Welcome to Canadian Punjabi Post
Follow us on

29

March 2024
 
ਪੰਜਾਬ

ਕਾਰ ਦਾ ਤੇਲ ਲੀਕ ਹੋ ਰਿਹਾ ਕਹਿ ਕੇ ਚੈੱਕ ਕਰਨ ਲੱਗੇ ਤੋਂ ਲੁਟੇਰੇ 1.30 ਲੱਖ ਉਡਾ ਕੇ ਲੈ ਗਏ

November 07, 2019 08:23 AM

ਕੋਟਕਪੂਰਾ, 6 ਨਵੰਬਰ (ਪੋਸਟ ਬਿਊਰੋ)- ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਲੁਟੇਰਿਆਂ ਨੇ ਕਾਰ ਸਵਾਰ ਦਾ ਪਿੱਛਾ ਕਰ ਕੇ ਉਸ ਦੇ ਕਰੀਬ ਇੱਕ ਲੱਖ 30 ਹਜ਼ਾਰ ਰੁਪਏ ਚੋਰੀ ਕਰ ਲਏ।
ਇਸ ਸੰਬੰਧ ਵਿੱਚ ਕੋਟਕਪੂਰਾ ਦੇ ਨਵੇਂ ਬਸ ਸਟੈਂਡ ਦੇ ਨੇੜੇ ਰਹਿੰਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਰੂਰਤ ਲਈ ਕੋਟਕਪੂਰਾ ਦੇ ਫਰੀਦਕੋਟ ਰੋਡ ਦੇ ਇਲਾਹਾਬਾਦ ਬੈਂਕ ਤੋਂ ਕਰੀਬ ਚਾਰ ਲੱਖ 95 ਹਜ਼ਾਰ ਰੁਪਏ ਕਢਵਾ ਕੇ ਲਿਆਏ ਸਨ। ਇਨ੍ਹਾਂ ਵਿੱਚੋਂ ਕੁਝ ਰੁਪਏ ਉਸ ਨੇ ਕੋਟਕਪੂਰਾ ਦੇ ਬਾਜ਼ਾਰ ਵਿੱਚ ਸਥਿਤ ਸਹਿਕਾਰੀ ਬੈਂਕ ਵਿੱਚ ਜਮ੍ਹਾ ਕਰਾਉਣੇ ਸਨ। ਜਦ ਉਹ ਰੁਪਏੇ ਲੈ ਕੇ ਬੈਂਕ ਗਏ ਤਾਂ ਰਸਤੇ ਵਿੱਚ ਕਿਸੇ ਮੋਟਰ ਸਾਈਕਲ ਸਵਾਰ ਨੌਜਵਾਨ ਨੇ ਉਸ ਨੂੰ ਕਾਰ ਦਾ ਟਾਇਰ ਪੰਕਚਰ ਹੋਣ ਦਾ ਇਸ਼ਾਰਾ ਕੀਤਾ। ਬੈਂਕ ਦੇ ਬਾਹਰ ਕਾਰ ਰੋਕ ਜਦ ਉਸ ਨੇ ਦੇਖਿਆ ਤਾਂ ਸੱਚ ਵਿੱਚ ਉਸ ਦੀ ਕਾਰ ਦਾ ਟਾਇਰ ਪੰਕਚਰ ਸੀ। ਬੈਂਕ ਵਿੱਚ ਕਰੀਬ ਸਵਾ ਤਿੰਨ ਲੱਖ ਜਮ੍ਹਾ ਕਰਾਉਣ ਅਤੇ ਕੁਝ ਪੈਸੇ ਜੇਬ ਵਿੱਚ ਰੱਖਣ ਦੇ ਬਾਅਦ ਬਚੇ ਕਰੀਬ ਇੱਕ ਲੱਖ 30 ਹਜ਼ਾਰ ਰੁਪਏ ਕਾਰ ਵਿੱਚ ਰੱਖ ਕੇ ਜਦ ਉਹ ਜਾਣ ਨੂੰ ਨਿਕਲਿਆ। ਰਸਤੇ ਵਿੱਚ ਪੰਕਚਰ ਲਵਾਉਣ ਨੂੰ ਰੁਕਿਆ। ਜਦ ਉਹ ਕਾਰ ਨੇੜੇ ਖੜਾ ਪੰਕਚਰ ਲਗਵਾ ਰਿਹਾ ਸੀ ਤਾਂ ਬਾਈਕ ਸਵਾਰ ਨੇ ਇਸ਼ਾਰਾ ਕਰ ਕੇ ਕਾਰ 'ਚੋਂ ਤੇਲ ਲੀਕ ਹੋਣ ਦੀ ਗੱਲ ਕਹੀ। ਬੋਨਟ ਖੋਲ੍ਹ ਕੇ ਦੇਖਣ ਲੱਗਾ ਤਾਂ ਲੁਟੇਰੇ ਕਾਰ 'ਚੋਂ ਪੈਸਿਆਂ ਵਾਲਾ ਬੈਗ ਚੁੱਕ ਕੇ ਲੈ ਗਏ ਅਤੇ ਇਸ ਦੇ ਪੁਲਸ ਨੂੰ ਦੱਸਿਆ ਗਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ