Welcome to Canadian Punjabi Post
Follow us on

26

May 2020
ਅੰਤਰਰਾਸ਼ਟਰੀ

ਟਰੰਪ ਦੇ ਰਾਜ 'ਚ ਭਾਰਤੀਆਂ ਦੀਆਂ ਅਰਜ਼ੀਆਂ ਵੱਧ ਰੱਦ ਹੋਈਆਂ

November 07, 2019 10:37 PM

ਵਾਸ਼ਿਗਟਨ, 7 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਦੀਆਂ ਸਖਤ ਇਮੀਗੇਸ਼ਨ ਨੀਤੀਆਂ ਕਾਰਨ ਭਾਰਤੀ ਆਈ ਟੀ ਕੰਪਨੀਆਂ ਦੇ ਐਚ-1 ਬੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਕੇਸ ਕਾਫੀ ਵੱਧ ਗਏ ਹਨ। ਇਹ ਵੀਜ਼ਾ ਭਾਰਤੀ ਆਈ ਟੀ ਪੇਸ਼ੇਵਰਾਂ ਵਿੱਚ ਕਾਫੀ ਮਸ਼ੂਹਰ ਹੈ।
ਥਿੰਕ ਟੈਂਕ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਾ ਪਾਲਿਸੀ ਦੇ ਮੁਤਾਬਕ ਇਸ ਸਾਲ ਭਾਰਤੀ ਆਈ ਟੀ ਪੇਸ਼ੇਵਰਾਂ ਦੇ ਐਚ-1 ਬੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਕੇਸਾਂ 'ਚ ਚਾਰ ਗੁਣਾ ਵਾਧਾ ਹੋਇਆ ਹੈ। ਸਾਲ 2015 'ਚ ਭਾਰਤੀਆਂ ਦੇ ਸਿਰਫ ਛੇ ਫੀਸਦੀ ਕੇਸ ਰੱਦ ਹੋਏ ਸਨ, ਪਰ ਇਹ ਦਰ ਮੌਜੂਦਾ ਵਿੱਤ ਸਾਲ ਦੀ ਤੀਜੀ ਤਿਮਾਹੀ 'ਚ ਵਧ ਕੇ 24 ਫੀਸਦੀ ਹੋ ਗਈ ਹੈ। ਵੀਜ਼ਾ ਕੇਸਾਂ ਨੂੰ ਦੇਖਣ ਵਾਲੇ ਵਿਭਾਗ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ ਐਸ ਸੀ ਆਈ ਐਸ) ਦੇ ਅੰਕੜਿਆਂ ਦਾ ਅਧਿਐਨ ਕਰਨ ਮਗਰੋਂ ਥਿੰਕ ਟੈਂਕ ਇਸ ਨਤੀਜੇ 'ਤੇ ਪਹੁੰਚਿਆ ਹੈਲ। ਅਮਰੀਕਾ ਵਿੱਚ ਚੱਲਦੀਆਂ ਭਾਰਤੀ ਆਈ ਟੀ ਕੰਪਨੀਆਂ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਟੇਕ ਮਹਿੰਦਰਾ, ਟਾਟਾ ਕੰਸਲੈਂਸੀ, ਵਿਪਰੋ ਅਤੇ ਇਨਫੋਸਿਸ ਵਰਗੀਆਂ ਭਾਰਤੀ ਆਈ ਟੀ ਕੰਪਨੀਆਂ ਸ਼ਾਮਲ ਹਨ। ਭਾਰਤੀ ਪੇਸ਼ੇਵਰਾਂ ਵਿਚ ਕਾਫੀ ਪ੍ਰਸਿੱਧ ਐਚ-1ਬੀ ਵੀਜ਼ਾ ਨਾਲ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ 'ਚ ਕਾਫੀ ਹੁਨਰ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ 'ਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ ਤੇ ਛੇ ਸਾਲ ਤੱਕ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਨੇ ਬ੍ਰਾਜ਼ੀਲ ਤੋਂ ਆਵਾਜਾਈ ਉੱਤੇ ਲਾਈ ਰੋਕ
ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਉੱਤੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਸ਼ੁਰੂ
ਕੋਰੋਨਾ ਦਾ ਕਹਿਰ: ਅਮਰੀਕਾ ਨੇ ਰੇਮਡਿਸਵੀਅਰ ਦੀਆਂ 30 ਕਰੋੜ ਵੈਕਸੀਨ ਲੈਣ ਦਾ ਸੌਦਾ ਕੀਤਾ
ਚੀਨ ਦੇ ਸਖਤ ਕੌਮੀ ਸੁਰੱਖਿਆ ਕਾਨੂੰਨ ਵਿਰੁੱਧ ਹਾਂਗ ਕਾਂਗ ਦੇ ਲੋਕ ਸੜਕਾਂ ਉੱਤੇ ਉਤਰੇ
ਚੀਨ ਵੱਲੋਂ ਅਮਰੀਕਾ ਉੱਤੇ ਦੁਵੱਲੇ ਸਬੰਧਾਂ ਵਿੱਚ ਨਵੀਂ ਕੋਲਡ ਵਾਰ ਛੇੜਨ ਦਾ ਦੋਸ਼
ਟਰੰਪ ਦੀ ਧੀ ਇਵਾਂਕਾ ਵੱਲੋਂ ਬਿਹਾਰੀ ਮਜ਼ਦੂਰ ਦੀ ਧੀ ਦੀ ਸ਼ਲਾਘਾ
ਖੋਜ ਕਰਤਿਆਂ ਨੇ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਹਾਸਲ ਕੀਤੀ
ਫਰਾਂਸ ਵਿੱਚ ਕਾਨੂੰਨੀ ਚੁਣੌਤੀ ਪਿੱਛੋਂ ਧਾਰਮਿਕ ਸਮਾਗਮਾਂ ਦੀ ਖੁੱਲ੍ਹ ਮਿਲੀ
ਦੁਬਈ ਦੀਆਂ 70 ਫੀਸਦੀ ਕੰਪਨੀਆਂ ਛੇ ਮਹੀਨੇ ਵਿੱਚ ਬੰਦ ਹੋਣ ਦਾ ਡਰ ਪਿਆ
ਪੱਤਰਕਾਰ ਖਸ਼ੋਗੀ ਦੇ ਪੁੱਤਰਾਂ ਨੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰ ਦਿਤਾ