Welcome to Canadian Punjabi Post
Follow us on

13

July 2025
 
ਕੈਨੇਡਾ

ਇੱਕਜੁੱਟ ਹੈ ਕੰਜ਼ਰਵੇਟਿਵ ਕਾਕਸ : ਸ਼ੀਅਰ

November 07, 2019 06:19 PM

ਓਟਵਾ, 7 ਨਵੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਕਸ ਇੱਕਜੁੱਟ ਹੈ ਤੇ ਉਹ ਹੁਣ ਲਿਬਰਲਾਂ ਨਾਲ ਦਸਤਪੰਜਾ ਲੈਣ ਲਈ ਤਿਆਰ ਹਨ।
ਸੱਤ ਘੰਟੇ ਚੱਲੀ ਕਾਕਸ ਮੀਟਿੰਗ ਦੌਰਾਨ ਸ਼ੀਅਰ ਨੇ ਸਿੱਧੇ ਤੌਰ ਉੱਤੇ ਟੋਰੀ ਐਮਪੀਜ਼ ਤੇ ਸੈਨੇਟਰਜ਼ ਨਾਲ ਗੱਲ ਕੀਤੀ ਤੇ ਉਨ੍ਹਾਂ ਤੋਂ ਸਿੱਧੇ ਤੌਰ ਉੱਤੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਉਨ੍ਹਾਂ ਆਖਿਆ ਕਿ ਪਿਛਲੀਆਂ ਚੋਣਾਂ ਦੇ ਸਬੰਧ ਵਿੱਚ ਸਾਡੀ ਬੜੀ ਵਧੀਆ ਗੱਲਬਾਤ ਹੋਈ ਤੇੇ ਅਸੀਂ ਕੈਂਪੇਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਆਖਿਆ ਕਿ ਚੋਣਾਂ ਦੇ ਜੋ ਵੀ ਨਤੀਜੇ ਹਨ ਉਨ੍ਹਾਂ ਤੋਂ ਜਿ਼ਆਦਾ ਉਸ ਤੋਂ ਕੋਈ ਨਿਰਾਸ਼ ਨਹੀਂ ਹੈ। ਹਾਲਾਂਕਿ ਭਾਵੇਂ ਸ਼ੀਅਰ ਨੇ ਲੀਡਰਸਿ਼ਪ ਸਬੰਧੀ ਟੈਸਟ ਤੋਂ ਖਹਿੜਾ ਛੁਡਾ ਲਿਆ ਹੈ ਪਰ ਅਜੇ ਵੀ ਚੋਣਾਂ ਵਿੱਚ ਮਿਲੀ ਹਾਰ ਤੇ ਲੀਡਰਸਿ਼ਪ ਸਬੰਧੀ ਮੁਲਾਂਕਣ ਬਾਕੀ ਹੈ। ਇਹ ਅਪਰੈਲ ਵਿੱਚ ਟੋਰਾਂਟੋ ਵਿੱਚ ਹੋਣਾ ਹੈ।
ਇੱਕ ਇੰਟਰਵਿਊ ਵਿੱਚ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਨੇ ਆਖਿਆ ਕਿ ਸ਼ੀਅਰ ਦੇ ਭਵਿੱਖ ਬਾਰੇ ਫੈਸਲਾ ਕਰਨ ਲਈ ਅਪਰੈਲ ਤੱਕ ਦੀ ਉਡੀਕ ਕਰਨਾ ਸਹੀ ਹੋਵੇਗਾ। ਉਨ੍ਹਾਂ ਆਖਿਆ ਕਿ ਸਾਡੀ ਮੈਂਬਰਸਿ਼ਪ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਲਈ ਆਪਣੇ ਕਾਕਸ ਦੀ ਉਹ ਜਿੰਨੀ ਸਿਫਤ ਕਰਨ ਉਹ ਘੱਟ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੀਅਰ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਕਾਕਸ ਤੋਂ ਇਹ ਸੁਣਨ ਨੂੰ ਮਿਲਿਆ ਹੈ ਕਿ ਕਲਾਈਮੇਟ ਚੇਂਜ, ਸਮਲਿੰਗੀ ਵਿਆਹਾਂ ਬਾਰੇ ਉਨ੍ਹਾਂ ਦੀ ਆਵਾਜ਼ ਸਪਸ਼ਟ ਤੇ ਦਮਦਾਰ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਇਹ ਸੰਕੇਤ ਨਹੀਂ ਦਿੱਤਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਹੀ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਤਬਦੀਲੀ ਕਰਨ ਲਈ ਆਖਿਆ ਗਿਆ ਹੈ।
ਸ਼ੀਅਰ ਨੇ ਆਖਿਆ ਕਿ ਆਪਣੀ ਲੀਡਰਸਿ਼ਪ ਤਹਿਤ ਉਹ ਕਾਰਬਨ ਟੈਕਸ ਤੇ ਸਮਲਿੰਗੀ ਵਿਆਹਾਂ ਦਾ ਵਿਰੋਧ ਕਰਨਾ ਜਾਰੀ ਰੱਖਣਗੇ। ਉਨ੍ਹਾਂ ਆਖਿਆ ਕਿ ਕੁੱਝ ਮਾਮਲਿਆਂ ਵਿੱਚ ਤੁਸੀਂ ਖੁਦ ਨੂੰ ਬਦਲ ਨਹੀਂ ਸਕਦੇ ਤੇ ਕੁੱਝ ਚੀਜ਼ਾਂ ਤੁਹਾਨੂੰ ਤੁਹਾਡੇ ਖੂਨ ਵਿੱਚ ਹੀ ਮਿਲਦੀਆਂ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣ ਨਤੀਜਿਆਂ ਤੋਂ ਇਹੋ ਸਿੱਧ ਹੋਇਆ ਹੈ ਕਿ ਜਦੋਂ ਵੀ ਕੰਜ਼ਰਵੇਟਿਵ ਵੱਖ ਹੁੰਦੇ ਹਨ ਹਾਰਦੇ ਹਨ ਤੇ ਇੱਕਜੁੱਟ ਹੋ ਕੇ ਹੀ ਅਸੀਂ ਜਿੱਤ ਸਕਦੇ ਹਾਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ