੰ ਕੋਈ ਸੱਟ ਨਾ ਲੱਗੀ ਵੇਖ ਕੇ ਇਹ ਨਹੀਂ ਸੀ ਲੱਗ ਰਿਹਾ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ ਪਰ ਬਾਅਦ ਵਿੱਚ ਇਹ ਮੌਤਾਂ ਸ਼ੱਕੀ ਨਜ਼ਰ ਆਉਣ ਲੱਗੀਆਂ। ਫਿਰ ਕੌਰੋਨਰ ਦੇ ਆਉਣ ਤੋਂ ਬਾਅਦ ਤਾਂ ਇਨ੍ਹਾਂ ਮੌਤਾਂ ਦੇ ਸ਼ੱਕੀ ਹੋਣ ਦੀ ਪੁਸ਼ਟੀ ਹੀ ਹੋ ਗਈ। ਇਸ ਤੋਂ ਬਾਅਦ ਹੀ ਹੋਮੀਸਾਈਡ ਤੇ ਲਾਪਤਾ ਵਿਅਕਤੀਆਂ ਸਬੰਧੀ ਬਿਊਰੋ ਨੂੰ ਜਾਣਕਾਰੀ ਦਿੱਤੀ ਗਈ ਤੇ ਜਾਂਚ ਸਾਡੇ ਹੱਥ ਆ ਗਈ।
ਅਧਿਕਾਰੀਆਂ ਵੱਲੋਂ ਹਾਲ ਦੀ ਘੜੀ ਬੱਚਿਆਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੈਨਨ ਨੇ ਆਖਿਆ ਕਿ ਅਜੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਜਿੱਥੋਂ ਤੱਕ ਮੌਤ ਦੇ ਕਾਰਨਾਂ ਬਾਰੇ ਪਤਾ ਲਾਉਣ ਦੀ ਗੱਲ ਹੈ ਤਾਂ ਉਸ ਬਾਰੇ ਅਜੇ ਅਸੀਂ ਕੁੱਝ ਨਹੀਂ ਆਖ ਸਕਦੇ। ਕੈਨਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੱਚਿਆਂ ਦੇ ਪਿਤਾ ਐਡਵਿਨ ਬਾਸਤੀਦਾਸ ਖਿਲਾਫ ਚਾਰਜ ਲਾਏ ਗਏ ਹਨ। ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਕੈਨਨ ਨੇ ਇਹ ਵੀ ਦੱਸਿਆ ਕਿ ਜਾਂਚਕਾਰ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਕਰ ਰਹੇ।
ਉਨ੍ਹਾਂ ਆਖਿਆ ਕਿ ਪੁੱਛਗਿੱਛ ਤੋਂ ਬਾਅਦ ਜਾਂਚਕਾਰ ਉਸ ਮੁਕਾਮ ਉੱਤੇ ਪਹੁੰਚ ਗਏ ਹਨ ਜਿੱਥੇ ਉਨ੍ਹਾਂ ਵੱਲੋਂ ਫਰਸਟ ਡਿਗਰੀ ਮਰਡਰ ਲਈ ਕਿਸੇ ਨੂੰ ਚਾਰਜ ਕੀਤਾ ਜਾ ਸਕੇ। ਹਾਲਾਂਕਿ ਕੈਨਨ ਨੇ ਦੱਸਿਆ ਕਿ 911 ਉੱਤੇ ਕਾਲ ਘਰ ਦੇ ਅੰਦਰੋਂ ਹੀ ਕੀਤੀ ਗਈ ਸੀ ਪਰ ਉਹ ਇਹ ਨਹੀਂ ਦੱਸ ਪਾਈ ਕਿ ਉਹ ਕਾਲ ਕਿਸ ਨੇ ਕੀਤੀ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਨਟਾਰੀਓ ਵਿਧਾਨਸਭਾ ਦੀ ਕਾਰਵਾਈ ਮੁੜ ਸੁ਼ਰੂ, ਅਧਿਆਪਕ ਪ੍ਰੋਵਿੰਸ ਪੱਧਰੀ ਹੜਤਾਲ ਲਈ ਤਿਆਰ
ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ
ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ
ਕੋਰੋਨਾਵਾਇਰਸ ਦੇ ਕੇਸਾਂ ਵਿੱਚ ਰਾਤੋ ਰਾਤ ਹੋਇਆ ਵਾਧਾ
ਇਕ ਹੋਰ ਚਾਰਟਰਡ ਜਹਾਜ਼ ਚੀਨ ਤੋਂ ਕੈਨੇਡੀਅਨਾਂ ਨੂੰ ਲੈ ਕੇ ਵਤਨ ਪਰਤਿਆ
ਅਜੇ ਵੀ ਸੰਸਾਰ ਵਿੱਚ ਹਿੰਸਾ ਦਾ ਹੈ ਜ਼ੋਰ : ਟਰੂਡੋ
ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰਿਆ, 70 ਵਿੱਚੋਂ 62 ਸੀਟਾਂ ਉੱਤੇ ਕਾਬਜ਼
ਇੱਕ ਵਾਰੀ ਫਿਰ ਫੈਡਰਲ ਐਥਿਕਸ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਏ ਟਰੂਡੋ
ਕੈਨੇਡਾ ਲਈ ਅਮਰੀਕਾ ਦੀ ਨਵੀਂ ਅੰਬੈਸਡਰ ਹੋਵੇਗੀ ਐਲਡੋਨਾ ਜ਼ੀ.ਵੌਸ