Welcome to Canadian Punjabi Post
Follow us on

01

June 2020
ਪੰਜਾਬ

ਲੱਕੀ ਡਰਾਅ ਦਾ ਮੈਸੇਜ ਭੇਜ ਕੇ ਦੋ ਸਾਲਾਂ ਵਿੱਚ 65 ਲੱਖ ਰੁਪਏ ਠੱਗੇ

November 07, 2019 08:26 AM

ਮੋਗਾ, 6 ਨਵੰਬਰ (ਪੋਸਟ ਬਿਊਰੋ)- ਮੋਬਾਈਲ ਉੱਤੇ ਮੈਸੇਜ ਭੇਜ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਨੇ ਮੋਗਾ ਦੇ ਸੱਤਰ ਸਾਲਾ ਬਜ਼ੁਰਗ ਨੂੰ ਮੋਬਾਈਲ 'ਤੇ ਮੈਸੇਜ ਭੇਜ ਕੇ ਮੈਗਾ ਡਰਾਅ ਵਿੱਚ ਸਾਢੇ 12 ਲੱਖ ਰੁਪਏ ਨਿਕਲਣ ਦੀ ਗੱਲ ਕਹਿ ਕੇ ਦੋ ਸਾਲ ਵਿੱਚ 65 ਲੱਖ ਰੁਪਏ ਠੱਗ ਲਏ। ਉਨ੍ਹਾਂ ਨੇ ਪੁੱਛਿਆ ਕਿ ਨਕਦ ਰਾਸ਼ੀ ਲੈਣੀ ਜਾਂ ਸਕਾਰਪੀਓ ਤਾਂ ਖੁਰਾਕ ਸਪਲਾਈ ਵਿਭਾਗ ਤੋਂ ਰਿਟਾਇਰਡ ਇੰਸਪੈਕਟਰ ਇਕਬਾਲ ਸਿੰਘ ਨੇ ਨਕਦ ਰਾਸ਼ੀ ਮੰਗ ਲਈ, ਪਰ ਮੈਸੇਜ ਕਰਨ ਵਾਲਿਆਂ ਨੇ ਬੈਂਕ ਵਿੱਚ 6500 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਠੱਗ ਲਿਆ।
ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਨਵੰਬਰ 2017 ਨੂੰ ਮੈਸੇਜ ਆਇਆ। ਇਸ ਦੇ ਬਾਅਦ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ 'ਚੋਂ ਸੁਧੀਰ ਸ਼ਰਮਾ ਦੇ ਖਾਤੇ ਵਿੱਚ ਰੁਪਏ ਜਮ੍ਹਾ ਕਰਾਏ। 66 ਬੈਂਕ ਖਾਤਿਆਂ ਵਿੱਚ 65 ਲੱਖ ਰੁਪਏ ਜਮ੍ਹਾ ਕਰਵਾਏ, ਪ੍ਰੰਤੂ ਕੋਈ ਪੈਸੇ ਨਹੀਂ ਮਿਲੇ। ਇਸ ਦੀ ਸ਼ਿਕਾਇਤ ਕਾਰਜਕਾਰੀ ਐੱਸ ਐੱਸ ਪੀ ਨੂੰ ਦਿੱਤੀ ਹੈ। ਕੇਸ ਦੀ ਜਾਂਚ ਡੀ ਐੱਸ ਪੀ ਸਾਈਬਰ ਕਰਾਈਮ ਸੈੱਲ ਨੂੰ ਸੌਂਪੀ ਗਈ ਹੈ।
ਬਸੰਤ ਨਗਰ ਦੇ ਇਕਬਾਲ ਸਿੰਘ ਨੇ ਕਾਰਜਕਾਰੀ ਐੱਸ ਐੱਸ ਪੀਹਰਿੰਦਰਪਾਲ ਸਿੰਘ ਪਰਮਾਰ ਨੂੰ ਸ਼ਿਕਾਇਤ ਦਿੱਤ ਕਿ ਰੁਪਏ ਦੇਣ ਲਈ ਜਾਅਲਸਾਜ਼ਾਂ ਨੇ ਇਕਬਾਲ ਸਿੰਘ ਨੂੰ ਚਾਰ ਵਾਰ ਦਿੱਲੀ ਵੀ ਸੱਦਿਆ ਸੀ। ਸ਼ਿਕਾਇਤ ਕਰਤਾ ਨੇ ਕਿਹਾ ਕਿ ਜਦ ਉਨ੍ਹਾਂ ਨੇ ਚਾਲੀ ਲੱਖ ਦਿੱਤੇ ਹੋਏ ਰੁਪਏ ਮੰਗੇ ਤਾਂ ਠੱਗਾਂ ਨੇ ਕਿਹਾ ਜੇ ਰੁਪਏ ਨਾ ਦਿੱਤੇ ਤਾਂ ਜੋ ਰੁਪਏ ਦਿੱਤੇ ਹਨ, ਉਹ ਵੀ ਡੁੱਬ ਜਾਣਗੇ। ਉਨ੍ਹਾਂ ਨੂੰ ਨਕਲੀ ਸੀ ਬੀ ਆਈ ਇੰਸਪੈਕਟਰ ਬਣ ਕੇ ਫੋਨ ਧਮਕਾਇਆ। ਇਹੀ ਨਹੀਂ ਇਸ ਦੇ ਬਾਅਦ ਬੀਮਾ ਪਲਾਨ ਸਮਝਾਇਆ ਕਿ ਤੁਸੀਂ ਬਜ਼ੁਰਗ ਹੋ, ਜੇ ਉਹ ਉਨ੍ਹਾਂ ਤੋਂ ਬੀਮਾ ਕਰਵਾਉਂਦੇ ਹਨ ਤਾਂ ਹਰ ਮਹੀਨੇ 15 ਤੋਂ 20 ਹਜ਼ਾਰ ਰੁਪਏ ਮਿਲਣਗੇ। ਇੱਕ ਤਰ੍ਹਾਂ ਪੈਨਸ਼ਨ ਲੱਗ ਜਾਏਗੀ। ਅਜਿਹੇ ਵਿੱਚ ਨਵੰਬਰ 2017 ਵਿੱਚ 13 ਵਾਰ ਉਨ੍ਹਾਂ ਦੇ ਖਾਤੇ ਵਿੱਚ ਰੁਪਏ ਜਮ੍ਹਾ ਕਰਾਏ, ਜੋ ਤਿੰਨ ਲੱਖ 18 ਹਜ਼ਾਰ 500 ਰੁਪਏ ਬਣਦੇ ਸੀ। ਇਸੇ ਤਰ੍ਹਾਂ ਤਿੰਨ ਨਵੰਬਰ 2017 ਤੋਂ ਲੈ ਕੇ 18 ਅਕਤੂਬਰ 2019 ਤੱਕ ਕੁੱਲ 65 ਲੱਖ ਰੁਪਏ ਠੱਗ ਲਏ।

Have something to say? Post your comment
ਹੋਰ ਪੰਜਾਬ ਖ਼ਬਰਾਂ
ਖ਼ੁਦ ਨੂੰ ਮਰਿਆ ਸਾਬਤ ਕਰ ਕੇ ਅਮਰੀਕੀ ਨਾਗਰਿਕ ਬਣਿਆ ਦੋਸ਼ੀ ਗ੍ਰਿਫਤਾਰ
ਮੁੱਖ ਮੰਤਰੀ ਵੱਲੋਂ ਐਲਾਨ: ਪੰਜਾਬ ਵਿਚ ਕੋਰੋਨਾ ਕਾਰਨ ਲਾਇਆ ਲਾਕਡਾਊਨ 30 ਜੂਨ ਤੱਕ ਜਾਰੀ ਰਹੇਗਾ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ
ਪੰਜਾਬ ਦੇ ਚੀਫ ਸੈਕਟਰੀ ਅਤੇ ਮੰਤਰੀਆਂ ਦਾ ਰੇੜਕਾ ਖਤਮ
ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਲਈ ਟਿੱਡੀ ਦਲ ਦਾ ਖਤਰਾ ਵਧਿਆ
ਚੁਣੌਤੀਆਂ ਹੁੰਦਿਆਂ ਵੀ ਪੰਜਾਬ ਵਿੱਚ ਕਣਕ ਖਰੀਦ ਭਰਵੀਂ ਹੋਈ