Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਮਨੋਰੰਜਨ

ਰਕੁਲ ਨੂੰ ‘ਦੇ ਦੇ ਪਿਆਰ ਦੇ’ ਦੇ ਕਾਰਨ ਹਿੰਦੀ ਫਿਲਮਾਂ ਵਿੱਚ ਮਿਲੇ ਵਧੀਆ ਆਫਰ

November 07, 2019 08:42 AM

ਸਾਊਥ ਫਿਲਮ ਇੰਡਸਟਰੀ ਦੀ ਲੀਡਿੰਗ ਅਭਿਨੇਤਰੀ ਰਕੁਲ ਪ੍ਰੀਤ ਲਿੰਘ ਅੱਜ ਕੱਲ੍ਹ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਪਛਾਣ ਬਣਾ ਚੁੱਕੀ ਹੈ। ਇਹ ਸਾਲ ਰਕੁਲ ਲਈ ਬੜਾ ਵਧੀਆ ਸਾਬਤ ਹੋਇਆ ਹੈ। ਉਸ ਦੀ ਆਖਰੀ ਰਿਲੀਜ਼ ਫਿਲਮ ‘ਦੇ ਦੇ ਪਿਆਰ ਦੇ’ ਬਾਕਸ ਆਫਿਸ 'ਤੇ ਸਫਲ ਰਹੀ ਹੈ। ਅਗਲੀ ਫਿਲਮ ‘ਮਰਜਾਵਾਂ’ ਤੋਂ ਵੀ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ। ਸਿਧਾਰਥ ਮਲਹੋਤਰਾ, ਰਿਤੇਸ਼ ਦੇਸ਼ਮੁਖ ਸਟਾਰਰ ਫਿਲਮ ‘ਮਰਜਾਵਾਂ’ ਵਿੱਚ ਰਕੁਲ ਦਾ ਰੋਲ ਜ਼ਿਆਦਾ ਦੇਰ ਦਾ ਨਹੀਂ ਹੈ, ਪਰ ਉਸ ਦਾ ਮੰਨਣਾ ਹੈ ਕਿ ਸਕਰੀਨ ਟਾਈਮ ਮਾਇਨੇ ਨਹੀਂ ਰੱਖਦਾ। ਉਹ ਕਹਿੰਦੀ ਹੈ, ‘‘ਮੈਂ ਫਿਲਮ ਵਿੱਚ ਸੈਕਸ ਵਰਕਰ ਦਾ ਕਿਰਦਾਰ ਨਿਭਾਅ ਰਹੀ ਹਾਂ। ਜਦ ਮਿਲਾਪ ਜਾਵੇਰੀ ਮੇਰੇ ਕੋਲ ਇਸ ਫਿਲਮ ਲਈ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਮੇਰਾ ਰੋਲ ਉਸੇ ਤਰ੍ਹਾਂ ਦਾ ਹੈ, ਜਿਹੋ ਜਿਹਾ ‘ਮੁਕੱਦਰ ਕਾ ਸਿਕੰਦਰ’ ਵਿੱਚ ਰੇਖਾ ਦਾ ਜਾਂ ‘ਜੀਤ' ਵਿੱਚ ਤੱਬੂ ਦਾ ਸੀ। ਉਨ੍ਹਾਂ ਨੇ ਸਮਝਾਇਆ ਕਿ ਇਹ ਕਾਫੀ ਪਾਵਰਫੁੱਲ ਰੋਲ ਹੋਵੇਗਾ। ਇਸ ਲਈ ਸਕਰੀਨ ਟਾਈਮ 'ਤੇ ਮੈਂ ਨਹੀਂ ਸੋਚਿਆ ਅਤੇ ਮੈਂ ਰਿਸਕ ਲੈਣ ਦੇ ਲਈ ਤਿਆਰ ਹੋ ਗਈ।”
ਰਕੁਲ ਨੇ 2014 ਵਿੱਚ ਫਿਲਮ ‘ਯਾਰੀਆਂ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਉਸ ਦੇ ਬਾਅਦ ਉਸ ਨੂੰ ਤਮਿਲ ਅਤੇ ਤੇਲਗੂ ਫਿਲਮਾਂ ਦੇ ਕਾਫੀ ਆਫਰ ਮਿਲੇ ਸਨ, ਪਰ ਉਸ ਦਾ ਮੰਨਣਾ ਹੈ ਕਿ ਅਜੇ ਦੇਵਗਨ ਅਤੇ ਤੱਬੂ ਸਟਾਰਰ ਫਿਲਮ ‘ਦੇ ਦੇ ਪਿਆਰ ਦੇ' ਨਾਲ ਉਸ ਨੂੰ ਹਿੰਦੀ ਫਿਲਮਾਂ ਵਿੱਚ ਜਗ੍ਹਾ ਬਣਾਉਣ ਦਾ ਚੰਗਾ ਮੌਕਾ ਮਿਲਿਆ ਹੈ। ਰਕੁਲ ਕਹਿੰਦੀ ਹੈ, ‘ਦੇ ਦੇ ਪਿਆਰ ਦੇ’ ਤੋਂ ਬਾਅਦ ਮੈਂ ਚਾਰ ਫਿਲਮਾਂ ਸਾਈਨ ਕੀਤੀਆਂ ਹਨ। ਮੈਂ ਹਮੇਸ਼ਾ ਇਸ ਫਿਲਮ ਦੇ ਮੇਕਰਸ ਦੀ ਧੰਨਵਾਦੀ ਰਹਾਂਗੀ, ਕਿਉਂਕਿ ਉਸ ਦੇ ਬਾਅਦ ਤੋਂ ਇੰਡਸਟਰੀ ਤੋਂ ਬਹੁਤ ਵਧੀਆ ਰਿਸਪਾਂਸ ਮਿਲਿਆ। ਫਿਲਮ ਵਿੱਚ ਮੈਨੂੰ ਨੋਟਿਸ ਕੀਤਾ ਗਿਆ। ਖੁਸ਼ ਹਾਂ ਕਿ ‘ਮਰਜਾਵਾਂ’ ਵਿੱਚ ਵੀ ਮੈਨੂੰ ਮਹੱਤਵ ਪੂਰਨ ਭੂਮਿਕਾ ਦਾ ਮੌਕਾ ਮਿਲ ਰਿਹਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!