Welcome to Canadian Punjabi Post
Follow us on

13

November 2019
ਪੰਜਾਬ

ਸੜਕ ਉੱਤੇ ਖੜ੍ਹੇ ਕੈਂਟਰ ਨਾਲ ਕਾਰ ਵੱਜੀ, ਟੱਬਰ ਦੇ ਚਾਰ ਜੀਆਂ ਦੀ ਮੌਤ

November 07, 2019 08:30 AM

ਭਵਾਨੀਗੜ੍ਹ, 6 ਨਵੰਬਰ (ਪੋਸਟ ਬਿਊਰੋ)- ਭਵਾਨੀਗੜ੍ਹ ਵਿੱਚ ਕੱਲ੍ਹ ਦੇਰ ਰਾਤ ਸਥਾਨਕ ਪਟਿਆਲਾ ਰੋਡ ਉੱਤੇ ਪਿੰਡ ਘਰਾਚੋਂ ਨੇੜੇ ਧੂੰਏਂ ਅਤੇ ਧੁੰਦ ਕਾਰਨ ਹਾਦਸੇ ਵਿੱਚ ਇੱਕੋ ਪਰਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।
ਦੱਸਿਆ ਗਿਆ ਹੈ ਕਿ ਕੱਲ੍ਹ ਰਾਤ ਕਰੀਬ 12 ਵਜੇ ਦੇ ਨੇੜੇ ਹਰੀਸ਼ ਕੁਮਾਰ ਵਾਸੀ ਸੁਨਾਮ ਆਪਣੀ ਪਤਨੀ, ਪੁੱਤਰ ਅਤੇ ਪੋਤਰੀ ਨਾਲ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪਿੱਛੋਂ ਕਾਰ ਵਿੱਚ ਭਵਾਨੀਗੜ੍ਹ ਤੋਂ ਆਪਣੇ ਘਰ ਮੁੜ ਰਹੇ ਸਨ। ਜਦੋਂ ਉਹ ਪਿੰਡ ਘਰਾਚੋਂ ਨੇੜੇ ਪਹੁੰਚੇ ਤਾਂ ਹਨੇਰੇ ਵਿੱਚ ਕੁਝ ਦਿਖਾਈ ਨਾ ਦੇਣ ਕਾਰਨ ਉਨ੍ਹਾਂ ਦੀ ਕਾਰ ਸੜਕ 'ਤੇ ਖੜ੍ਹੇ ਇੱਕ ਕੈਂਟਰ ਨਾਲ ਜਾ ਵੱਜੀ।

  

ਹਾਦਸੇ ਵਿੱਚ ਹਰੀਸ਼ ਕੁਮਾਰ (55), ਮੀਨਾ ਰਾਣੀ (52) ਪਤਨੀ ਹਰੀਸ਼ ਕੁਮਾਰ, ਬੇਟਾ ਰਾਹੁਲ ਕੁਮਾਰ (21) ਪੁੱਤਰ ਹਰੀਸ਼ ਕੁਮਾਰ ਅਤੇ ਉਨ੍ਹਾਂ ਦੀ ਢਾਈ ਸਾਲਾ ਪੋਤਰੀ ਮਾਨਿਆ ਪੁੱਤਰੀ ਦੀਪਕ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ। ਚਾਲਕ ਨੇ ਤਕਨੀਕੀ ਖਰਾਬੀ ਕਾਰਨ ਕੈਂਟਰ ਸੜਕ ਦੇ ਵਿਚਾਲੇ ਖੜ੍ਹਾ ਕਰ ਦਿੱਤਾ ਤੇ ਇੰਡੀਕੇਟਰ ਵੀ ਨਹੀਂ ਚਲਾਇਆ ਸੀ। ਪੁਲਸ ਅਨੁਸਾਰ ਕੈਂਟਰ ਨੂੰ ਜ਼ਬਤ ਕਰ ਕੇ ਫਰਾਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਮਰੀਕਾ 'ਚ ਲੁਟੇਰਿਆ ਵਲੋਂ ਗੋਲੀ ਮਾਰ ਕੇ ਪੰਜਾਬੀ ਦੀ ਹੱਤਿਆ
ਦੋ ਨਾਬਾਲਗਾਂ ਨੇ ਨਾਟਕੀ ਢੰਗ ਨਾਲ ਵਿਆਂਹਦੜ ਜੋੜੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਏ
ਪੰਜ ਮਿੰਟ ਦੇ ਜ਼ੀਰੋ ਲਾਈਨ ਦੇ ਸਫਰ ਵਿੱਚ ਕੈਪਟਨ ਅਮਰਿੰਦਰ ਦੀ ਗੁਗਲੀ ਉੱਤੇ ਇਮਰਾਨ ਬੋਲਡ
ਅਮਰਿੰਦਰ ਸਿੰਘ ਵੱਲੋਂ ਐਲਾਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਉੱਤੇ 11 ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਤ ਹੋਣਗੀਆਂ
ਕਰਤਾਰਪੁਰ ਗਏ ਜਥੇ ਵਾਲੇ ਕੁਝ ਯਾਤਰੀ ਗੁੰਮ ਹੋਣ ਨਾਲ ਭਾਜੜ ਮੱਚੀ
ਸੁਖਬੀਰ ਸਿੰਘ ਬਾਦਲ ਦਾ ਗੁਪਤ ਜਥਾ ਮੋਦੀ ਦੀ ਉਂਗਲ ਫੜ ਕੇ ਆਖਰੀ ਮੌਕੇ ਪਾਕਿ ਕਿਵੇਂ ਗਿਆ
ਕਰਤਾਰਪੁਰ ਲਾਂਘਾ ਖੁੱਲ੍ਹਣ ਵੇਲੇ ਜਥੇਦਾਰ ਅਕਾਲ ਤਖਤ ਦੇ ਭਾਸ਼ਣ ਨੇ ਨਵਾਂ ਵਿਵਾਦ ਛੇੜਿਆ
ਪਤਨੀ ਤੋਂ ਪ੍ਰੇਸ਼ਾਨ ਹੋਮਗਾਰਡ ਜਵਾਨ ਵੱਲੋਂ ਖੁਦਕੁਸ਼ੀ
ਨੌਜਵਾਨ ਨੇ ਸੁੱਤੇ ਹੋਏ ਪਰਵਾਰ ਉੱਤੇ ਹਮਲਾ ਕਰ ਕੇ ਆਪਣੀ ਮਾਂ ਦਾ ਕਤਲ ਕੀਤਾ
ਜਾਅਲੀ ਮੁਖਤਿਆਰ ਨਾਮੇ ਅਤੇ ਆਧਾਰ ਕਾਰਡ ਨਾਲ 1.68 ਕਰੋੜ ਦੀ ਠੱਗੀ